‘ਕੋਰੋਨਾ’ ਦਾ ਨਾਮ ਸੁਣਦੇ ਹੀ ਲੋਕ ਘਬਰਾ ਜਾਂਦੇ ਹਨ। ਕੋਰੋਨਾ ਵਾਇਰਸ ਨੇ ਦੁਨੀਆ ਦੀ ਰਫਤਾਰ ਨੂੰ ਵੀ ਰੋਕ ਦਿੱਤਾ ਸੀ। ਦੁਨੀਆ ਹਾਲੇ ਵੀ ਇਸ ਬੀਮਾਰੀ ਦਾ ਸਟੀਕ ਇਲਾਜ ਨਹੀਂ ਲੱਭ ਸਕੀ ਹੈ। ਕੋਰੋਨਾ ਦੇ ਡਰ ਦੇ ਵਿਚਾਲੇ ਵਿਗਿਆਨੀਆਂ ਨੇ ਇੱਕ ਹੋਰ ਮਹਾਂਮਾਰੀ ਦੀ ਚਿਤਾਵਨੀ ਦਿੱਤੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਕੋਰੋਨਾ ਤੋਂ ਵੀ ਭਿਆਨਕ ਰੂਪ ਧਾਰ ਸਕਦੀ ਹੈ। ਖੋਜਕਰਤਾਵਾਂ ਨੇ ਹਾਲ ਹੀ ਵਿੱਚ ਬਰਡ ਫਲੂ ਦੇ H5N1 ਨਾਲ ਜੁੜੀਆਂ ਚਿੰਤਾਵਾਂ ‘ਤੇ ਚਰਚਾ ਕਰਦੇ ਹੋਏ ਚਿੰਤਾ ਜਤਾਈ ਸੀ।
ਬ੍ਰਿਟੇਨ ਦੇ ਅਖਬਾਰ ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਖੋਜਕਰਤਾਵਾਂ ਨੇ ਡਰ ਜ਼ਾਹਰ ਕੀਤਾ ਹੈ ਕਿ ਇਹ ਵਾਇਰਸ ਇੱਕ ਗੰਭੀਰ ਸੀਮਾ ਤੱਕ ਪਹੁੰਚ ਸਕਦਾ ਹੈ ਜੋ ਇੱਕ ਵਿਸ਼ਵਵਿਆਪੀ ਮਹਾਂਮਾਰੀ ਨੂੰ ਜਨਮ ਦੇ ਸਕਦਾ ਹੈ।
ਮੈਡੀਕਲ ਮਾਹਿਰਾਂ ਨੇ ਬਰਡ ਫਲੂ ਮਹਾਮਾਰੀ ਦੇ ਸੰਭਾਵੀ ਖ਼ਤਰੇ ਉਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਇਹ ਕੋਵਿਡ ਨਾਲੋਂ 100 ਗੁਣਾ ਖਤਰਨਾਕ ਹੋ ਸਕਦੀ ਹੈ। ਇੰਨਾ ਹੀ ਨਹੀਂ, ਇਹ ਮਹਾਂਮਾਰੀ ਸੰਭਾਵਿਤ ਤੌਰ ‘ਤੇ ਸੰਕਰਮਿਤ ਲੋਕਾਂ ਵਿੱਚੋਂ ਅੱਧੇ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।
ਪ੍ਰੈਸ ਬ੍ਰੀਫਿੰਗ ਦੌਰਾਨ ਪਿਟਸਬਰਗ ਵਿੱਚ ਇੱਕ ਪ੍ਰਮੁੱਖ ਬਰਡ ਫਲੂ ਰੀਸਰਚਰ ਡਾ. ਸੁਰੇਸ਼ ਕੁਚੀਪੁੜੀ ਨੇ ਚਿਤਾਵਨੀ ਦਿੱਤੀ ਕਿ H5N1 ਵਿੱਚ ਮਹਾਂਮਾਰੀ ਪੈਦਾ ਕਰਨ ਦੀ ਸਮਰੱਥਾ ਹੈ, ਕਿਉਂਕਿ ਇਹ ਮਨੁੱਖਾਂ ਸਮੇਤ ਕਈ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਰੱਖਦੀ ਹੈ। ਵਾਇਰਸ ਕਈ ਸਾਲਾਂ ਅਤੇ ਸ਼ਾਇਦ ਦਹਾਕਿਆਂ ਤੋਂ ਮਹਾਂਮਾਰੀ ਦੀ ਸੂਚੀ ਵਿੱਚ ਸਿਖਰ 'ਤੇ ਹੈ।
ਚਾਰ ਵੱਖ-ਵੱਖ ਯੂਐਸ ਰਾਜਾਂ ਵਿੱਚ ਥਣਧਾਰੀ ਜਾਨਵਰਾਂ ਦੇ ਨਾਲ ਕਈ ਪਸ਼ੂਆਂ ਦੇ ਝੁੰਡ ਸੰਕਰਮਿਤ ਪਾਏ ਗਏ ਸਨ। ਜਾਨਵਰਾਂ ਤੋਂ ਇਲਾਵਾ ਟੈਕਸਾਸ ਵਿੱਚ ਇੱਕ ਡੇਅਰੀ ਵਰਕਰ ਵਿੱਚ ਵੀ ਇਹ ਵਾਇਰਸ ਪਾਇਆ ਗਿਆ ਹੈ। ਇਸ ਤਰ੍ਹਾਂ ਬਰਡ ਫਲੂ ਦੇ ਮਾਮਲੇ ਵਿਗਿਆਨੀਆਂ ਦੇ ਨਾਲ-ਨਾਲ ਦੁਨੀਆ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਬਣ ਗਏ ਹਨ।
Comments
Start the conversation
Become a member of New India Abroad to start commenting.
Sign Up Now
Already have an account? Login