ADVERTISEMENTs

ਰਾਜ ਬਦੇਸ਼ਾ ਫ੍ਰਿਜ਼ਨੋ ’ਚ ਪਹਿਲਾ ਦਸਤਾਰਧਾਰੀ ਸਿੱਖ ਜੱਜ ਬਣਿਆ

“ਜੱਜ ਬਣਨ ਅਤੇ ਇੱਕ ਕੋਰਟਰੂਮ ਨੂੰ ਚਲਾਉਣ ਦੇ ਸੁਪਨੇ ਨਾਲ ਮੈਂ ਵੱਡਾ ਹੋਇਆ ਕਿਉਂਕਿ ਕਾਨੂੰਨ ਅੰਦਰ ਮੈਂ ਆਪਣਾ ਸਫ਼ਰ ਬਤੌਰ ਵਿਦਿਆਰਥੀ ਲਗਭਗ ਦੋ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ। ਮੇਰੇ ਜਿਹਾ ਅੰਮ੍ਰਿਤਧਾਰੀ ਤੇ ਦਸਤਾਰਧਾਰੀ ਸਿੱਖ ਕੋਰਟਰੂਮ ਦੇ ਅੰਦਰ ਦਾਖਲਾ ਵੀ ਨਹੀਂ ਲੈ ਸਕਦਾ ਸੀ, ਬਲੈਕ ਰੋਬ ਪਾਉਣ ਦੀ ਗੱਲ ਤਾਂ ਇੱਕ ਪਾਸੇ ਰਹੀ ਅਤੇ ਨਿਆਂ ਦੇ ਰੱਖਿਅਕ ਵਜੋਂ ਕੰਮ ਕਰਨਾ ਵੀ। ਇਹ ਕੁਝ ਜੁਰਿਸਟ, ਪ੍ਰਿਸਾਇਡਿੰਗ ਜੱਜਾਂ, ਤੇ ਜਸਟਿਸਾਂ ਦੀ ਦੁਰਅੰਦੇਸ਼ੀ ਅਤੇ ਸਮਝ ਨਾਲ ਹੀ ਸੰਭਵ ਹੋ ਸਕਿਆ ਹੈ ਕਿ ਮੈਂ ਆਪਣੇ ਰਸਤੇ ਉੱਤੇ ਤੁਰਦਾ ਰਿਹਾ।”

ਫ੍ਰਿਜ਼ਨੋ ਸਿਟੀ ਹਾਲ ਵਿਖੇ ਜੱਜ ਦਾ ਅਹੁਦਾ ਸੰਭਾਲਦੇ ਹੋਏ ਰਾਜ ਸਿੰਘ ਬਦੇਸ਼ਾ / x@officeofssbadal

ਰਾਜ ਸਿੰਘ ਬਦੇਸ਼ਾ ਨੇ ਕੈਲੀਫੋਰਨੀਆ ਰਾਜ ਵਿੱਚ ਫ੍ਰਿਜ਼ਨੋ ਕਾਊਂਟੀ ਅੰਦਰ ਪਹਿਲਾ ਦਸਤਾਰਧਾਰੀ ਸਿੱਖ ਜੱਜ ਬਣ ਕਿ ਇਤਿਹਾਸ ਰਚਿਆ ਹੈ। ਵੀਰਵਾਰ ਨੂੰ ਬਦੇਸ਼ਾ ਨੂੰ ਫ੍ਰਿਜ਼ਨੋ ਭਾਈਚਾਰੇ ਦੇ ਸੈਂਕੜੇ ਮੈਂਬਰਾਂ ਦੇ ਸਾਹਮਣੇ ਸਿਟੀ ਹਾਲ ਵਿਖੇ ਬਲੈਕ ਰੋਬ (ਜੱਜ ਦੇ ਵਸਤਰ) ਦੇ ਕੇ ਜੱਜ ਵਜੋਂ ਅਧਿਕਾਰਤ ਤੌਰ ਤੇ ਨਿਯੁਕਤੀ ਦਿੱਤੀ ਗਈ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਬਦੇਸ਼ਾ ਦੇ ਬਤੌਰ ਜੱਜ ਨਿਯੁਕਤੀ ਦਾ ਐਲਾਨ ਮਈ ਨੂੰ ਕੀਤਾ ਸੀ।

ਫ੍ਰਿਜ਼ਨੋ ਸ਼ਹਿਰ ਦੇ ਅਟਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਲ 2022 ਤੋਂ ਰਾਜ ਸਿੰਘ ਬਦੇਸ਼ਾ ਸ਼ਹਿਰ ਦੇ ਅਟਾਰਨੀ ਦਫ਼ਤਰ ਵਿੱਚ ਚੀਫ਼ ਅਸਿਸਟੈਂਟ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਸਾਲ 2012 ਤੋਂ ਲੈ ਕੇ ਚੀਫ਼ ਅਟਾਰਨੀ ਦਫ਼ਤਰ ਵਿੱਚ ਵੱਖ-ਵੱਖ ਅਹੁਦਿਆਂ ਉੱਤੇ ਜਿੰਮੇਵਾਰੀਆਂ ਨਿਭਾਈਆਂ ਹਨ। ਬਦੇਸ਼ਾ ਨੇ ਜੁਰਿਸ ਡਾਕਟਰ ਡਿਗਰੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿਖੇ ਸਥਿਤ ਲਾਅ ਕਾਲਜ ਤੋਂ ਪ੍ਰਾਪਤ ਕੀਤੀ। ਬਦੇਸ਼ਾ ਦੀ ਨਿਯੁਕਤੀ ਜੱਜ ਜੋਨ ਐੱਨ ਕਾਪੇਤਾਨ ਦੀ ਸੇਵਾਮੁਕਤੀ ਦੇ ਨਾਲ ਹੋਈ ਹੈ ਅਤੇ ਉਨ੍ਹਾਂ ਨੇ ਇਹ ਖਾਲੀ ਜਗ੍ਹਾ ਭਰੀ ਹੈ। ਬਦੇਸ਼ਾ ਕੈਲੀਫੋਰਨੀਆ ਸਟੇਟ ਅੰਦਰ ਪਹਿਲਾ ਸਿੱਖ ਜੱਜ ਹੈ, ਜੋ ਕਿ ਦਸਤਾਰਧਾਰੀ ਹੈ।

ਇਸ ਮੌਕੇ ਇਸ ਸਫ਼ਰ ਅੰਦਰ ਉਸਦਾ ਸਹਿਯੋਗ ਕਰਨ ਵਾਲੇ ਸਾਰਿਆਂ ਦਾ ਬਦੇਸ਼ਾ ਨੇ ਧੰਨਵਾਦ ਕੀਤਾ, ਜਿਨ੍ਹਾਂ ਦੀ ਸਦਕਾ ਉਹ ਇਹ ਹਾਸਲ ਪ੍ਰਾਪਤ ਕਰ ਸਕਿਆ ਹੈ।

ਜੱਜ ਬਣਨ ਅਤੇ ਇੱਕ ਕੋਰਟਰੂਮ ਨੂੰ ਚਲਾਉਣ ਦੇ ਸੁਪਨੇ ਨਾਲ ਮੈਂ ਵੱਡਾ ਹੋਇਆ ਕਿਉਂਕਿ ਕਾਨੂੰਨ ਅੰਦਰ ਮੈਂ ਆਪਣਾ ਸਫ਼ਰ ਬਤੌਰ ਵਿਦਿਆਰਥੀ ਲਗਭਗ ਦੋ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ। ਮੇਰੇ ਜਿਹਾ ਅੰਮ੍ਰਿਤਧਾਰੀ ਤੇ ਦਸਤਾਰਧਾਰੀ ਸਿੱਖ ਕੋਰਟਰੂਮ ਦੇ ਅੰਦਰ ਦਾਖਲਾ ਵੀ ਨਹੀਂ ਲੈ ਸਕਦਾ ਸੀ, ਬਲੈਕ ਰੋਬ ਪਾਉਣ ਦੀ ਗੱਲ ਤਾਂ ਇੱਕ ਪਾਸੇ ਰਹੀ ਅਤੇ ਨਿਆਂ ਦੇ ਰੱਖਿਅਕ ਵਜੋਂ ਕੰਮ ਕਰਨਾ ਵੀ। ਇਹ ਕੁਝ ਜੁਰਿਸਟ, ਪ੍ਰਿਸਾਇਡਿੰਗ ਜੱਜਾਂ, ਤੇ ਜਸਟਿਸਾਂ ਦੀ ਦੁਰਅੰਦੇਸ਼ੀ ਅਤੇ ਸਮਝ ਨਾਲ ਹੀ ਸੰਭਵ ਹੋ ਸਕਿਆ ਹੈ ਕਿ ਮੈਂ ਆਪਣੇ ਰਸਤੇ ਉੱਤੇ ਤੁਰਦਾ ਰਿਹਾ।



ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ਪੋਸਟ ਕੀਤਾ ਤੇ ਕਿਹਾ, “ਫਰਿਜ਼ਨੋ ਕਾਉਂਟੀ ਦੇ ਅਸਿਸਟੈਂਟ ਸਿਟੀ ਅਟਾਰਨੀ ਰਾਜ ਸਿੰਘ ਬਧੇਸ਼ਾ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਨਿਯੁਕਤ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣਨ ਦਾ ਇਤਿਹਾਸ ਸਿਰਜਣ ਲਈ ਦਿਲੋਂ ਵਧਾਈਆਂ। ਇਹ ਸੱਚਮੁੱਚ ਹੀ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਮੈਂ ਸਰਦਾਰ ਬਦੇਸ਼ਾ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।”



ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਸ. ਰਾਜ ਸਿੰਘ ਬਦੇਸ਼ਾ ਨੂੰ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਫਰਿਜ਼ਨੋ ਕਾਉਂਟੀ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਜੱਜ ਬਣਨ ਲਈ ਵਧਾਈਆਂ ਅਤੇ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭ ਕਾਮਨਾਵਾਂ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਕੀਤਾ ਹੈ ਅਤੇ ਉਨ੍ਹਾਂ ਦਾ ਕਰੀਅਰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇਗਾ। ਨੌਜਵਾਨ ਸਿੱਖ ਪੀੜ੍ਹੀ ਲਈ ਇਹ ਸਮਾਂ ਹੈ ਕਿ ਉਹ ਜਿਸ ਵੀ ਖੇਤਰ ਵਿੱਚ ਪੜ੍ਹ ਰਹੇ ਹਨ ਅਤੇ ਕੰਮ ਕਰ ਰਹੇ ਹਨ, ਉਸ ਵਿੱਚ ਅਜਿਹੀਆਂ ਪ੍ਰਾਪਤੀਆਂ ਕਰਨ ਲਈ ਅੱਗੇ ਆਉਣ ਅਤੇ ਸਖ਼ਤ ਮਿਹਨਤ ਕਰਨ।”

Comments

ADVERTISEMENT

 

 

 

ADVERTISEMENT

 

 

E Paper

 

Related