ਸਿਆਟਲ, ਵਾਸ਼ਿੰਗਟਨ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ 17 ਜੁਲਾਈ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਬਰਖ਼ਾਸਤ ਕੀਤੇ ਗਏ ਅਧਿਕਾਰੀ ਨੇ ਸਿਆਟਲ ਪੁਲਿਸ ਦੇ ਅਧਿਕਾਰੀ ਕੇਵਿਨ ਡੇਵ ਦੁਆਰਾ ਅਮਰੀਕਾ 'ਚ ਭਾਰਤੀ ਵਿਦਿਆਰਥੀ ਜਾਹਨਵੀ ਕੰਦੂਲਾ ਨੂੰ ਕਾਰ ਨਾਲ ਟੱਕਰ ਮਾਰ ਕੇ ਮਾਰਨ ਵਾਲੇ ਮਾਮਲੇ ਵਿੱਚ ਅਪਮਾਨਜਨਤਕ ਟਿਪਣੀ ਕੀਤੀ ਸੀ।
ਅਮਰੀਕਾ ਵਿੱਚ ਭਾਰਤੀ ਵਿਦਿਆਰਥੀ ਜਾਹਨਵੀ ਕੰਦੂਲਾ ਨੂੰ ਕਾਰ ਨਾਲ ਟੱਕਰ ਮਾਰ ਕੇ ਮਾਰਨ ਵਾਲੇ ਸਿਆਟਲ ਪੁਲਿਸ ਅਧਿਕਾਰੀ ਕੇਵਿਨ ਡੇਵ ਖ਼ਿਲਾਫ਼ ਕੋਈ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਗਿਆ । ਇਸ ਦੀ ਬਜਾਏ, ਮਾਰਚ ਵਿੱਚ, ਉਸਨੂੰ $5,000 ਟ੍ਰੈਫਿਕ ਟਿਕਟ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਘਟਨਾ ਵਿਚ ਸ਼ਾਮਲ ਅਧਿਕਾਰੀ ਅਜੇ ਵੀ ਆਪਣੀ ਨੌਕਰੀ ਤੇ ਹੈ ਅਤੇ ਉਸਨੇ ਅਜੇ ਤੱਕ ਜੁਰਮਾਨਾ ਨਹੀਂ ਭਰਿਆ।
ਅਨੁਸ਼ਾਸਨੀ ਕਾਰਵਾਈ ਦਾ ਵੇਰਵਾ ਦਿੰਦੇ ਹੋਏ ਨਿਊ ਇੰਡੀਆ ਅਬਰੌਡ ਨੂੰ ਭੇਜੀ ਗਈ ਇੱਕ ਰਿਪੋਰਟ ਵਿੱਚ, ਸਿਆਟਲ ਦੀ ਅੰਤਰਿਮ ਪੁਲਿਸ ਮੁਖੀ ਸੂ ਰਹਿਰ ਨੇ ਦੱਸਿਆ ਕਿ ਉਸਨੇ ਡੈਨੀਅਲ ਔਡਰਰ ਨੂੰ ਕਿਉਂ ਬਰਖਾਸਤ ਕੀਤਾ ਸੀ। ਉਹਨਾਂ ਨੇ ਦੱਸਿਆ ਕਿ ਔਡਰਰ ਨੂੰ ਤੁਰੰਤ ਘਟਨਾ ਸਥਾਨ 'ਤੇ ਭੇਜਿਆ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡੇਵ ਨਸ਼ੇ ਦੀ ਹਾਲਤ ਵਿੱਚ ਸੀ ਜਾ ਨਹੀਂ।
ਇਸਦੀ ਜਾਂਚ ਕਰਨ ਤੋਂ ਬਾਅਦ ਕਿ ਡੇਵ ਨਸ਼ੇ ਦੀ ਹਾਲਤ ਵਿੱਚ ਨਹੀਂ ਸੀ , ਔਡਰਰ ਮੌਕੇ ਤੋਂ ਵਾਪਿਸ ਚਲਾ ਗਿਆ । ਵਾਪਸ ਗੱਡੀ ਚਲਾਉਂਦੇ ਸਮੇਂ, ਉਸਦੇ ਬਾਡੀ ਕੈਮਰੇ ਨੇ ਇੱਕ ਸਾਥੀ ਨਾਲ ਦੋ ਮਿੰਟ ਦੀ ਫੋਨ ਤੇ ਹੋਈ ਗੱਲਬਾਤ ਰਿਕਾਰਡ ਕੀਤੀ। ਇਸ ਗੱਲਬਾਤ ਦੌਰਾਨ, ਔਡਰਰ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਹੁੱਡ 'ਤੇ ਚੜ੍ਹ ਗਈ, ਵਿੰਡਸ਼ੀਲਡ ਨਾਲ ਟਕਰਾ ਗਈ, ਅਤੇ ਫਿਰ ਜਦੋਂ ਉਸਨੇ ਬ੍ਰੇਕ ਮਾਰੀ, ਤਾਂ ਕਾਰ ਉੱਡ ਗਈ। ਪਰ ਉਹ ਮਰ ਗਈ।" ਇਹ ਕਹਿਣ ਤੋਂ ਬਾਅਦ ਔਡਰਰ ਕਈ ਸਕਿੰਟਾਂ ਲਈ ਹੱਸਿਆ।
ਆਪਣੇ ਬਾਡੀ ਕੈਮਰੇ ਤੋਂ ਰਿਕਾਰਡ ਕੀਤੇ ਆਡੀਓ ਦੇ ਅਨੁਸਾਰ, ਔਡਰਰ ਨੇ ਕਿਹਾ, "ਹਾਂ, ਬੱਸ ਉਸਨੂੰ ਇੱਕ $11,000 ਦਾ ਚੈੱਕ ਲਿਖੋ। ਉਹ 26 ਸਾਲ ਦੀ ਸੀ। ਉਸ ਦੀ ਜ਼ਿੰਦਗੀ ਦਾ ਮੁੱਲ ਇੰਨਾ ਹੀ ਸੀ ।" ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਸਦਾ ਬਾਡੀ ਕੈਮਰਾ ਚਾਲੂ ਹੈ, ਤਾਂ ਉਸਨੇ ਇਸਨੂੰ ਬੰਦ ਕਰ ਦਿੱਤਾ, ਜਿਵੇਂ ਕਿ ਰਿਪੋਰਟ ਕੀਤੀ ਗਈ ਸੀ। ਬਾਅਦ ਵਿੱਚ, ਔਡਰਰ ਨੇ ਪੁਲਿਸ ਜਵਾਬਦੇਹੀ ਦੇ ਦਫ਼ਤਰ ਨੂੰ ਕਿਹਾ, "ਤੁਸੀਂ ਜਾਂ ਤਾਂ ਹੱਸ ਸਕਦੇ ਹੋ ਜਾਂ ਰੋ ਸਕਦੇ ਹੋ। ਤੁਸੀਂ ਮੌਤ 'ਤੇ ਨਹੀਂ ਹੱਸਦੇ ਹੋ। ਤੁਸੀਂ ਇਸ ਦੀ ਬੇਹੂਦਾਤਾ 'ਤੇ ਹੱਸਦੇ ਹੋ।"
ਡੇਨੀਅਲ ਔਡਰਰ ਨੇ ਜਾਹਨਵੀ ਕੰਦੂਲਾ ਦੀ ਜ਼ਿੰਦਗੀ ਬਾਰੇ ਟਿੱਪਣੀ ਕਰਦਿਆਂ ਉਸਦੀ ਮੌਤ ਦਾ ਮਜ਼ਾਕ ਬਣਾਇਆ ਸੀ , ਹਾਲਾਂਕਿ ਉਸਨੇ ਬਾਅਦ ਵਿੱਚ ਅਫਸੋਸ ਪ੍ਰਗਟ ਕੀਤਾ ਅਤੇ ਕਾਮਨਾ ਕੀਤੀ ਕਿ ਉਹ ਕੰਦੂਲਾ ਦੇ ਪਰਿਵਾਰ ਦੇ ਦਰਦ ਨੂੰ ਮਹਿਸੂਸ ਕਰ ਸਕੇ।
ਹਾਲਾਂਕਿ, ਚੀਫ ਸੂ ਰਹਿਰ ਨੇ ਫਿਰ ਵੀ ਉਸਨੂੰ ਬਰਖਾਸਤ ਕਰ ਦਿੱਤਾ। ਉਹਨਾਂ ਨੇ ਇੱਕ ਰਿਪੋਰਟ ਵਿੱਚ ਲਿਖਿਆ ਕਿ ਔਡਰਰ ਦੇ ਹਾਸੇ ਅਤੇ ਟਿੱਪਣੀਆਂ ਨੇ ਕੰਦੂਲਾ ਦੇ ਪਰਿਵਾਰ ਨੂੰ ਬਹੁਤ ਚੋਟ ਪਹੁੰਚਾਈ ਹੈ ਅਤੇ ਨਾ ਸਿਰਫ ਸਿਆਟਲ ਵਿੱਚ ਬਲਕਿ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਲੋਕਾਂ ਦੇ ਪੁਲਿਸ ਵਿੱਚ ਵਿਸ਼ਵਾਸ ਨੂੰ ਵੀ ਠੇਸ ਪਹੁੰਚਾਈ ਹੈ। ਉਸਨੇ ਜ਼ਿਕਰ ਕੀਤਾ ਕਿ ਇਸ ਘਟਨਾ ਤੋਂ ਭਾਈਚਾਰਾ ਅਤੇ ਭਾਰਤ ਸਰਕਾਰ ਬਹੁਤ ਨਾਰਾਜ਼ ਹਨ।a
Comments
Start the conversation
Become a member of New India Abroad to start commenting.
Sign Up Now
Already have an account? Login