Login Popup Login SUBSCRIBE

ADVERTISEMENTs

ਰਾਹੁਲ ਗਾਂਧੀ ਨੇ ਅਮਰੀਕਾ ਫੇਰੀ ਦੌਰਾਨ ਭਾਰਤ ਦੀ ਗਲੋਬਲ ਭੂਮਿਕਾ, ਲੋਕਤੰਤਰ ਅਤੇ ਆਰਥਿਕ ਭਵਿੱਖ ਬਾਰੇ ਕੀਤੀ ਚਰਚਾ

ਨੈਸ਼ਨਲ ਪ੍ਰੈਸ ਕਲੱਬ ਦੀ ਸਕੱਤਰ ਪੂਨਮ ਸ਼ਰਮਾ ਨਾਲ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ, ਰਾਹੁਲ ਗਾਂਧੀ ਨੇ ਆਪਣੀ ਸਿਆਸੀ ਯਾਤਰਾ, ਭਾਰਤੀ ਲੋਕਤੰਤਰ ਦੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ।

ਰਾਹੁਲ ਗਾਂਧੀ ਨੇ ਅਮਰੀਕਾ ਫੇਰੀ ਦੌਰਾਨ ਭਾਰਤ ਦੀ ਗਲੋਬਲ ਭੂਮਿਕਾ, ਲੋਕਤੰਤਰ ਅਤੇ ਆਰਥਿਕ ਭਵਿੱਖ ਬਾਰੇ ਕੀਤੀ ਚਰਚਾ / Youtube/Rahul Gandhi, Screengrab

ਭਾਰਤ ਦੀ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਤਿੰਨ ਦਿਨਾਂ ਅਮਰੀਕਾ ਦੌਰੇ ਦੌਰਾਨ ਨੈਸ਼ਨਲ ਪ੍ਰੈਸ ਕਲੱਬ ਵਿੱਚ ਗੱਲਬਾਤ ਕੀਤੀ। ਉਹਨਾਂ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਭਾਰਤ ਅਤੇ ਅਮਰੀਕਾ ਇੱਕ "ਜਮਹੂਰੀ ਉਤਪਾਦਨ ਦਾ ਤਰੀਕਾ" ਬਣਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ ਜੋ ਚੀਨ ਦੀ ਗੈਰ-ਜਮਹੂਰੀ ਪਹੁੰਚ ਤੋਂ ਵੱਖ ਹੈ।

ਉਹਨਾਂ ਨੇ ਕਿਹਾ , "21ਵੀਂ ਸਦੀ ਲਈ ਵੱਡਾ ਸਵਾਲ ਇਹ ਹੈ: ਕੀ ਅਮਰੀਕਾ ਅਤੇ ਭਾਰਤ ਦਿਖਾ ਸਕਦੇ ਹਨ ਕਿ ਇੱਕ ਆਜ਼ਾਦ ਅਤੇ ਲੋਕਤੰਤਰੀ ਸਮਾਜ ਵਿੱਚ ਉਤਪਾਦਨ ਕਿਵੇਂ ਹੋ ਸਕਦਾ ਹੈ? ਮੇਰਾ ਮੰਨਣਾ ਹੈ ਕਿ ਇੱਥੇ ਇੱਕ ਵਧੀਆ ਮੌਕਾ ਹੈ।"

ਨੈਸ਼ਨਲ ਪ੍ਰੈਸ ਕਲੱਬ ਦੀ ਸਕੱਤਰ ਪੂਨਮ ਸ਼ਰਮਾ ਨਾਲ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ, ਰਾਹੁਲ ਗਾਂਧੀ ਨੇ ਆਪਣੀ ਸਿਆਸੀ ਯਾਤਰਾ, ਭਾਰਤੀ ਲੋਕਤੰਤਰ ਦੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ।

 

ਰਾਹੁਲ ਗਾਂਧੀ ਦਾ ਸਿਆਸੀ ਸਫਰ

ਇਹ ਪੁੱਛੇ ਜਾਣ 'ਤੇ ਕਿ ਉਸ ਬਾਰੇ ਲੋਕਾਂ ਦੇ ਵਿਚਾਰ ਕਿਵੇਂ ਬਦਲ ਗਏ ਹਨ,  ਉਸਨੂੰ ਇੱਕ "ਝਿਜਕਦੇ ਰਾਜਨੇਤਾ" ਤੋਂ ਲੋਕਾਂ ਦੀ ਉਸਨੂੰ ਲੈਕੇ ਸੋਚ ਇੱਕ ਭਰੋਸੇਮੰਦ ਨੇਤਾ ਦੇ ਰੂਪ ਵਿੱਚ ਕਿਵੇਂ ਬਣੀ, ਇਸ ਦੇ ਉੱਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕੋਈ ਵੱਡੀ ਤਬਦੀਲੀ ਨਹੀਂ ਹੈ, ਪਰ ਇੱਕ ਯਾਤਰਾ ਹੈ। ਉਨ੍ਹਾਂ ਨੇ ਦੱਸਿਆ ਕਿ 2014 ਵਿੱਚ ਭਾਰਤ ਵਿੱਚ ਰਾਜਨੀਤੀ ਬਹੁਤ ਜ਼ਿਆਦਾ ਹਮਲਾਵਰ ਹੋ ਗਈ ਅਤੇ ਲੋਕਤੰਤਰ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ, "ਇਹ ਇੱਕ ਸਖ਼ਤ ਪਾਰ ਚੰਗੀ ਲੜਾਈ ਹੈ।"

ਰਾਹੁਲ ਗਾਂਧੀ ਨੇ ਆਪਣੀ 4,000 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਬਾਰੇ ਵੀ ਗੱਲ ਕਰਦਿਆਂ ਕਿਹਾ, "2014 ਤੋਂ ਪਹਿਲਾਂ, ਜੇਕਰ ਕੋਈ ਮੈਨੂੰ ਕਹਿੰਦਾ ਕਿ ਮੈਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੂਰੇ ਭਾਰਤ ਵਿੱਚ ਚੱਲਾਂਗਾ, ਤਾਂ ਮੈਂ ਸਮਝਦਾ ਸੀ ਕਿ ਇਹ ਇੱਕ ਮਜ਼ਾਕ ਹੈ ਪਰ ਸਾਡੇ ਦੇਸ਼ ਵਿੱਚ ਵਿਰੋਧੀ ਧਿਰ ਲਈ ਇਹ ਇੱਕੋ ਇੱਕ ਰਸਤਾ ਬਚਿਆ ਸੀ।"

ਗਾਂਧੀ ਨੇ ਕਿਹਾ ਕਿ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਨਾ ਮਹੱਤਵਪੂਰਨ ਹੈ, ਖਾਸ ਤੌਰ 'ਤੇ ਜਦੋਂ ਮੀਡੀਆ ਅਤੇ ਸੰਸਥਾਵਾਂ ਸੱਤਾਧਾਰੀ ਪਾਰਟੀ ਦੁਆਰਾ ਨਿਯੰਤਰਿਤ ਹੁੰਦੀਆਂ ਹਨ, ਜਿਸ ਨਾਲ ਵਿਰੋਧੀ ਧਿਰ ਨੂੰ ਸੁਣਨਾ ਮੁਸ਼ਕਲ ਹੋ ਜਾਂਦਾ ਹੈ।

 

ਭਾਰਤ ਦੇ ਭਵਿੱਖ ਲਈ ਵਿਚਾਰਧਾਰਕ ਲੜਾਈ

ਰਾਹੁਲ ਗਾਂਧੀ ਨੇ ਆਪਣੀ ਕਾਂਗਰਸ ਪਾਰਟੀ ਅਤੇ ਭਾਜਪਾ-ਆਰਐਸਐਸ ਗਠਜੋੜ ਦੇ ਵਿਚਾਰਾਂ ਵਿੱਚ ਵੱਡੇ ਅੰਤਰ ਬਾਰੇ ਗੱਲ ਕੀਤੀ। ਉਸ ਨੇ ਕਿਹਾ, "ਭਾਰਤ ਵਿੱਚ ਵਿਚਾਰਾਂ ਦੀ ਲੜਾਈ ਹੈ-ਦੇਸ਼ ਦੇ ਦੋ ਬਿਲਕੁਲ ਵੱਖੋ-ਵੱਖਰੇ ਨਜ਼ਰੀਏ। ਅਸੀਂ ਇੱਕ ਦ੍ਰਿਸ਼ਟੀਕੋਣ ਵਿੱਚ ਵਿਸ਼ਵਾਸ ਕਰਦੇ ਹਾਂ ਜਿੱਥੇ ਹਰ ਕੋਈ ਸਫਲ ਹੋ ਸਕਦਾ ਹੈ, ਜਦੋਂ ਕਿ ਦੂਜੇ ਪਾਸੇ ਇੱਕ ਸਖ਼ਤ, ਵਧੇਰੇ ਨਿਯੰਤਰਿਤ ਦ੍ਰਿਸ਼ਟੀਕੋਣ ਹੈ।"

ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕਿੰਨਾ ਮਹੱਤਵਪੂਰਨ ਹੈ, ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ "ਜ਼ਿਆਦਾ ਤੋਂ ਵੱਧ ਲੋਕਾਂ ਲਈ ਬੋਲਣਾ" ਹੈ।

 

ਸਰਕਾਰ ਵਿੱਚ ਜਾਤੀ ਪ੍ਰਤੀਨਿਧਤਾ

ਰਾਹੁਲ ਗਾਂਧੀ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਭਾਰਤ ਦੀ ਸਰਕਾਰ, ਮੀਡੀਆ ਅਤੇ ਕਾਰੋਬਾਰਾਂ ਵਿੱਚ ਨੀਵੀਆਂ ਜਾਤਾਂ, ਦਲਿਤਾਂ ਅਤੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਦੀ ਚੰਗੀ ਤਰ੍ਹਾਂ ਪ੍ਰਤੀਨਿਧਤਾ ਨਹੀਂ ਕੀਤੀ ਜਾਂਦੀ। ਉਹਨਾਂ ਨੇ ਕਿਹਾ, "ਭਾਰਤ ਦੀ 90 ਪ੍ਰਤੀਸ਼ਤ ਆਬਾਦੀ ਇਹਨਾਂ ਸਮੂਹਾਂ ਨਾਲ ਸਬੰਧਤ ਹੈ, ਪਰ ਉਹਨਾਂ ਦੀ ਅਜੇ ਵੀ ਮਹੱਤਵਪੂਰਨ ਖੇਤਰਾਂ ਵਿੱਚ ਲੋੜੀਂਦੀ ਭਾਗੀਦਾਰੀ ਨਹੀਂ ਹੈ।"

ਉਹਨਾਂ ਨੇ ਦੇਸ਼ ਵਿੱਚ ਸ਼ਕਤੀ ਦੀ ਵੰਡ ਬਾਰੇ ਅੰਕੜੇ ਇਕੱਠੇ ਕਰਨ ਲਈ ਜਾਤੀ ਜਨਗਣਨਾ ਕਰਨ ਦਾ ਸੁਝਾਅ ਦਿੱਤਾ। ਉਹਨਾਂ ਕਿਹਾ ਕਿ ,"ਸਾਨੂੰ ਇਹ ਦੇਖਣ ਲਈ ਜਾਣਕਾਰੀ ਦੀ ਲੋੜ ਹੈ ਕਿ ਕੀ ਚੀਜ਼ਾਂ ਨਿਰਪੱਖ ਹਨ। ਇੱਕ ਵਾਰ ਸਾਡੇ ਕੋਲ ਇਹ ਹੋਣ ਤੋਂ ਬਾਅਦ, ਅਸੀਂ ਅਸੰਤੁਲਨ ਨੂੰ ਠੀਕ ਕਰਨ ਲਈ ਨੀਤੀਆਂ ਬਣਾ ਸਕਦੇ ਹਾਂ," ਉਹਨਾਂ ਨੇ ਕਾਂਗਰਸ ਪਾਰਟੀ ਦੇ ਹਰੇਕ ਲਈ ਬਰਾਬਰ ਪ੍ਰਤੀਨਿਧਤਾ ਪ੍ਰਤੀ ਸਮਰਪਣ ਦਰਸਾਉਂਦੇ ਹੋਏ ਕਿਹਾ।

 

ਭਾਰਤ ਦੇ ਨਿਰਮਾਣ ਖੇਤਰ ਨੂੰ ਮੁੜ ਸੁਰਜੀਤ ਕਰਨਾ

ਰਾਹੁਲ ਗਾਂਧੀ ਨੇ ਭਾਰਤ ਦੇ ਆਰਥਿਕ ਭਵਿੱਖ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਨਿਰਮਾਣ ਖੇਤਰ ਨੂੰ ਵਾਪਸ ਲਿਆਉਣਾ ਅਤੇ ਮਜ਼ਬੂਤ ਕਰਨਾ ਮਹੱਤਵਪੂਰਨ ਹੈ। ਇਹ ਨੌਕਰੀਆਂ ਪੈਦਾ ਕਰਨ ਅਤੇ ਆਰਥਿਕਤਾ ਨੂੰ ਵਧਾਉਣ ਵਿੱਚ ਮਦਦ ਕਰੇਗਾ। ਉਸਨੇ ਚੇਤਾਵਨੀ ਦਿੱਤੀ, "ਜੇ ਅਸੀਂ ਸਿਰਫ ਸੇਵਾਵਾਂ 'ਤੇ ਧਿਆਨ ਕੇਂਦਰਤ ਕਰਦੇ ਹਾਂ ਅਤੇ ਨਿਰਮਾਣ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਅਸੀਂ ਲੋਕਾਂ ਲਈ ਲੋੜੀਂਦੀਆਂ ਨੌਕਰੀਆਂ ਪ੍ਰਦਾਨ ਕਰਨ ਦੇ ਯੋਗ ਨਹੀਂ ਹੋਵਾਂਗੇ।"

 

ਰਾਸ਼ਟਰੀ ਸੁਰੱਖਿਆ ਅਤੇ ਰਣਨੀਤੀ

ਰਾਹੁਲ ਗਾਂਧੀ ਨੇ ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਸਿਰਫ ਸਮੱਸਿਆਵਾਂ 'ਤੇ ਪ੍ਰਤੀਕਿਰਿਆ ਕਰਨ ਦੀ ਬਜਾਏ ਭਾਰਤ ਨੂੰ ਲੰਬੇ ਸਮੇਂ ਦੀ ਯੋਜਨਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੁਨੀਆ ਬਦਲ ਰਹੀ ਹੈ, ਖਾਸ ਤੌਰ 'ਤੇ ਚੀਨ ਦੇ ਵਧੇਰੇ ਸ਼ਕਤੀਸ਼ਾਲੀ ਹੋਣ ਨਾਲ, ਅਤੇ ਭਾਰਤ ਇਸ ਬਦਲਾਅ ਦੇ ਵਿਚਕਾਰ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਸ਼ਾਂਤੀ, ਅਹਿੰਸਾ ਅਤੇ ਸਹਿਯੋਗ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ - ਉਹ ਕਦਰਾਂ-ਕੀਮਤਾਂ ਜੋ ਦੇਸ਼ ਲਈ ਹਮੇਸ਼ਾ ਮਹੱਤਵਪੂਰਨ ਰਹੀਆਂ ਹਨ। ਰਾਹੁਲ ਗਾਂਧੀ ਨੂੰ ਭਰੋਸਾ ਹੈ ਕਿ ਭਾਰਤ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਅਤੇ ਇਨ੍ਹਾਂ ਵਿੱਚੋਂ ਆਪਣਾ ਰਸਤਾ ਲੱਭਣ ਲਈ ਚੁਸਤ ਅਤੇ ਮਜ਼ਬੂਤ ਹੈ।

 

ਰਾਹੁਲ ਗਾਂਧੀ ਨੇ ਪਾਕਿਸਤਾਨ ਦੇ ਮੁੱਦੇ ਨੂੰ ਵੀ ਸੰਬੋਧਿਤ ਕੀਤਾ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਦੁਆਰਾ ਸਪਾਂਸਰ ਕੀਤਾ ਗਿਆ ਅੱਤਵਾਦ ਦੋਵਾਂ ਦੇਸ਼ਾਂ ਦੇ ਸੁਧਰੇ ਸਬੰਧਾਂ ਵਿੱਚ ਇੱਕ ਮੁੱਖ ਰੁਕਾਵਟ ਹੈ।

 

ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ

ਇਹ ਪੁੱਛੇ ਜਾਣ 'ਤੇ ਕਿ ਕੀ ਅਮਰੀਕਾ ਦੀਆਂ ਸਿਆਸੀ ਪਾਰਟੀਆਂ ਦੇ ਭਾਰਤ ਨੂੰ ਦੇਖਣ ਦੇ ਤਰੀਕੇ ਵਿਚ ਵੱਡੇ ਮਤਭੇਦ ਹਨ, ਰਾਹੁਲ ਗਾਂਧੀ ਨੇ ਕਿਹਾ ਕਿ ਅਮਰੀਕਾ ਵਿਚ ਦੋਵੇਂ ਪਾਰਟੀਆਂ ਇਸ ਗੱਲ 'ਤੇ ਸਹਿਮਤ ਹਨ ਕਿ ਭਾਰਤ ਨਾਲ ਸਬੰਧ ਕਿੰਨੇ ਮਹੱਤਵਪੂਰਨ ਹਨ। ਉਸਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਭਾਰਤ ਪ੍ਰਤੀ ਟਰੰਪ ਅਤੇ ਹੈਰਿਸ ਦੀਆਂ ਨੀਤੀਆਂ ਵਿੱਚ ਕੋਈ ਵੱਡਾ ਅੰਤਰ ਹੋਵੇਗਾ।"

 

ਖਤਰੇ ਵਿੱਚ ਲੋਕਤੰਤਰ 

ਰਾਹੁਲ ਗਾਂਧੀ ਨੇ ਕਿਹਾ ਕਿ ਕਿਵੇਂ ਭਾਰਤੀ ਲੋਕਤੰਤਰ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ, "ਭਾਰਤ ਦਾ ਲੋਕਤੰਤਰ ਸਿਰਫ਼ ਸਾਡੇ ਦੇਸ਼ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਮਹੱਤਵਪੂਰਨ ਹੈ," ਅਤੇ ਜ਼ਿਕਰ ਕੀਤਾ ਕਿ ਪਿਛਲੇ ਦਸ ਸਾਲਾਂ ਤੋਂ ਇਸ 'ਤੇ ਹਮਲੇ ਹੋ ਰਹੇ ਹਨ।

ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਅਤੇ ਮੁੱਖ ਮੰਤਰੀ ਸਮੇਤ ਸਿਆਸੀ ਨੇਤਾਵਾਂ ਨੂੰ ਜੇਲ੍ਹ ਭੇਜਣ ਵਰਗੀਆਂ ਉਦਾਹਰਣਾਂ ਦਿੱਤੀਆਂ, ਇਹ ਦਰਸਾਉਣ ਲਈ ਕਿ ਕਿਵੇਂ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਦੇ ਬਾਵਜੂਦ, ਰਾਹੁਲ ਗਾਂਧੀ ਆਸਵੰਦ ਰਹੇ ਅਤੇ ਕਿਹਾ, "ਭਾਰਤੀ ਲੋਕਤੰਤਰ ਮਜ਼ਬੂਤ ਹੈ ਅਤੇ ਵਾਪਸ ਲੜ ਰਿਹਾ ਹੈ।"

 

ਗਲੋਬਲ ਮਾਮਲਿਆਂ ਵਿੱਚ ਭਾਰਤ ਦੀ ਭੂਮਿਕਾ

ਰਾਹੁਲ ਗਾਂਧੀ ਨੇ ਵਿਸ਼ਵ ਵਿੱਚ ਭਾਰਤ ਦੀ ਭੂਮਿਕਾ ਬਾਰੇ ਗੱਲ ਕੀਤੀ, ਖਾਸ ਕਰਕੇ ਬੰਗਲਾਦੇਸ਼ ਅਤੇ ਮੱਧ ਪੂਰਬ ਵਿੱਚ , ਉਹਨਾਂ ਨੇ ਬੰਗਲਾਦੇਸ਼ ਵਿੱਚ ਕੱਟੜਪੰਥੀ ਸਮੂਹਾਂ ਬਾਰੇ ਚਿੰਤਾਵਾਂ ਦਾ ਜ਼ਿਕਰ ਕੀਤਾ ਪਰ ਉਸਦੀ ਸਰਕਾਰ ਨਾਲ ਬਿਹਤਰ ਸਬੰਧਾਂ ਦੀ ਉਮੀਦ ਕੀਤੀ। ਮੱਧ ਪੂਰਬ ਬਾਰੇ, ਰਾਹੁਲ ਗਾਂਧੀ ਨੇ 7 ਅਕਤੂਬਰ ਨੂੰ ਹੋਈ ਹਿੰਸਾ ਲਈ ਹਮਾਸ ਅਤੇ ਇਸਰਾਈਲ ਦੀ ਸਖ਼ਤ ਪ੍ਰਤੀਕਿਰਿਆ ਲਈ ਦੋਵਾਂ ਦੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ, "ਮੈਂ ਹਰ ਤਰ੍ਹਾਂ ਦੀ ਹਿੰਸਾ ਦੇ ਵਿਰੁੱਧ ਹਾਂ, ਅਤੇ ਇਜ਼ਰਾਈਲ ਦੀਆਂ ਕਾਰਵਾਈਆਂ ਉਨ੍ਹਾਂ ਦੇ ਆਪਣੇ ਹਿੱਤਾਂ ਨੂੰ ਠੇਸ ਪਹੁੰਚਾ ਰਹੀਆਂ ਹਨ।"

ਰਾਹੁਲ ਗਾਂਧੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਨਵੀਨਤਾ ਨਾਲ ਜੁੜੇ ਰਹਿ ਕੇ 21ਵੀਂ ਸਦੀ ਵਿੱਚ ਅਗਵਾਈ ਕਰ ਸਕਦਾ ਹੈ। ਉਹਨਾਂ ਨੇ ਨਿਰਪੱਖਤਾ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਹਰੇਕ ਨੂੰ ਇੱਕ ਮੌਕਾ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇੱਕ ਅਜਿਹੇ ਰਾਸ਼ਟਰ ਦੀ ਉਮੀਦ ਕੀਤੀ ਜੋ ਆਪਣੇ ਲੋਕਾਂ ਦੇ ਹੁਨਰ ਦੀ ਕਦਰ ਕਰਦਾ ਹੈ ਅਤੇ ਸਾਰਿਆਂ ਨੂੰ ਮੌਕੇ ਪ੍ਰਦਾਨ ਕਰਦਾ ਹੈ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related