ਆਸਟ੍ਰੇਲੀਆਈ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ “ਵੀਜ਼ਾ ਹਾਪਿੰਗ” ਕਰਨਾ ਹੋਰ ਵੀ ਮੁਸ਼ਕਲ ਬਣਾ ਰਹੀ ਹੈ। ਆਸਟ੍ਰੇਲੀਆ ਵਿਚ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
1 ਜੁਲਾਈ ਤੋਂ ਐਜੂਕੇਸ਼ਨ ਵੀਜ਼ਾ ਨੀਤੀ ਵਿੱਚ ਭਾਰੀ ਸਖ਼ਤੀ ਹੈ। ਇਸ ਤੋਂ ਇਲਾਵਾ ਟੀ-ਵੀਜ਼ਾ 'ਤੇ ਰਹਿਣ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਮੂਲ ਦੇ ਨੌਜਵਾਨਾਂ ਖਾਸ ਕਰਕੇ ਪੰਜਾਬੀ ਨੌਜਵਾਨਾਂ 'ਤੇ ਪੈ ਰਿਹਾ ਹੈ।
ਲੋਕ ਸੈਰ-ਸਪਾਟੇ ਲਈ ਆਸਟ੍ਰੇਲੀਆ ਆਉਂਦੇ ਹਨ ਅਤੇ ਬਾਅਦ ਵਿਚ ਆਪਣਾ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਵਿਚ ਬਦਲ ਲੈਂਦੇ ਹਨ। ਉਥੋਂ ਦੇ ਛੋਟੇ-ਛੋਟੇ ਕਾਲਜਾਂ ਵਿਚ ਦਾਖ਼ਲਾ ਲੈ ਕੇ, ਉਥੇ ਵਰਕ ਵੀਜ਼ਾ ਹਾਸਲ ਕਰਨ ਵਿਚ ਸਫ਼ਲ ਹੋ ਜਾਂਦੇ ਹਨ। ਉੱਥੇ ਉਨ੍ਹਾਂ ਨੂੰ ਇੱਕ ਅਸਥਾਈ ਵੀਜ਼ਾ ਦਿੱਤਾ ਜਾਂਦਾ ਹੈ ਜਿਸ ਨੂੰ ਟੀ-ਵੀਜ਼ਾ ਕਿਹਾ ਜਾਂਦਾ ਹੈ।
2022-23 ਵਿੱਚ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 30 ਹਜ਼ਾਰ ਤੋਂ ਵਧ ਕੇ 150,000 ਤੋਂ ਵੱਧ ਹੋ ਗਈ ਹੈ। ਆਸਟ੍ਰੇਲੀਆ ਵਿੱਚ ਕਾਲਜ ਅਤੇ ਯੂਨੀਵਰਸਿਟੀ ਵਿੱਚ ਸਟੱਡੀ ਵੀਜ਼ਾ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਆਈਲੈਟਸ ਵਿੱਚ ਚੰਗੇ ਸਕੋਰ ਦੇ ਨਾਲ, ਵੀਜ਼ਾ ਅਧਿਕਾਰੀ ਪਰਿਵਾਰਕ ਆਮਦਨ ਅਤੇ ਹੋਰ ਮਾਪਦੰਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਜਿਸ ਦਾ ਨਤੀਜਾ ਇਹ ਹੈ ਕਿ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਨਹੀਂ ਮਿਲ ਰਿਹਾ।
ਇਸ ਦੇ ਲਈ ਉਥੇ ਪੜ੍ਹ ਕੇ ਸੈੱਟ ਹੋਣ ਦਾ ਚਾਹਵਾਨ, ਪਹਿਲਾਂ ਟੂਰਿਸਟ ਵੀਜ਼ਾ ਲਗਵਾਉਂਦਾ ਸੀ ਅਤੇ ਉਥੇ ਜਾ ਕੇ ਇਸ ਨੂੰ ਸਟੱਡੀ ਵੀਜ਼ੇ ਵਿੱਚ ਬਦਲ ਦਿੰਦਾ ਸੀ। ਇਸ ਸਾਲ ਦੇ ਸ਼ੁਰੂ ਵਿਚ ਆਸਟ੍ਰੇਲੀਆ ਵਿਚ ਮਾਈਗ੍ਰੇਸ਼ਨ ਦੇ ਪੱਧਰ ਨੂੰ ਘਟਾਉਣ ਲਈ ਕਈ ਬਦਲਾਅ ਕੀਤੇ ਗਏ ਸਨ ਪਰ 1 ਜੁਲਾਈ ਤੋਂ ਸਰਕਾਰ ਦੋ ਰੂਟ ਬੰਦ ਕਰ ਦੇਵੇਗੀ ਜਿਨ੍ਹਾਂ ਰਾਹੀਂ ਵਿਜ਼ਟਰ ਵੀਜ਼ਾ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਔਨਸ਼ੋਰ ਵਿਦਿਆਰਥੀ ਵੀਜ਼ਾ ਨਹੀਂ ਦਿੱਤਾ ਜਾਵੇਗਾ।
ਵੱਡੀ ਗਿਣਤੀ ਵਿਚ ਲੋਕ ਵਿਜ਼ਟਰ ਵੀਜ਼ੇ 'ਤੇ ਉਥੇ ਪਹੁੰਚ ਕੇ ਵੀਜ਼ਾ ਬਦਲ ਲੈਂਦੇ ਸਨ, ਜਿਸ ਕਾਰਨ ਅਜਿਹੇ ਨੌਜਵਾਨ ਉਥੇ ਪਹੁੰਚ ਰਹੇ ਸਨ, ਜਿਨ੍ਹਾਂ ਕੋਲ ਹੁਨਰ ਅਤੇ ਸਿੱਖਿਆ ਨਹੀਂ ਹੁੰਦੀ। ਹੁਣ ਜਾਣ ਵਾਲੇ ਸਾਰੇ ਵਿਦਿਆਰਥੀ ਭਾਰਤ ਤੋਂ ਸਟੱਡੀ ਵੀਜ਼ਾ ਲੈਣਗੇ।
1 ਜੁਲਾਈ, 2023 ਤੋਂ ਮਈ 2024 ਦੇ ਅੰਤ ਤੱਕ 36,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ਨੇ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਦੀ ਧਰਤੀ 'ਤੇ ਪੈਰ ਰੱਖਿਆ ਅਤੇ ਬਾਅਦ 'ਚ ਉਥੋਂ ਦੇ ਕਿਸੇ ਛੋਟੇ ਜਿਹੇ ਕਾਲਜ 'ਚ ਦਾਖਲਾ ਲੈ ਕੇ ਸਟੱਡੀ ਵੀਜ਼ਾ ਲਗਵਾ ਲਿਆ।ਕਰੀਬ ਡੇਢ ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸਥਾਈ ਪੀਆਰ ਨਹੀਂ ਮਿਲੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login