ਕੈਨੇਡਾ ‘ਚ 23 ਫਰਵਰੀ ਲਾਪਤਾ ਹੋਈ ਪੰਜਾਬਣ ਮੁਟਿਆਰ ਨੂੰ ਲੈ ਕੇ ਇੱਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ। ਲੋਅਰ ਮੇਨਲੈਂਡ ਦੀ ਇਨਵੈਸਟੀਗੇਸ਼ਨ ਟੀਮ ਦਾ ਕਹਿਣਾ ਹੈ ਕਿ ਨਵਦੀਪ ਕੌਰ ਲੰਬੇੇ ਤੋਂ ਲਾਪਤਾ ਹੈ ਤੇ ਹੁਣ ਉਹਨਾਂ ਵਲੋਂ ਇਸ ਮਾਮਲੇ ਦੀ ਜਾਂਚ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ।
ਉਹਨਾਂ ਕਿਹਾ ਕਿ ਸ਼ੁਰੂ ਵਿੱਚ ਇਸਨੂੰ ਲਾਪਤਾ ਹੋਣ ਦਾ ਮਾਮਲਾ ਸਮਝਿਆ ਜਾ ਰਿਹਾ ਸੀ, ਪਰ ਉਹਨਾਂ ਨੂੰ ਖਦਸ਼ਾ ਹੈ ਕਿ ਨਵਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ।
ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਜਾਣਕਾਰੀ ਦਿੰਦੇ ਦੱਸਿਆ ਕਿ 23 ਫਰਵਰੀ ਨੂੰ, 28 ਸਾਲਾ ਨਵਦੀਪ ਕੌਰ ਦੇ ਲਾਪਤਾ ਹੋਣ ਦੀ ਰਿਪੋਰਟ ਉਸਦੇ ਪਰਿਵਾਰ ਨੇ ਸਰੀ RCMP ਨੂੰ ਦਿੱਤੀ ਸੀ।
ਆਈ.ਐੱਚ.ਆਈ.ਟੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਭਾਵਤ ਤੌਰ ’ਤੇ ਨਵਦੀਪ ਕੌਰ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ ਅਤੇ ਇਸ ਗੁੱਥੀ ਨੂੰ ਸੁਲਝਾਉਣ ਲਈ IHIT, ਆਰ.ਸੀ.ਐਮ.ਪੀ., ਬੀ.ਸੀ. ਕੌਰੋਨਰਜ਼ ਸਰਵਿਸ ਅਤੇ ਫੌਰੈਂਸਿਕ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ।
ਪੁਲਿਸ ਮੁਤਾਬਕਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਸਰੀ ਦੇ ਸਟ੍ਰਾਬਰੀ ਹਿਲ ਇਲਾਕੇ ਵਿਚ 78ਵੇਂ ਐਵੇਨਿਊ ਨੇੜੇ 123 ਸਟ੍ਰੀਟ ’ਤੇ ਦੇਖਿਆ ਗਿਆ। ਪੁਲਿਸ ਨੇ ਪਛਾਣ ਜਾਰੀ ਕਰਦਿਆਂ ਦੱਸਿਆ ਨਵਦੀਪ ਕੌਰ ਦਾ ਕੱਦ 5’5 ਇੰਚ ਲੰਬਾ, ਲੰਬੇ ਕਾਲੇ ਵਾਲ ਅਤੇ ਭੂਰੀਆਂ ਅੱਖਾਂ ਹਨ।
ਜਾਂਚਕਰਤਾ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਵਾਪਰੇ ਘਟਨਾਕ੍ਰਮ ਦਾ ਸਹੀ ਅੰਦਾਜ਼ਾ ਲਾਉਣ ਦਾ ਯਤਨ ਕਰ ਰਹੇ ਹਨ ਤਾਂਕਿ ਬਿਲਕੁਲ ਸਹੀ ਨਤੀਜੇ ’ਤੇ ਪੁੱਜਿਆ ਜਾ ਸਕੇ।
ਆਈ.ਐੱਚ.ਆਈ.ਟੀ. ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੀਤੇ ਸਮੇਂ ਦੌਰਾਨ ਕਿਸੇ ਦਾ ਨਵਦੀਪ ਕੌਰ ਨਾਲ ਕੋਈ ਸੰਪਰਕ ਹੋਇਆ ਹੋਵੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ 1877 551 ਆਈ ਹਿਟ 4448 ਜਾਂ ihitinfo@rcmp-grc.gc.ca ‘ਤੇ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login