ADVERTISEMENTs

ਨਤੀਜੇ ਲੋਕ ਸਭਾ ਚੋਣ 2024: ਪੰਜਾਬ ਦੇ ਰਾਜਨੀਤਿਕ ਸਮੀਕਰਨ ਨੇ ਕਈਆਂ ਨੂੰ ਕੀਤਾ ਹੈਰਾਨ

ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ। ਇਸ ਵਾਰ ਸਾਰੀਆਂ ਸੀਟਾਂ 'ਤੇ ਕਰੀਬੀ ਮੁਕਾਬਲਾ ਸੀ। ਪਹਿਲੀ ਵਾਰ ਭਾਜਪਾ ਨੇ ਸਾਰੀਆਂ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਰਾਸ਼ਟਰੀ ਪੱਧਰ 'ਤੇ ਕਾਂਗਰਸ ਅਤੇ 'ਆਪ' ਆਪਸ 'ਚ ਲੜ ਰਹੇ ਹਨ, ਪਰ ਪੰਜਾਬ 'ਚ ਦੋਵੇਂ ਆਹਮੋ-ਸਾਹਮਣੇ ਸਨ।

ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ਨੇ ਕਈਆਂ ਨੂੰ ਹੈਰਾਨ ਕੀਤਾ ਹੈ / Courtesy Photo

ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ਉੱਤੇ 18ਵੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਕਈਆਂ ਨੂੰ ਹੈਰਾਨ ਕੀਤਾ ਹੈ। ਇਕ ਹੈਰਾਨ ਕਰਨ ਵਾਲੇ ਫੈਸਲੇ ਵਿਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਅਤੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜੇਤੂ ਰਹੇ ਹਨ। ਅੰਮ੍ਰਿਤਪਾਲ ਐੱਨਐੱਸਏ ਕੇਸ ਤਹਿਤ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਹੈ। ਸਰਬਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਹੈ।

ਇਸ ਦੇ ਨਾਲ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਵੀ ਇੱਥੇ ਕੋਈ ਚਮਤਕਾਰ ਨਹੀਂ ਦਿਖਾ ਸਕੀ। ਇਸ ਨੂੰ ਇੱਕ ਵੀ ਸੀਟ ਨਹੀਂ ਮਿਲੀਜਦੋਂ ਕਿ 2019 ਵਿੱਚ ਪਾਰਟੀ ਨੂੰ ਦੋ ਸੀਟਾਂ (ਹੁਸ਼ਿਆਰਪੁਰ ਤੇ ਗੁਰਦਾਸਪੁਰ) ਮਿਲੀਆਂ ਸਨ। ਗਠਜੋੜ ਦਾ ਰਾਹ ਛੱਡ ਕੇ ਇਕੱਲੀ ਚੋਣ ਮੈਦਾਨ ਵਿਚ ਉਤਰੀ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਮੋਦੀ ਫੈਕਟਰ ਇੱਥੇ ਕੰਮ ਨਹੀਂ ਕਰ ਸਕਿਆ। ਮੋਦੀ ਨੇ ਇੱਥੇ ਚਾਰ ਸੀਟਾਂ 'ਤੇ ਰੈਲੀਆਂ ਕੀਤੀਆਂਪਰ ਇਕ ਵੀ ਨਹੀਂ ਜਿੱਤ ਸਕੇ। ਕਿਸਾਨ ਅੰਦੋਲਨ ਵੀ ਭਾਜਪਾ ਦੀ ਹਾਰ ਦਾ ਵੱਡਾ ਕਾਰਨ ਸੀ। 

ਹਾਲਾਂਕਿ ਪੰਜਾਬ ਅੰਦਰ ਭਾਜਪਾ ਦਾ ਵੋਟ ਅਧਾਰ ਵਧਿਆ ਹੈ, ਜੋ ਕਿ 2019 ਵਿੱਚ 10% ਤੋਂ ਵਧ ਕੇ 2024 ਵਿੱਚ 18.56% ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੋਟ ਅਧਾਰ ਵਿੱਚ ਭਾਜਪਾ ਤੋਂ ਵੀ ਪਿੱਛੇ 13.42% ਵੋਟਾਂ ਹੀ ਹਾਸਲ ਕਰ ਸਕੀ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂਰਵਨੀਤ ਬਿੱਟੂ ਲੁਧਿਆਣਾ ਤੋਂ ਅਤੇ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਦਲ ਬਦਲੀ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਜਨਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।

ਲੋਕਾਂ ਨੇ ਕਾਂਗਰਸ ਨੂੰ ਸੀਟਾਂ ਦੇ ਕੇ ਆਪਣਾ ਭਰੋਸਾ ਦਿਖਾਇਆ ਹੈ। ਪਿਛਲੀ ਵਾਰ ਪਾਰਟੀ ਨੂੰ ਸੀਟਾਂ ਮਿਲੀਆਂ ਸਨ। 

ਆਮ ਆਦਮੀ ਪਾਰਟੀ ਦੀ 2019 ਦੇ ਮੁਕਾਬਲੇ ਸੀਟਾਂ ਦੀ ਗਿਣਤੀ ਤੋਂ ਤੱਕ ਸੁਧਰੀ ਹੈਪਰ ਇਹ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਪ੍ਰਦਰਸ਼ਨ ਨਹੀਂ ਕਰ ਸਕੀ। ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ਸੰਗਰੂਰ ਤੋਂ ਸਿਰਫ਼ ਪੰਜਾਬ ਦੇ ਮੰਤਰੀ ਮੀਤ ਹੇਅਰ ਹੀ ਜਿੱਤਣ ਵਿੱਚ ਸਫ਼ਲ ਰਹੇ ਹਨਜਦਕਿ ਬਾਕੀ ਚਾਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇੱਕ ਗੜ੍ਹ ਫ਼ਿਰੋਜ਼ਪੁਰ ਵੀ ਗੁਆ ਦਿੱਤਾ ਹੈਜਦਕਿ ਪਾਰਟੀ ਬਠਿੰਡਾ ਸੀਟ ਬਚਾਉਣ ਵਿੱਚ ਸਫ਼ਲ ਹੋ ਗਈ ਹੈ। ਅਕਾਲੀ ਦਲ ਨੂੰ ਸੀਟ ਨਾਲ ਸੰਤੁਸ਼ਟ ਹੋਣਾ ਪਿਆ ਹੈ।

ਫ਼ਿਰੋਜ਼ਪੁਰ ਜੋ ਕਿ 27 ਸਾਲਾਂ ਤੋਂ ਅਕਾਲੀ ਦਲ ਦਾ ਗੜ੍ਹ ਰਿਹਾ ਸੀਨੂੰ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਉਖਾੜ ਦਿੱਤਾ। ਸੁਖਬੀਰ ਬਾਦਲ 2019 ਵਿੱਚ ਇੱਥੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਵਾਰ ਇੱਥੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਅਕਾਲੀ ਦਲ ਲਈ ਇਹ ਰਾਹਤ ਦੀ ਗੱਲ ਹੈ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੌਥੀ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚੀ ਹੈ।

ਜਲੰਧਰ ਤੋਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੇਤੂ ਰਹੇ ਹਨ। ਚੰਨੀ ਨੇ ਕੁੱਲ 3,90,053 ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਵਿਰੋਧੀ ਰਿੰਕੂ ਨੂੰ 1,75,993 ਵੋਟਾਂ ਨਾਲ ਹਰਾਇਆ। 'ਆਪਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 'ਆਪਦੇ ਪਵਨ ਕੁਮਾਰ ਟੀਨੂੰ ਤੀਜੇ ਅਤੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਚੌਥੇ ਸਥਾਨ 'ਤੇ ਰਹੇ।

ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਤੂ ਰਹੇ ਹਨ। ਰਾਜਾ ਵੜਿੰਗ ਨੂੰ 3,22,224 ਵੋਟਾਂ ਮਿਲੀਆਂ। ਵੜਿੰਗ ਦਾ ਮੁਕਾਬਲਾ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨਾਲ ਸੀ। ਵੜਿੰਗ ਨੇ ਬਿੱਟੂ ਨੂੰ 20,942 ਵੋਟਾਂ ਨਾਲ ਹਰਾਇਆ। ਲੋਕ ਸਭਾ ਚੋਣਾਂ ਦੌਰਾਨ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ। ਇੱਥੇ 'ਆਪਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੀਜੇ ਨੰਬਰ 'ਤੇ ਰਹੇ।

ਪਟਿਆਲਾ ਤੋਂ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਜੇਤੂ ਰਹੇ। ਗਾਂਧੀ ਨੂੰ 3,05,616 ਵੋਟਾਂ ਮਿਲੀਆਂ। ਗਾਂਧੀ ਦਾ ਮੁਕਾਬਲਾ ਆਪ’ ਦੇ ਮੰਤਰੀ ਡਾ. ਬਲਬੀਰ ਸਿੰਘ ਨਾਲ ਸੀ। ਗਾਂਧੀ ਨੇ ਡਾਕਟਰ ਬਲਬੀਰ ਨੂੰ 14,831 ਵੋਟਾਂ ਨਾਲ ਹਰਾਇਆ। ਕਾਂਗਰਸ ਦੇ ਗੜ੍ਹ ਵਜੋਂ ਜਾਣੀ ਜਾਂਦੀ ਪਟਿਆਲਾ ਸੀਟ 'ਤੇ ਲੋਕ ਸਭਾ ਚੋਣਾਂ ਦੌਰਾਨ ਉਸ ਵੇਲੇ ਵੱਡਾ ਸਿਆਸੀ ਬਦਲਾਅ ਆਇਆਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਈ ਸੀ। ਭਾਜਪਾ ਦੀ ਪ੍ਰਨੀਤ ਕੌਰ 2,88,998 ਵੋਟਾਂ ਨਾਲ ਤੀਜੇ ਨੰਬਰ ਉੱਤੇ ਰਹੀ।

ਸਿਆਸੀ ਦਿੱਗਜ ਇਸ ਫੇਰਬਦਲ ਨਾਲ ਕਾਂਗਰਸ ਦੇ ਗੜ੍ਹ ਵਜੋਂ ਜਾਣੀ ਜਾਂਦੀ ਪਟਿਆਲਾ ਸੀਟ 'ਤੇ ਭਗਵਾ ਰੰਗ ਛੱਡਣ ਦੀ ਭਵਿੱਖਬਾਣੀ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਟਿਆਲਾ ਵਿਖੇ ਆਪਣੀ ਪਹਿਲੀ ਰੈਲੀ ਕੀਤੀ ਸੀ। ਪਰ ਲੋਕਾਂ ਦੇ ਸਮਰਥਨ ਨੇ ਸਾਬਤ ਕਰ ਦਿੱਤਾ ਕਿ ਪਟਿਆਲਾ ਅੱਜ ਵੀ ਕਾਂਗਰਸ ਦਾ ਗੜ੍ਹ ਹੈ।

ਸੰਗਰੂਰ ਤੋਂ ਆਪ’ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਰਹੇ। ਮੀਤ ਹੇਅਰ ਨੂੰ ਕੁੱਲ 3,64,085 ਵੋਟਾਂ ਮਿਲੀਆਂ। ਮੁੱਖ ਮੰਤਰੀ ਮਾਨ ਆਪਣੇ ਗੜ੍ਹ ਵਿੱਚ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ। ਸੰਗਰੂਰ ਤੋਂ ਕਾਂਗਰਸ ਦੇ ਸੁਖਪਾਲ ਖਹਿਰਾ 1,91,525 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ। ਖਹਿਰਾ ਨੂੰ ਮੀਤ ਹੇਅਰ ਨੇ 1,72,560 ਵੋਟਾਂ ਨਾਲ ਹਰਾਇਆ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 1,87,246 ਵੋਟਾਂ ਨਾਲ ਤੀਜੇ ਅਤੇ ਭਾਜਪਾ ਦੇ ਅਰਵਿੰਦ ਖੰਨਾ 1,28,253 ਵੋਟਾਂ ਨਾਲ ਚੌਥੇ ਸਥਾਨ ਤੇ ਰਹੇ।

ਹਰਸਿਮਰਤ ਕੌਰ ਬਾਦਲ ਨੇ ਚੌਥੀ ਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਜਿੱਤੀ ਹੈ। ਹਰਸਿਮਰਤ ਨੂੰ 3,76,558 ਵੋਟਾਂ ਮਿਲੀਆਂ। ਉਨ੍ਹਾਂ ਆਪ’ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਨਾਲ ਹਰਾਇਆ। ਖੁੱਡੀਆਂ ਨੂੰ  3,26,902 ਵੋਟਾਂ ਹਾਸਲ ਹੋਈਆਂ। ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ 2,02,011 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ।

ਪੰਜਾਬ ਅੰਦਰ ਸਭ ਤੋਂ ਵੱਡੇ ਫਰਕ ਨਾਲ ਜਿੱਤ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕੀਤੀ ਹੈ। ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਜਿੱਤ ਹਾਸਲ ਕੀਤੀ ਹੈ। ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 4,04,430 ਵੋਟਾਂ ਮਿਲੀਆਂ। ਅੰਮ੍ਰਿਤਪਾਲ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ ਜੋ ਕਿ ਪੰਜਾਬ ਅੰਦਰ ਸਭ ਤੋਂ ਵੱਧ ਹੈਜਦਕਿ 'ਆਪਮੰਤਰੀ ਲਾਲਜੀਤ ਸਿੰਘ ਭੁੱਲਰ 1,94,836 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ।

ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੇਤੂ ਰਹੇ। ਸਰਬਜੀਤ ਸਿੰਘ ਨੂੰ 2,98,062 ਵੋਟਾਂ ਮਿਲੀਆਂ। ਸਰਬਜੀਤ ਨੇ ਮੁੱਖ ਮੰਤਰੀ ਮਾਨ ਦੇ ਕਰੀਬੀ 'ਆਪਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70,053 ਵੋਟਾਂ ਨਾਲ ਹਰਾਇਆ। ਅਨਮੋਲ ਨੂੰ 2,28,009 ਵੋਟਾਂ ਪ੍ਰਾਪਤ ਹੋਈਆਂ। ਕਾਂਗਰਸ ਦੇ ਅਮਰਜੀਤ ਕੌਰ ਸਾਹੋਕੇ 1,60,357 ਵੋਟਾਂ ਨਾਲ ਤੀਜੇ ਅਤੇ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ 1,38,251 ਵੋਟਾਂ ਨਾਲ ਚੌਥੇ ਸਥਾਨ ਤੇ ਰਹੇ। 

ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ ਜੇਤੂ ਰਹੇ। ਅਮਰ ਸਿੰਘ ਨੂੰ 3,32,591 ਵੋਟਾਂ ਮਿਲੀਆਂ। ਅਮਰ ਸਿੰਘ ਨੇ ਆਪ’ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ 34,202 ਵੋਟਾਂ ਨਾਲ ਹਰਾਇਆ। ਜੀਪੀ ਨੂੰ 2,98,389 ਵੋਟਾਂ ਮਿਲੀਆਂ। ਭਾਜਪਾ ਦੇ ਗੇਜਾ ਰਾਮ ਵਾਲਮੀਕੀ 1,27,521 ਵੋਟਾਂ ਨਾਲ ਤੀਜੇ ਸਥਾਨ 'ਤੇ ਅਤੇ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਖਾਲਸਾ 1,26,730 ਵੋਟਾਂ ਨਾਲ ਚੌਥੇ ਸਥਾਨ 'ਤੇ ਰਹੇ।

ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਤੀਜੀ ਵਾਰ ਲੋਕ ਸਭਾ ਚੋਣ ਜਿੱਤੀ ਹੈ। ਔਜਲਾ ਨੂੰ 2,55,181 ਵੋਟਾਂ ਮਿਲੀਆਂ। ਔਜਲਾ ਨੇ 'ਆਪਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ 40,301 ਵੋਟਾਂ ਨਾਲ ਹਰਾਇਆ। ਧਾਲੀਵਾਲ ਨੂੰ 2,14,880 ਵੋਟਾਂ ਮਿਲੀਆਂ। ਭਾਜਪਾ ਦੇ ਤਰਨਜੀਤ ਸਿੰਘ ਸੰਧੂ 2,07,205 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ। ਔਜਲਾ ਨੇ ਇਸ ਤੋਂ ਪਹਿਲਾਂ 2017 ਦੀਆਂ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਰਜਿੰਦਰ ਮੋਹਨ ਸਿੰਘ ਛੀਨਾ ਅਤੇ 2019 ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਹਰਾਇਆ ਸੀ।

ਹੁਸ਼ਿਆਰਪੁਰ ਤੋਂ ਕਾਂਗਰਸ ਛੱਡ ਕੇ 'ਆਪਦੇ ਉਮੀਦਵਾਰ ਬਣੇ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ ਚੱਬੇਵਾਲ ਨੂੰ 3,03,859 ਵੋਟਾਂ ਮਿਲੀਆਂ। ਚੱਬੇਵਾਲ ਨੇ ਕਾਂਗਰਸ ਦੀ ਯਾਮਿਨੀ ਗੋਮਰ ਨੂੰ 44,111 ਵੋਟਾਂ ਨਾਲ ਹਰਾਇਆ। ਗੋਮਰ ਨੂੰ 2,59,748 ਵੋਟਾਂ ਮਿਲੀਆਂ। ਇੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ 1,99,994 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ। ਇੱਥੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਰੈਲੀ ਕਰਕੇ ਉਨ੍ਹਾਂ ਲਈ ਵੋਟਾਂ ਮੰਗੀਆਂ ਸਨ, ਪਰ ਲੋਕਾਂ ਉੱਤੇ ਬਹੁਤਾ ਅਸਰ ਨਾ ਪਿਆ।

ਗੁਰਦਾਸਪੁਰ ਤੋਂ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਰਹੇ ਹਨ। ਰੰਧਾਵਾ ਨੂੰ ਕੁੱਲ 3,62,043 ਵੋਟਾਂ ਮਿਲੀਆਂ। ਉਨ੍ਹਾਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ 82,861 ਵੋਟਾਂ ਨਾਲ ਹਰਾਇਆ। ਬੱਬੂ ਨੂੰ 2,81,182 ਵੋਟਾਂ ਮਿਲੀਆਂ। ਆਪ’ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ 2,77,252 ਵੋਟਾਂ ਨਾਲ ਤੀਜੇ ਸਥਾਨ ਉੱਤੇ ਰਹੇ। 

ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਜੇਤੂ ਰਹੇ ਹਨ। ਕੰਗ ਨੂੰ 3,13,217 ਵੋਟਾਂ ਮਿਲੀਆਂ। ਕੰਗ ਨੇ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ 10,846 ਵੋਟਾਂ ਨਾਲ ਹਰਾਇਆ। ਸਿੰਗਲਾ ਨੂੰ 3,02,371 ਵੋਟਾਂ ਮਿਲੀਆਂ। ਇੱਥੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ 1,86,578 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ, ਜਦਕਿ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ 1,17,936 ਵੋਟਾਂ ਨਾਲ ਚੌਥੇ ਸਥਾਨ ਉੱਤੇ ਰਹੇ।

ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਜੇਤੂ ਰਹੇ ਹਨ। ਘੁਬਾਇਆ ਨੂੰ 2,66,626 ਵੋਟਾਂ ਮਿਲੀਆਂ। ਘੁਬਾਇਆ ਨੇ 'ਆਪਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ 3242 ਵੋਟਾਂ ਨਾਲ ਹਰਾਇਆ। ਕਾਕਾ ਬਰਾੜ ਨੂੰ  2,63,384 ਵੋਟਾਂ ਹਾਜਲ ਹੋਈਆਂ ਜਦਕਿ ਭਾਜਪਾ ਦੇ ਗੁਰਮੀਤ ਸਿੰਘ ਸੋਢੀ 2,55,097 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ। ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ 2,53,645 ਵੋਟਾਂ ਨਾਲ ਚੌਥੇ ਨੰਬਰ ਉੱਤੇ ਰਹੇ।

Comments

ADVERTISEMENT

 

 

 

ADVERTISEMENT

 

 

E Paper

 

Related