ADVERTISEMENTs

'ਘਰ 'ਚ ਅਫੀਮ ਦੇ ਬੂਟੇ ਲਾਉਣ ਦੀ ਮਿਲੇ ਇਜਾਜ਼ਤ': ਡਾ.ਧਰਮਵੀਰ ਗਾਂਧੀ

‘ਘਰ ‘ਚ ਅਫੀਮ ਦੇ ਬੂਟੇ ਲਾਉਣ ਦੀ ਮਿਲੇ ਇਜਾਜ਼ਤ’ ਲੋਕ ਚਾਹੇ ਬਣਾਉਣ ਭੁਰਜੀ, ਚਾਹੇ ਬਣਾਉਣ ਚੂਰਾ ਪੋਸਤ…! ਕਾਂਗਰਸੀ ਉਮੀਦਵਾਰ ਡਾ.ਧਰਮਵੀਰ ਗਾਂਧੀ ਨੇ ਇਹ ਵੱਡਾ ਬਿਆਨ ਨਾਭਾ 'ਚ ਆਪਣੇ ਪ੍ਰਚਾਰ ਦੌਰੇ ਦੌਰਾਨ ਦਿੱਤਾ।

ਨਾਭਾ ਵਿਖੇ ਆਪਣੇ ਸੰਬੋਧਨ ਦੌਰਾਨ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ / fb @ Dr. Dharamvira Gandhi

ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ। ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ  ਨਾਭਾ ਵਿਖੇ ਪਹੁੰਚੇ। ਡਾਕਟਰ ਗਾਂਧੀ ਨੇ ਕਿਹਾ ਕਿ ਮੇਰਾ ਮੁਕਾਬਲਾ ਸਾਰੇ ਹੀ ਉਮੀਦਵਾਰਾਂ ਨਾਲ ਹੈ। 

 

ਡਾਕਟਰ ਗਾਂਧੀ ਨੇ ਸਿੰਥੈਟਿਕ ਨਸ਼ੇ ਦੇ ਨਾਲ ਹੋ ਰਹੀਆਂ ਨੌਜਵਾਨਾਂ ਦੀਆ ਮੌਤਾਂ ‘ਤੇ ਸਵਾਲ ਉਠਾਉਂਦੇ ਕਿਹਾ ਕਿ ਪੰਜਾਬ ਵਿੱਚ ਜੇਕਰ ਸਰਕਾਰਾਂ ਵੱਡੇ ਮਗਰ ਮੱਛਾਂ ਨੂੰ ਨਹੀਂ ਫੜਦੀਆਂ ਅਤੇ ਉਨਾਂ ਦੀ ਸ਼ਹਿ ‘ਤੇ ਹੀ ਸਿੰਥੈਟਿਕ ਨਸ਼ੇ ਦੀ ਵਿਕਰੀ ਹੋ ਰਹੀ ਹੈ। 

 

ਗਾਂਧੀ ਨੇ ਸਰਕਾਰ ਨੂੰ ਨਸੀਹਿਤ ਦਿੰਦੇ ਕਿਹਾ ਕਿ ਜੋ ਵਿਅਕਤੀ ਅਫੀਮ ਅਤੇ ਚੂਰਾ ਪੋਸਤ ਖਾਣ ਦੇ ਆਦੀ ਹਨ ਉਹਨਾਂ ਨੂੰ ਸਪੈਸ਼ਲ ਰਿਆਤ ਦਿੱਤੀ ਜਾਵੇ ਅਤੇ ਤਾਂ ਜੋ ਉਹ ਆਪਣੇ ਘਰਾਂ ਵਿੱਚ ਅਫੀਮ ਦੀ ਖੇਤੀ ਕਰ ਸਕਣ ਅਤੇ ਸਿਰਫ 35 ਬੂਟੇ ਅਫੀਮ ਦੀ ਖੇਤੀ ਹੀ ਕਰਨ ਅਤੇ ਜੇਕਰ ਕੋਈ ਵੱਧ ਲਗਾਵੇਗਾ ਉਸ ‘ਤੇ ਕਾਰਵਾਈ ਕੀਤੀ ਜਾਵੇ।

 

ਇਹ ਸਿਰਫ ਮੁਹਤਰਬ ਵਿਅਕਤੀ ਦੀ ਅਗਵਾਈ ਵਿੱਚ ਹੋਣਾ ਚਾਹੀਦਾ। ਡਾਕਟਰ ਗਾਂਧੀ ਨੇ ਕਿਹਾ ਕਿ ਬੀਜੇਪੀ ਦੇ ਸੰਸਦ ਮੈਂਬਰ ਖੁਦ ਕਹਿ ਰਹੇ ਹਨ ਕਿ ਸੰਵਿਧਾਨ ਨੂੰ ਬਦਲਿਆ ਜਾਵੇਗਾ, ਪਰ ਜੇਕਰ ਸੰਵਿਧਾਨ ਬਦਲ ਜਾਵੇਗਾ ਤਾਂ ਸਾਰਾ ਦੇਸ਼ ਬਰਬਾਦ ਹੋ ਜਾਵੇਗਾ।


ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਅਤੇ ਕਾਂਗਰਸ ਪਾਰਟੀ ਦੇ ਯੂਥ ਆਗੂ ਬਨੀ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਵੀ ਬਗਾਵਤ ਨਹੀਂ ਹੈ ਅਤੇ ਅਸੀਂ ਇੱਕਜੁੱਟ ਹੋ ਕੇ ਚੋਣਾਂ ਲੜਾਂਗੇ ਅਤੇ ਜੇਕਰ ਕੋਈ ਪਾਰਟੀ ਵਿੱਚ ਛੋਟੇ ਮੋਟੇ ਗਿਲੇ ਸ਼ਿਕਵੇ ਹਨ, ਉਹਨਾਂ ਨੂੰ ਛੇਤੀ ਹੀ ਦੂਰ ਕੀਤਾ ਜਾਵੇਗਾ। 

 

ਓਨ੍ਹਾਂ ਲੋਕਾਂ ਦੇ ਪਿਆਰ ਅਤੇ ਭਰੋਸੇ ਦਾ ਜਿਕਰ ਕਰਦਿਆਂ ਕਿਹਾ ਕਿ ਅਸੀਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ।

 

Comments

ADVERTISEMENT

 

 

 

ADVERTISEMENT

 

 

E Paper

 

Related