ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤਾ ਹੈ। ਜਿਸ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਵੱਖ -ਵੱਖ ਪ੍ਰਤੀਕਰਮ ਸਾਹਮਣੇ ਆਏ ਹਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੇ ਵੀਡੀਓ ਜਾਰੀ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਹਰ ਹਾਲਤ 'ਚ ਨਾਲ ਹੋਣ ਦੀ ਗੱਲ ਕੀਤੀ ਹੈ। ਓਨਾਂ ਕਿਹਾ ਕਿ ਅਕਸਰ ਹੀ ਕਈ ਵਿਵਾਦ ਹੋ ਜਾਂਦੇ ਨੇ ਪਰ ਘਬਰਾਉਣਾ ਨਹੀ ਚਾਹੀਦਾ। ਓਨਾ ਕਿਹਾ ਕਿ ਜਥੇਦਾਰ ਤਾਂ ਸਾਡੀ ਅਗਵਾਈ ਕਰਦੇ ਨੇ ਉਨ੍ਹਾਂ ਨੂੰ ਜਲਦਬਾਜੀ 'ਚ ਏਸ ਤਰਾਂ ਦੇ ਫੈਸਲੇ ਨਹੀ ਲੈਣੇ ਚਾਹੀਦੇ।
ਬੀਬੀ ਜਗੀਰ ਕੌਰ ਦਾ ਬਿਆਨ
‘‘ਜਥੇਦਾਰਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜਥੇਦਾਰਾਂ ਨੇ ਸਿਧਾਤਾਂ ਦੀ ਰਾਖੀ ਕਰਨੀ ਹੁੰਦੀ ਹੈ ਅਤੇ ਮਰਯਾਦਾ ਦਾ ਘਾਣ ਹੋਣ ਬਚਾਉਣ ਹੁੰਦਾ ਹੈ ਅਤੇ ਸ਼ਾਨ ਉੱਚੀ ਕਰਨੀ ਹੁੰਦੀ ਹੈ। ਜੋ ਵੀ ਫ਼ੈਸਲਾ ਲੈਣਾ ਹੁੰਦਾ ਹੈ ਉਹ ਨਿਰਪੱਖ ਲੈਣਾ ਹੁੰਦਾ ਹੈ। ਪੰਜ ਪ੍ਰਧਾਨੀ ਫੈਸਲਾ ਹੁੰਦਾ ਹੈ ਉਸ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ। ਫੈਸਲੇ ਵਿਰੁਧ? ਬੋਲਣਾ ਵੀ ਗਲਤ ਹੈ। ਜੇਕਰ ਅਸੀ ਸਿੱਖ ਹੀ ਕਿੰਤੂ ਪ੍ਰੰਤੂ ਕਰਨ ਲੱਗ ਜਾਈਏ ਫਿਰ ਮੰਨੇਗਾ ਕੌਣ। ਮੈਨੂੰ ਅਫਸੋਸ ਹੈ। ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਉਹ ਵਿਦਵਾਨ ਅਤੇ ਪੜ੍ਹੇ-ਲਿਖੇ ਹਨ। ਜੇਕਰ ਕਿਸੇ ਨੇ ਗਲਤ ਸ਼ਬਦ ਬੋਲੇ ਹਨ ਜਾਂ ਧਮਕੀ ਦਿਤੀ ਹੈ, ਤਾਂ ਉਨ੍ਹਾਂ ਨੂੰ ਭਾਵੁਕ ਨਹੀਂ ਹੋਣਾ ਚਾਹੀਦਾ। ਉਹ ਧੀਆਂ-ਭੈਣਾਂ ਨੂੰ ਚੁੱਕਣ ਦੀ ਗੱਲ ਕਰ ਰਹੇ ਹਨ। ਤੁਸੀ ਨਿਰਪੱਖ ਹੋ ਕੇ ਪੰਥ ਦੀ ਗੱਲ ਕਰੋ ਜੇਕਰ ਤੁਸੀ ਡਰ ਗਏ ਤਾਂ ਫਿਰ ਪੰਥ ਦੀ ਗੱਲ ਕੌਣ ਕਰੇਗਾ। ਬਤੌਰ ਜਥੇਦਾਰ ਨਿਰਪੱਖ ਫੈਸਲੇ ਕਰਨ। ਫੈਸਲਿਆ ਨੂੰ ਕੌਮ ਵੇਖ ਰਹੀ ਹੈ।’’
ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਦਾ ਬਿਆਨ
‘‘ਤਖ਼ਤਾਂ ਦੇ ਵਿਰੁਧ ਉਹ ਬੋਲ ਰਹੇ ਹਨ ਜੋ ਪੰਥ ਦੇ ਆਗੂ ਅਖਵਾਉਦੇ ਹਨ। ਜਥੇਦਾਰ ਨਿਡਰ ਹੋਣਾ ਚਾਹੀਦਾ ਹੈ। ਜੇਕਰ ਅਸੀਂ ਹੀ ਫੈਸਲੇ ਨਹੀ ਮੰਨਾਂਗੇ? ਫਿਰ ਕੌਣ ਮੰਨੇਗਾ। ਸਾਰੀ ਘਟਨਾ ਪਿੱਛੇ ਬਾਦਲ ਪਰਵਾਰ ਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇਣਾ ਗਲਤ ਹੈ। ਜਥੇਦਾਰ ਦਾ ਅਹੁਦਾ ਸੱਭ ਤੋਂ ਵੱਡਾ ਹੁੰਦਾ ਹੈ। ਜਥੇਦਾਰ ਦੇ ਅਹੁਦੇ ਦਾ ਤਿਆਗ ਕਰਨਾ ਵੱਡੀ ਗੱਲ ਹੈ। ਵਲਟੋਹਾ ਦੇ ਪਿਛੇ ਅਕਾਲੀ ਦਲ ਖੜਾ ਹੈ। ਹਰ ਕੋਈ ਚਾਹੁੰਦਾ ਹੈ ਬੇਪੱਤ ਹੋਣ ਦੀ ਬਜਾਏ ਆਪ ਹੀ ਅਸਤੀਫਾ ਦੇਣਾ ਵੱਡੀ ਗੱਲ ਹੈ।’’
ਬਲਜੀਤ ਸਿੰਘ ਦਾਦੂਵਾਲ ਦਾ ਬਿਆਨ
‘‘ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਸੀ ਕਿ ਇਹ ਜਥੇਦਾਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਜ਼ਾ ਨਹੀਂ ਸੁਣਾਉਗੇ। ਮੈਂ ਪਹਿਲਾ ਹੀ ਕਹਿ ਦਿਤਾ ਸੀ ਤਨਖਾਹੀਆ ਕਰਾਰ ਤਾਂ ਦੇ ਦਿਤਾ ਜਾਵੇਗਾ ਪਰ ਸਜ਼ਾ ਸੁਣਾਉਣ ਲਈ ਹੋਰ ਜਥੇਦਾਰ ਆਉਣਗੇ। ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫਾ ਨਹੀ ਦੇਣਾ ਚਾਹੀਦਾ ਹੈ। ਪੰਥ ਲਈ ਇਹ ਮੰਦਭਾਗੀ ਗੱਲ ਹੈ। ਕੌਮ ਲਈ ਜਥੇਦਾਰ ਦਾ ਵੱਡਾ ਰੁਤਬਾ ਹੈ। ਗੁਰੂ ਸਾਹਿਬ ਨੇ ਅਪਣੇ ਪਰਵਾਰ ਵੀ ਕੁਰਬਾਨ ਕੀਤੇ ਹੈ। ਘਬਰਾਹਟ ’ਚ ਅਸਤੀਫਾ ਨਹੀ ਦੇਣਾ ਚਾਹੀਦਾ ਹੈ।’’
ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ
‘‘ਜਥੇਦਾਰ ਉਤੇ ਵਲਟੋਹਾ ਵਲੋਂ ਦਬਾਅ ਪਾਉਣਾ ਹੀ ਗਲਤ ਹੈ। ਪ੍ਰਧਾਨ ਨੂੰ ਬੇਨਤੀ ਕਰਦਾ ਹਾਂ ਅਸਤੀਫਾ ਮਨਜ਼ੂਰ ਨਾ ਕਰਨ। ਇਸ ਤਰ੍ਹਾਂ ਦੇ ਜਥੇਦਾਰ ਨੂੰ ਬਹਾਲ ਕਰਨਾ ਚਾਹੀਦਾ ਹੈ। ਮਰਯਾਦਾ ਕਾਇਮ ਰੱਖਣ ਲਈ ਜੇਕਰ ਜਥੇਦਾਰ ਅੱਗੇ ਆ ਰਹੇ ਹਨ ਤਾਂ ਉਨ੍ਹਾਂ ਉੱਤੇ ਦਬਾਅ ਪਾ ਕੇ ਰੋਕਣਾ ਗਲਤ ਹੈ। ਜਥੇਦਾਰ ਦਾ ਅਸਤੀਫਾ ਮਨਜ਼ੂਰ ਨਹੀ ਕਰਨਾ ਚਾਹੀਦਾ ਹੈ।
ਹਰਮੀਤ ਸਿੰਘ ਕਾਲਕਾ ਦਾ ਬਿਆਨ
‘‘ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਹੋਇਆ ਉਹ ਵਿਰਸਾ ਸਿੰਘ ਵਲਟੋਹਾ ਵਰਗਿਆ ਕਾਰਨ ਹੀ ਹੋਇਆ। ਹਰਮੀਤ ਸਿੰਘ ਕਾਲਕਾ ਦਾ ਕਹਿਣਾ ਹੈ ਕਿ ਵਲਟੋਹਾ ਵਰਗੇ ਲੀਡਰ ਪਾਰਟੀ ’ਚ ਵੀ ਮਨਮਰਜ਼ੀ ਕਰਦੇ ਰਹੇ ਹਨ। ਜੇਕਰ ਪਹਿਲਾਂ ਰੋਕ ਲੱਗੀ ਹੁੰਦੀ ਤਾਂ ਅੱਜ ਪਾਰਟੀ ਦੀ ਇਹ ਹਾਲਾਤ ਨਾ ਹੁੰਦੇ। ਜਥੇਦਾਰ ਦਾ ਅਸਤੀਫ਼ਾ ਦੇਣਾ ਮੰਦਭਾਗਾ ਹੈ। ਜਥੇਦਾਰ ਦਾ ਫ਼ੈਸਲਾ ਮੰਨਣਾ ਚਾਹੀਦਾ ਹੈ।’’
Comments
Start the conversation
Become a member of New India Abroad to start commenting.
Sign Up Now
Already have an account? Login