ਬੀਤੇ ਦਿਨੀਂ ਅਮਰੀਕਾ 'ਚ ਮੈਨਹਟਨ ਵਿਖੇ ਊਬਰ ਚਲਾ ਕੇ ਗੁਜਾਰਾ ਕਰ ਰਹੇ ਸਿੱਖ ਟੈਕਸੀ ਡਰਾਈਵਰ ਪ੍ਰਭਦੀਪ ਸਿੰਘ 'ਤੇ ਅਣਪਛਾਤੇ ਹਮਲਾਵਰ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ। ਇਸ ਘਟਨਾ 'ਤੇ ਸਿੱਖ ਸੰਸਥਾਵਾਂ ਨੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਸਿੱਖਾਂ ਅਤੇ ਘੱਟ ਗਿਣਤੀ ਦੀ ਸੁਰੱਖਿਆ ਬਾਰੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।
ਸਿੱਖ ਊਬਰ ਡਰਾਈਵਰ, ਜੋ ਪੱਗ ਬੰਨ੍ਹਦਾ ਹੈ, ਆਪਣੀ ਕਾਰ ਦੇ ਕੋਲ ਇੱਕ ਯਾਤਰੀ ਦੀ ਉਡੀਕ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਅਚਾਨਕ ਉਸਤੇ ਹਮਲਾ ਕਰ ਦਿੱਤਾ ਤੇ ਉਸਦੇ ਚਿਹਰੇ 'ਤੇ ਮੁੱਕਾ ਮਾਰਿਆ। ਦਰਦ ਬਹੁਤ ਭਿਆਨਕ ਸੀ, ਪਰ ਬੋਲੇ ਗਏ ਸ਼ਬਦ ਉਸ ਤੋਂ ਵੀ ਜਿਆਦਾ ਦਰਦ ਦੇਣ ਵਾਲੇ ਸਨ।
ਇਹ ਘਟਨਾ 18 ਸਤੰਬਰ ਨੂੰ ਸਵੇਰੇ 10:30 ਵਜੇ ਦੇ ਕਰੀਬ 33ਵੀਂ ਸਟਰੀਟ ਨੇੜੇ 11 ਐਵੇਨਿਊ 'ਤੇ ਵਾਪਰੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਕਲਚਰਲ ਸੈਂਟਰ ਦੇ ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਪ੍ਰਭਦੀਪ ਸਿੰਘ ਅੰਮ੍ਰਿਤਧਾਰੀ ਸਿੰਘ ਹਨ, ਜੋ ਪਿਛਲੇ ਚਾਲੀ ਸਾਲਾਂ ਤੋਂ ਅਮਰੀਕਾ 'ਚ ਨਿੱਜੀ ਟੈਕਸੀ ਚਲਾ ਰਹੇ ਹਨ। ਮੈਨਹਟਨ ਵਿਖੇ ਜਦੋਂ ਉਹ ਸਵਾਰੀ ਦੇਖਣ ਲਈ ਆਪਣੀ ਕਾਰ ਤੋਂ ਬਾਹਰ ਨਿੱਕਲਿਆਂ ਤਾਂ ਇੱਕ ਅਣਪਛਾਤੇ ਹਮਲਾਵਰ ਨੇ ਉਸ 'ਤੇ ਹਮਲਾ ਕਰ ਦਿੱਤਾ।
ਹਮਲਾਵਰ ਨੇ ਗੋ ਬੈਕ ਇੰਡੀਆਂ ਕਹਿੰਦਿਆ ਪ੍ਰਭਦੀਪ ਦੇ ਜੋਰ ਨਾਲ ਮੁੱਕਾ ਮਾਰਿਆ, ਜਿਸ ਨਾਲ ਉਸਦਾ ਮੂੰਹ ਸੁੱਜ ਗਿਆ ਤੇ ਨੱਕ ਚੋਂ ਤੇਜੀ ਨਾਲ ਖੂਨ ਨਿਕਲਣ ਲੱਗ ਪਿਆ। ਮੁੱਕਾ ਵੱਜਣ ਕਾਰਨ ਕੁਝ ਸਮੇਂ ਲਈ ਉਸਦੀ ਚੇਤਨਾ ਗੁੰਮ ਹੋ ਗਈ, ਜਿਸ ਕਾਰਨ ਉਹ ਹਮਲਾਵਰ ਨੂੰ ਵੇਖ ਨਹੀ ਸਕਿਆ ਅਤੇ ਹਮਲਾਵਰ ਤੇਜੀ ਨਾਲ ਉਥੋਂ ਭੱਜ ਗਿਆ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪ੍ਰਭਦੀਪ ਸਿੰਘ ਅਜੇ ਵੀ ਸਰੀਰਕ ਸਦਮੇ ਤੋਂ ਪੀੜਤ ਹੈ।
ਸੋਮਵਾਰ ਨੂੰ ਸਿੱਖ ਕਲਚਰਲ ਸੈਂਟਰ ਦੇ ਬਾਹਰ ਕਮਿਊਨਿਟੀ ਆਗੂਆਂ ਨਾਲ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ। ਸਿੱਖ ਆਗੂਆਂ ਦਾ ਕਹਿਣਾ ਹੈ ਕਿ 9/11 ਤੋਂ ਬਾਅਦ ਹਰ ਸਤੰਬਰ ਨੂੰ ਉਨ੍ਹਾਂ ਨੂੰ ਹੋਰ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਰਪ੍ਰੀਤ ਸਿੰਘ ਤੂਰ ਨੇ ਕਿਹਾ, "ਅਸੀਂ ਹਰ ਕਿਸੇ ਨੂੰ ਬਰਾਬਰ ਦੇ ਇਨਸਾਨਾਂ ਵਾਂਗ ਸਤਿਕਾਰ ਦਿੰਦੇ ਹਾਂ, ਅਤੇ ਇਹੀ ਅਸੀਂ ਵੀ ਆਸ ਕਰਦੇ ਹਾਂ। ਸਾਡੇ ਨਾਲ ਬਰਾਬਰ ਦਾ ਸਲੂਕ ਕੀਤਾ ਜਾਵੇ, ਭਾਵੇਂ ਸਾਡੀ ਦਿੱਖ ਜੋ ਵੀ ਹੋਵੇ, ਕਿਉਂਕਿ ਇਹ ਸਾਡੇ ਧਰਮ ਦੀਆਂ ਨਿਸ਼ਾਨੀਆਂ ਹਨ।"
ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਹੈ, ਜਦੋਂ ਤੱਕ ਉਹ ਠੀਕ ਹੋ ਰਿਹਾ ਹੈ ਤਾਂ ਉਸ ਦਾ ਪਰਿਵਾਰ ਆਰਥਿਕ ਤੰਗੀ 'ਚ ਰਹੇਗਾ। ਉਸ ਦੀ ਪਤਨੀ ਸੁਖਵਿੰਦਰ ਕੌਰ ਫਿਰ ਵੀ ਸ਼ੁਕਰਗੁਜ਼ਾਰ ਹੈ ਕਿ ਉਹ ਜਿਉਂਦਾ ਹੈ।
"ਜਦੋਂ ਮੈਨੂੰ ਪਤਾ ਲੱਗਾ ਕਿ ਕਿਸੇ ਨੇ ਉਸ 'ਤੇ ਹਮਲਾ ਕਰ ਦਿੱਤਾ ਹੈ ਤਾਂ ਮੈਨੂੰ ਇਕਦਮ ਲੱਗਾ ਸੀ ਕਿ ਮੈਂ ਉਸਨੂੰ ਗੁਆ ਦਿੱਤਾ ਹੈ, ਮੈਂ ਡਰ ਗਈ ਸੀ," ਕੌਰ ਨੇ ਕਿਹਾ। ਪਰਿਵਾਰ ਸ਼ੱਕੀ ਨੂੰ ਸਾਹਮਣੇ ਆਉਣ ਲਈ ਕਹਿ ਰਿਹਾ ਹੈ।
ਕੌਰ ਨੇ ਅੱਗੇ ਕਿਹਾ, "ਜੇਕਰ ਇਹ ਹਮਲਾਵਰ ਨਾ ਫੜੇ ਗਏ, ਤਾਂ ਇਹ ਕਿਸੇ ਹੋਰ ਨਾਲ ਵੀ ਇਸ ਤਰਾਂ ਕਰਨਗੇ।"
ਸਿੰਘ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਨੂੰ ਨਫਰਤ ਅਪਰਾਧ ਮੰਨਿਆ ਜਾ ਰਿਹਾ ਹੈ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
Comments
Start the conversation
Become a member of New India Abroad to start commenting.
Sign Up Now
Already have an account? Login