ਭਾਰਤੀ-ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ (MI-13) ਨੇ ਰਾਸ਼ਟਰਪਤੀ ਬਾਈਡਨ ਦੀ ਮੁੜ ਚੋਣ ਲਈ ਆਪਣਾ ਪੂਰਾ ਸਮਰਥਨ ਦੁਹਰਾਇਆ ਹੈ। ਉਹਨਾਂ ਨੇ ਰਾਸ਼ਟਰਪਤੀ ਦੇ ਅਸਤੀਫ਼ੇ ਦੀਆਂ ਹਰ ਤਰ੍ਹਾਂ ਦੀਆਂ ਅਟਕਲਾਂ ਨੂੰ ਵੀ ਰੱਦ ਕਰ ਦਿੱਤਾ ਹੈ। ਥਾਣੇਦਾਰ ਨੇ ਬਾਈਡਨ ਦੇ ਪਹਿਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਬੁਨਿਆਦੀ ਢਾਂਚੇ 'ਤੇ ਰਾਸ਼ਟਰਪਤੀ ਦੇ ਰਿਕਾਰਡ ਖਰਚ, ਸੈਮੀਕੰਡਕਟਰਾਂ ਅਤੇ ਸਪਲਾਈ ਚੇਨਾਂ ਵਿੱਚ ਨਿਵੇਸ਼, ਇਨਸੁਲਿਨ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਲਗਭਗ 30 ਸਾਲਾਂ ਵਿੱਚ ਪਹਿਲੇ ਵੱਡੇ ਬੰਦੂਕ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਲਈ ਬਾਈਡਨ ਦੀ ਪ੍ਰਸ਼ੰਸਾ ਕੀਤੀ।
ਕਾਂਗਰਸਮੈਨ ਸ੍ਰੀ ਥਾਣੇਦਾਰ ਦਾ ਕਹਿਣਾ ਹੈ ਕਿ ਮਿਸ਼ੀਗਨ ਦੇ 13ਵੇਂ ਜ਼ਿਲ੍ਹੇ ਨੂੰ ਬਾਈਡਨ ਦੀਆਂ ਪ੍ਰਾਪਤੀਆਂ ਦਾ ਸਿੱਧਾ ਲਾਭ ਹੋਇਆ ਹੈ। ਇਸ ਨੂੰ $320 ਮਿਲੀਅਨ ਦਾ ਬੁਨਿਆਦੀ ਢਾਂਚਾ ਫੰਡ ਪ੍ਰਾਪਤ ਹੋਇਆ ਹੈ। ਇਹਨਾਂ ਫੰਡਾਂ ਨੇ ਸੜਕਾਂ ਦੀ ਮੁਰੰਮਤ, ਲੀਡ ਲਾਈਨ ਬਦਲਣ, ਹੜ੍ਹਾਂ ਤੋਂ ਸੁਰੱਖਿਆ ਦੇ ਯਤਨਾਂ, ਅਤੇ ਸੰਕਟਕਾਲੀ ਜਵਾਬ ਨਿਵੇਸ਼ਾਂ ਦੀ ਸਹੂਲਤ ਦਿੱਤੀ ਹੈ। ਸ਼੍ਰੀ ਥਾਣੇਦਾਰ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਕੋਲ ਕਿਫਾਇਤੀ ਰਿਹਾਇਸ਼ ਨੂੰ ਹੱਲ ਕਰਨ ਅਤੇ ਜ਼ਿਲ੍ਹੇ ਵਿੱਚ ਰਹਿਣ ਦੀ ਲਾਗਤ ਨੂੰ ਘਟਾਉਣ ਲਈ ਮਹੱਤਵਪੂਰਨ ਪ੍ਰਸਤਾਵ ਵੀ ਹਨ।
ਸ਼੍ਰੀ ਥਾਣੇਦਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਮਹੀਨੇ ਪਹਿਲਾਂ ਮੈਂ ਰਾਸ਼ਟਰਪਤੀ ਬਾਈਡਨ ਦੇ ਨੇੜੇ ਬੈਠਾ ਅਤੇ ਸਾਡੇ ਦੇਸ਼ ਲਈ ਉਨ੍ਹਾਂ ਦੇ ਵਿਜ਼ਨ ਬਾਰੇ ਲਗਭਗ ਇੱਕ ਘੰਟੇ ਤੱਕ ਉਨ੍ਹਾਂ ਨੂੰ ਸੁਣਿਆ। ਮੈਂ ਉਹਨਾਂ ਨਾਲ ਕਈ ਵਾਰ ਵਾਰਤਾਲਾਪ ਕੀਤੀ ਹੈ, ਜਿੱਥੇ ਉਹ ਡੀਟ੍ਰੋਇਟ ਦੀ ਪ੍ਰਸ਼ੰਸਾ ਕਰਦੇ ਹਨ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਸਮੱਸਿਆਵਾਂ ਨੂੰ ਸਮਝਦੇ ਹਾਂ ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਸ਼੍ਰੀ ਥਾਣੇਦਾਰ ਨੇ ਅੱਗੇ ਕਿਹਾ ਕਿ ਬਾਈਡਨ ਉਹੀ ਵਿਅਕਤੀ ਹਨ ਜਿੰਨ੍ਹਾਂ ਨੂੰ ਅਸੀਂ 2020 ਵਿੱਚ ਚੁਣਿਆ ਸੀ। ਜਿੱਥੇ ਉਹ ਆਧੁਨਿਕ ਸਮੇਂ ਵਿੱਚ ਸਾਡੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਸਨ।
ਸ਼੍ਰੀ ਥਾਣੇਦਾਰ ਨੇ ਕਿਹਾ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਾਨੂੰ ਹਾਊਸਿੰਗ ਵਰਗੇ ਖੇਤਰਾਂ ਵਿੱਚ ਖਾਸ ਕਰਕੇ ਵਧੇਰੇ ਫੈਡਰਲ ਫੰਡ ਦੀ ਲੋੜ ਹੈ । ਚੋਣ ਮੇਰੇ ਲਈ ਸਪਸ਼ਟ ਹੈ। ਰਾਸ਼ਟਰਪਤੀ ਬਾਇਡਨ ਸਾਡੇ ਜ਼ਿਲ੍ਹੇ ਵਿੱਚ ਹੋਰ ਫੈਡਰਲ ਫੰਡ ਲਿਆਉਣਗੇ , ਜਦੋਂ ਕਿ ਟਰੰਪ ਅਮੀਰਾਂ ਨੂੰ ਟੈਕਸ ਵਿੱਚ ਛੋਟ ਦੇਣਾ ਜਾਰੀ ਰੱਖਦੇ ਹਨ । ਮੈਂ ਪੂਰੀ ਤਰ੍ਹਾਂ ਰਾਸ਼ਟਰਪਤੀ ਬਾਈਡਨ ਦੇ ਨਾਲ ਹਾਂ। ਇਸ ਦਾ ਕਾਰਨ ਇਹ ਹੈ ਕਿ ਉਹ ਸਪੱਸ਼ਟ ਤੌਰ 'ਤੇ 13ਵੇਂ ਜ਼ਿਲ੍ਹੇ ਲਈ ਸਭ ਤੋਂ ਵਧੀਆ ਵਿਕਲਪ ਹੈ।
ਕਾਂਗਰਸ ਦੇ ਮੈਂਬਰ ਸ਼੍ਰੀ ਥਾਣੇਦਾਰ ਭਾਰਤ ਵਿੱਚ ਗਰੀਬੀ 'ਚ ਪਲ ਕੇ ਵੱਡੇ ਹੋਏ ਹਨ। ਉਹ ਆਪਣੇ ਪੂਰੇ ਕਰੀਅਰ ਦੌਰਾਨ ਸਮਾਜਿਕ ਨਿਆਂ, ਆਰਥਿਕ ਨਿਆਂ ਅਤੇ ਸਮਾਨਤਾ ਨੂੰ ਸਮਰਪਿਤ ਰਹੇ ਹਨ । ਇਸ ਦੇ ਲਈ ਉਹ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਹ 2022 ਵਿੱਚ ਕਾਂਗਰਸ ਲਈ ਚੁਣੇ ਗਏ ਸਨ। ਉਹਨਾਂ ਦੀ ਮੁੜ-ਚੋਣ ਮੁਹਿੰਮ ਵਿੱਚ ਭਾਈਚਾਰਿਆਂ ਨੂੰ ਮਜ਼ਬੂਤ ਕਰਨਾ, ਗਰੀਬੀ ਦਾ ਮੁਕਾਬਲਾ ਕਰਨਾ, ਅਤੇ ਮਿਸ਼ੀਗਨ ਦੇ ਸਾਰੇ ਨਿਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਸਮਾਵੇਸ਼ੀ ਨੀਤੀਆਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
Comments
Start the conversation
Become a member of New India Abroad to start commenting.
Sign Up Now
Already have an account? Login