ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਲੋਕ ਸਭਾ ਚੋਣ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਕਿਹਾ ਕਿ ਉਹ ਪਵਿੱਤਰ ਸ਼ਹਿਰ ਦੇ ਭਵਿੱਖ ਨੂੰ ਮੁੜ ਪਰਿਭਾਸ਼ਿਤ ਕਰਨਗੇ, ਇਸ ਦੀ ਵਿਰਾਸਤ ਨੂੰ ਸੰਭਾਲਣਗੇ ਅਤੇ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਗੇ।
ਅੰਮ੍ਰਿਤਸਰ ਲਈ ਵਿਜ਼ਨ ਡਾਕੂਮੈਂਟ ਅਤੇ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਨਿਸ਼ਾਨਿਆਂ ਬਾਰੇ ਦੱਸਿਆ, ਜਿਨ੍ਹਾਂ 'ਚ:-
-ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਤੱਕ ਸ਼ਰਧਾਲੂਆਂ ਦੀ ਆਸਾਨ ਪਹੁੰਚ
-ਭਗਵਾਨ ਵਾਲਮੀਕਿ ਤੀਰਥ ਅਸਥਾਨ ਦਾ ਅਯੁੱਧਿਆ ਦੀ ਤਰਜ਼ 'ਤੇ ਵਿਕਾਸ
-ਗਾਂਧੀ ਮੈਦਾਨ ਨੂੰ ਅਪਗ੍ਰੇਡ ਕਰਨ
- ਆਈ.ਪੀ.ਐੱਲ ਮੈਚਾਂ ਦੀ ਮੇਜ਼ਬਾਨੀ
-ਪੱਟੀ -ਫ਼ਿਰੋਜ਼ਪੁਰ ਰੇਲ ਲਿੰਕ ਦੇ ਨਿਰਮਾਣ ਅਤੇ ਹੋਰ ਕਈ ਪਹਿਲਕਦਮੀਆਂ
-ਅੰਮ੍ਰਿਤਸਰ ਲਈ VFS ਗਲੋਬਲ ਐਪਲੀਕੇਸ਼ਨ ਸੈਂਟਰ
-ਇੱਕ ਯੂਐਸ ਕੌਂਸਲੇਟ
- ਰੇਲਵੇ ਸਟੇਸ਼ਨ ਤੋਂ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਤੱਕ ਇੱਕ ਸਕਾਈ ਟਰੇਨ ਅਤੇ ਹੋਰ ਕਈ ਮਹੱਤਵਪੂਰਨ ਕਾਰਜ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਗਲੀਆਂ ਨੂੰ ਪਹਿਲ ਦੇ ਆਧਾਰ 'ਤੇ ਸੁੰਦਰ ਬਣਾਇਆ ਜਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login