ਈਕੋਸਿੱਖ ਵਾਸ਼ਿੰਗਟਨ ਟੀਮ ਵੱਲੋਂ ਬੱਚਿਆਂ ਲਈ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਗੁਰਬਾਣੀ ਚ ਦਿੱਤੇ ਸੰਦੇਸ਼ ਰਾਹੀਂ ਧਰਤੀ ਨੂੰ ਬਚਾਉਣ ਲਈ ਕੁਦਰਤ ਨੂੰ ਪ੍ਰਫੁੱਲਿਤ ਕਰਨ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ, ਕਿਵੇਂ ਬੱਚਿਆਂ ਚ ਆਤਮ ਵਿਸ਼ਵਾਸ਼ ਆਵੇ, ਹੁਕਮਨਾਮੇ ਦੀ ਵੀਚਾਰ ਤੋ ਸ਼ੁਰੂ ਕਰਕੇ ਸਾਇੰਸ ਅਤੇ ਸਿੱਖੀ ਆਧਾਰਿਤ ਪ੍ਰਤੀਯੋਗਤਾ ਤੱਕ ਲੀਡਰਸ਼ਿਪ ਟ੍ਰੇਨਿੰਗ ਦਿੱਤੀ ਗਈ।
ਇਸ ਕੈਂਪ ਦੌਰਾਨ ਬੱਚਿਆਂ ਨੂੰ ਮੂਲਮੰਤਰ ਦੇ ਅਰਥ, ਗੁਰਬਾਣੀ ਕੀਰਤਨ ਦੀ ਸਿਖਲਾਈ, ਕੁਦਰਤ ਦੀ ਸਾਂਭ ਸੰਭਾਲ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਨੂੰ ਬਸੰਤ ਰਾਗ ਵਿੱਚ ਥੀਮ ਸ਼ਬਦ ਦੇਖ ਫੂਲ ਫੂਲ ਫੂਲੇ… ਦੀ ਹਰਮੋਨੀਅਮ 'ਤੇ ਸਿਖਲਾਈ ਦਿੱਤੀ ਗਈ।
ਬੱਚਿਆਂ ਨੂੰ ਗੁਰਬਾਣੀ ਚੋਂ ਕੁਦਰਤ ਦੀ ਸੰਭਾਲ ਲਈ ਵਿਸ਼ੇਸ਼ ਸੁਨੇਹੇ ਵੀ ਦਿੱਤੇ ਗਏ।ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪਲਾਸਟਿਕ ਦੇ ਕੂੜੇ ਨੂੰ ਕਿਵੇਂ ਘਟਾਉਣਾ ਹੈ ਇਸ ਬਾਰੇ ਵੀ ਜਾਗਰੂਕ ਕੀਤਾ ਗਿਆ। ਬੱਚਿਆਂ ਨੇ ਈਕੋਸਿੱਖ ਦੇ 2009 ਤੋਂ ਕੀਤੇ ਕੰਮ ਅਤੇ ਇਸਦੇ ਜੰਗਲ ਲਗਾਉਣ ਦੇ ਪ੍ਰੋਜੈਕਟ ਬਾਰੇ ਵੀ ਜਾਣਿਆ।
ਕੈਂਪਰਾਂ ਨੇ ਕੁਦਰਤ ਦੀ ਦੇਖਭਾਲ 'ਤੇ ਸਕਿਟ ਤਿਆਰ ਕਰਨ ਦਾ ਕੰਮ ਕੀਤਾ ਅਤੇ ਉਨ੍ਹਾਂ ਨੇ ਇੱਕ ਐਕਟ ਖੇਡਣ ਲਈ ਟੀਮਾਂ ਵਜੋਂ ਕੰਮ ਕੀਤਾ। ਇਸ ਦੇ ਨਾਲ ਹੀ ਵਾਤਾਵਰਣ ਪ੍ਰਤੀ ਖਤਰੇ ਨੂੰ ਰੋਕਣ ਲਈ ਭਵਿੱਖ ਲਈ ਵੀ ਟੀਮਾਂ ਦਾ ਗਠਨ ਕੀਤਾ। ਉਨ੍ਹਾਂ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ, ਰੁੱਖ ਲਗਾਉਣ ਅਤੇ ਵਾਤਾਵਰਣ ਦੇ ਮੁੱਦਿਆਂ 'ਤੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਗੱਲ ਕਰਨ ਦਾ ਵਾਅਦਾ ਕੀਤਾ।
ਕੈਂਪ ਵਿੱਚ ਬੱਚਿਆਂ ਲਈ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਵਧੀਆ ਪੀਜ਼ਾ ਬਣਾਉਣ ਦੀ ਸਿਖਲਾਈ ਵੀ ਦਿੱਤੀ ਗਈ।
Comments
Start the conversation
Become a member of New India Abroad to start commenting.
Sign Up Now
Already have an account? Login