"ਏਕਤਾ: ਮਨੁੱਖਤਾ ਲਈ ਇੱਕ ਰੋਸ਼ਨੀ" ਸਿਰਲੇਖ ਵਾਲਾ ਇੱਕ ਵਿਸ਼ੇਸ਼ ਸਮਾਗਮ 9 ਨਵੰਬਰ, 2024 ਨੂੰ, ਪ੍ਰੂਡੈਂਸ਼ੀਅਲ ਹਾਲ, ਨਿਊ ਜਰਸੀ ਪਰਫਾਰਮਿੰਗ ਆਰਟਸ ਸੈਂਟਰ, ਨੇਵਾਰਕ, ਨਿਊ ਜਰਸੀ ਵਿਖੇ ਹੋਵੇਗਾ। ਇਹ ਇਕੱਠ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਏਕਤਾ, ਸਮਾਨਤਾ ਅਤੇ ਸਮਾਜਿਕ ਨਿਆਂ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਦਿੱਤਾ ਜਾਵੇਗਾ।
ਏਕਤਾ ਈਵੈਂਟ ਦਾ ਉਦੇਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅੱਜ ਦੇ ਸੰਸਾਰ ਵਿੱਚ ਪ੍ਰਸੰਗਿਕ ਬਣਾਉਂਦੇ ਹੋਏ ਨੌਜਵਾਨ ਪੀੜ੍ਹੀਆਂ ਨੂੰ ਪੇਸ਼ ਕਰਨਾ ਹੈ। ਇਹ ਸਿੱਖ ਕਦਰਾਂ-ਕੀਮਤਾਂ ਨੂੰ ਗੁਰਦੁਆਰੇ ਤੋਂ ਬਾਹਰ ਅਤੇ ਰੋਜ਼ਾਨਾ ਜੀਵਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨੌਜਵਾਨਾਂ ਨੂੰ ਤਾਕਤਵਰ ਅਤੇ ਆਪਣੀ ਵਿਰਾਸਤ 'ਤੇ ਮਾਣ ਮਹਿਸੂਸ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਸ ਇਵੇੰਟ ਦਾ ਮੁੱਖ ਵਿਚਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ-ਵਿਆਪਕ ਭਾਈਚਾਰੇ ਅਤੇ ਸਮਾਨਤਾ ਦੇ ਸੰਦੇਸ਼ ਨੂੰ ਪੇਸ਼ ਕਰਨਾ ਹੈ ਅਤੇ ਇਸ ਨੂੰ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਾਰੇ ਲੋਕਾਂ ਲਈ ਪਹੁੰਚਯੋਗ ਬਣਾਉਣਾ ਹੈ।
ਇਸ ਸਮਾਗਮ ਵਿੱਚ 'ਲੇਟਸ ਸ਼ੇਅਰ ਅ ਮੀਲ' ਪੇਸ਼ ਕੀਤਾ ਜਾਵੇਗਾ, ਜਿੱਥੇ ਗੁਰਦੁਆਰੇ ਵਿੱਚ ਤਿਆਰ ਕੀਤਾ ਭੋਜਨ ਜਰੂਰਤਮੰਦਾਂ ਨੂੰ ਵੰਡਿਆ ਜਾਵੇਗਾ। ਇਹ ਪਹਿਲਕਦਮੀ ਬੱਚਿਆਂ ਨੂੰ ਇਸ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਸ਼ਾਮਲ ਕਰਕੇ ਸੇਵਾ ਦੀ ਮਹੱਤਤਾ ਸਿਖਾਉਂਦੀ ਹੈ।
ਇਸ ਤੋਂ ਇਲਾਵਾ, ਸਭਿਆਚਾਰਕ ਪ੍ਰਦਰਸ਼ਨ, ਪੈਨਲ ਚਰਚਾ, ਅਤੇ ਭਾਈਚਾਰਕ ਗਤੀਵਿਧੀਆਂ ਵਿਭਿੰਨ ਸਭਿਆਚਾਰਾਂ ਅਤੇ ਧਰਮਾਂ ਵਿੱਚ ਸਮਝ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਗੀਆਂ। ਇਸ ਸਮਾਗਮ ਵਿੱਚ ਹਰਸ਼ਦੀਪ ਕੌਰ, ਹਰਗੁਣ ਕੌਰ, ਅਤੇ ਸਤਿੰਦਰ ਸੱਤੀ ਵਰਗੀਆਂ ਨਾਮਵਰ ਸ਼ਖਸੀਅਤਾਂ ਵੱਲੋਂ ਪੇਸ਼ਕਾਰੀ ਦੇ ਨਾਲ-ਨਾਲ ਪ੍ਰਸਿੱਧ ਸਿੱਖ ਸੰਗੀਤਕਾਰਾਂ ਵੱਲੋਂ ਮਨੋਹਰ ਕੀਰਤਨ ਪੇਸ਼ ਕੀਤਾ ਜਾਵੇਗਾ।
ਆਯੋਜਕਾਂ ਨੂੰ ਯੂਐਸ , ਕੈਨੇਡਾ , ਇੰਡੀਆ , ਯੂਕੇ ਅਤੇ ਹੋਰ ਦੇਸ਼ਾਂ ਤੋਂ 15,000 ਤੋਂ ਵੱਧ ਹਾਜ਼ਰੀਨ ਦੀ ਉਮੀਦ ਹੈ। ਇਹ ਇਵੈਂਟ ਭਾਈਚਾਰੇ ਨੂੰ ਇਕੱਠੇ ਲਿਆਉਣ, ਇੱਕ ਓਅੰਕਾਰ ਦਾ ਜਸ਼ਨ ਮਨਾਉਣ, ਅਤੇ ਸੇਵਾ ਅਤੇ ਸਮਝ ਦੁਆਰਾ ਇੱਕ ਸਾਰਥਕ ਪ੍ਰਭਾਵ ਪੈਦਾ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ।
ਟਿਕਟਾਂ 19 ਸਤੰਬਰ ਤੋਂ ਟਿਕਟਮਾਸਟਰ 'ਤੇ ਉਪਲਬਧ ਹਨ, ਅਤੇ ਸਾਰੀ ਕਮਾਈ 'ਲੇਟਸ ਸ਼ੇਅਰ ਅ ਮੀਲ' ਪਹਿਲਕਦਮੀ ਰਾਹੀਂ 15,000 ਲੋਕਾਂ ਨੂੰ ਭੋਜਨ ਦੇਣ ਲਈ ਵਰਤੀ ਜਾਵੇਗੀ।
Comments
Start the conversation
Become a member of New India Abroad to start commenting.
Sign Up Now
Already have an account? Login