ਭਾਰਤੀ ਮੂਲ ਦੇ ਰੇਡੀਓਲੋਜਿਸਟ ਧਰਮੇਸ਼ ਅਰਵਿੰਦ ਪਟੇਲ ,ਜਿੰਨ੍ਹਾਂ ਨੇ ਆਪਣੀ ਟੇਸਲਾ ਕਾਰ ਵਿੱਚ ਸਵਾਰਾ ਨੂੰ ਮਾਰਨ ਦੇ ਇਰਾਦੇ ਨਾਲ ਆਪਣੀ ਕਾਰ ਨੂੰ ਇੱਕ ਪਹਾੜੀ ਸੜਕ ਤੋਂ 330 ਫੁੱਟ ਹੇਠਾਂ ਸਿਟ ਦਿੱਤਾ ਸੀ। ਉਹ ਹੁਣ, ਆਪਣੇ ਕੀਤੇ ਲਈ ਜੇਲ੍ਹ ਜਾਣ ਦੀ ਬਜਾਏ ਮਾਨਸਿਕ ਸਿਹਤ ਸਮੱਸਿਆਵਾਂ ਦਾ ਇਲਾਜ ਕਰਵਾਉਣਗੇ। ਦੱਸ ਦਈਏ ਕਿ ਪਟੇਲ 5 ਅਤੇ 8 ਸਾਲ ਦੇ ਦੋ ਛੋਟੇ ਬੱਚਿਆਂ ਦਾ ਪਿਤਾ ਹੈ।
43 ਸਾਲਾਂ ਪਸਾਡੇਨਾ ਨਿਵਾਸੀ ਡਾਕਟਰ ਧਰਮੇਸ਼ ਪਟੇਲ ਤੇ 2023 ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਕਰਨ ਦੇ ਦੋਸ਼ ਲੱਗੇ ਸੀ। ਡਾ: ਧਰਮੇਸ਼ ਪਟੇਲ ਨੇ ਆਪਣੀ ਟੇਸਲਾ ਕਾਰ ਵਿਚ ਆਪਣੇ ਪਰਿਵਾਰ ਨਾਲ ਜਦੋਂ ਸਫ਼ਰ ਕਰ ਰਿਹਾ ਸੀ, ਉਸ ਨੇ ਸਾਰੇ ਸਵਾਰਾਂ ਨੂੰ ਮਾਰਨ ਦੇ ਇਰਾਦੇ ਨਾਲ ਕਾਰ ਨੂੰ ਇੱਕ ਪਹਾੜੀ ਸੜਕ ਤੋਂ 330 ਫੁੱਟ ਹੇਠਾਂ ਸੁੱਟ ਦਿੱਤੀ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਧਰਮੇਸ਼ ਪਟੇਲ ਦੀ ਕਾਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੈਲੀਕਾਪਟਰ ਰਾਹੀਂ ਬਚਾ ਲਿਆ ਗਿਆ ਸੀ। ਹਾਲਾਂਕਿ ਖੁਸ਼ਕਿਸਮਤੀ ਨਾਲ ਧਰਮੇਸ਼ ਪਟੇਲ ਦੀ ਬੇਟੀ ਅਤੇ ਪਤਨੀ ਨੂੰ ਛੱਡ ਕੇ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਸੀ।
ਸੀਬੀਐਸ ਨਿਊਜ਼ ਦੇ ਅਨੁਸਾਰ, ਸੈਨ ਮਾਟੇਓ ਕਾਉਂਟੀ ਵਿੱਚ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਇੱਕ ਜੱਜ ਨੇ ਫੈਸਲਾ ਕੀਤਾ ਕਿ ਪਟੇਲ ਮੁਕੱਦਮੇ ਜਾਂ ਜੇਲ੍ਹ ਜਾਣ ਦੀ ਬਜਾਏ ਮਾਨਸਿਕ ਸਿਹਤ ਦਾ ਇਲਾਜ ਕਰਵਾ ਸਕਦਾ ਹੈ। ਜੱਜ ਸੂਜ਼ਨ ਐੱਮ. ਜੈਕੂਬੋਵਸਕੀ ਨੇ 20 ਜੂਨ ਨੂੰ ਹੋਈ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ।
ਸੀਬੀਐਸ ਨਿਯੁਜ ਦੇ ਮੁਤਾਬਿਕ ਇਹ ਜਾਣਕਾਰੀ ਵੀ ਸਾਹਮਣੇ ਆਈ ਕਿ
ਜੱਜ ਜੈਕੂਬੋਵਸਕੀ ਨੇ ਇੱਕ ਲੰਮਾ ਬਿਆਨ ਦਿੰਦੇ ਹੋਏ ਕਿਹਾ ਕਿ ਬਚਾਓ ਪੱਖ ( ਪਟੇਲ ) ਹੋਰ ਸਜ਼ਾਵਾਂ ਦੀ ਬਜਾਏ ਮਾਨਸਿਕ ਸਿਹਤ ਦਾ ਇਲਾਜ ਕਰਵਾ ਸਕਦਾ ਹੈ। ਜੱਜ ਨੇ ਸਾਰੇ ਸਬੂਤਾਂ ਨੂੰ ਦੇਖਿਆ ਅਤੇ ਫੈਸਲਾ ਕੀਤਾ ਕਿ ਬਚਾਓ ਪੱਖ ਨੂੰ ਇੱਕ ਮਾਨਸਿਕ ਬਿਮਾਰੀ ਹੈ ਜਿਸਨੂੰ ਮੇਜਰ ਡਿਪਰੈਸ਼ਨ ਡਿਸਆਰਡਰ ਕਿਹਾ ਜਾਂਦਾ ਹੈ, ਜੋ ਕਿ ਮਾਨਸਿਕ ਸਿਹਤ ਦੇ ਇਲਾਜ ਲਈ ਕਾਨੂੰਨ ਦੇ ਅਧੀਨ ਯੋਗ ਹੈ।
ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪਟੇਲ ਨੂੰ ਇਲਾਜ ਲਈ ਰਿਹਾਅ ਹੋਣ ਤੋਂ ਪਹਿਲਾਂ ਬ੍ਰਿਜਿੰਗ ਪੀਰੀਅਡ ਲਈ ਕਈ ਹਫ਼ਤਿਆਂ ਤੱਕ ਕਾਉਂਟੀ ਜੇਲ੍ਹ ਵਿੱਚ ਰਹਿਣਾ ਪਵੇਗਾ। ਰਿਹਾਈ ਤੋਂ ਬਾਅਦ ਪਟੇਲ ਦੀ ਨਿਗਰਾਨੀ GPS ਦੁਆਰਾ ਕੀਤੀ ਜਾਵੇਗੀ। ਉਹ ਬੇਲਮੋਂਟ ਵਿੱਚ ਆਪਣੇ ਮਾਪਿਆਂ ਦੇ ਘਰ ਰਹੇਗਾ। ਪਹਿਲੇ ਦੋ ਮਹੀਨਿਆਂ ਵਿੱਚ, ਪਟੇਲ ਅਦਾਲਤ ਵਿੱਚ ਆਉਣ ਜਾਂ ਇਲਾਜ ਕਰਵਾਉਣ ਲਈ ਆਪਣਾ ਘਰ ਛੱਡਣ ਦੇ ਯੋਗ ਹੋਵੇਗਾ। ਕਿਸੇ ਵੀ ਹਾਲਤ ਵਿੱਚ ਸੈਨ ਮਾਟੇਓ ਕਾਉਂਟੀ ਨੂੰ ਛੱਡਣ ਦੇ ਯੋਗ ਨਹੀਂ ਹੋਵੇਗਾ। ਪਟੇਲ 'ਤੇ ਸ਼ਰਾਬ ਪੀਣ ਜਾਂ ਡਰੱਗ ਲੈਣ ਅਤੇ ਗੱਡੀ ਚਲਾਉਣ 'ਤੇ ਵੀ ਪਾਬੰਦੀ ਹੈ।
ਪਟੇਲ ਨੂੰ ਦੋ ਸਾਲਾਂ ਦੇ ਇਲਾਜ ਪ੍ਰੋਗਰਾਮ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਨੂੰ ਹਰ ਹਫ਼ਤੇ ਅਦਾਲਤ ਵਿੱਚ ਪ੍ਰਗਤੀ ਰਿਪੋਰਟ ਪੇਸ਼ ਕਰਨੀ ਪਵੇਗੀ। ਪਟੇਲ ਦੀ ਹਫ਼ਤੇ ਵਿੱਚ ਦੋ ਵਾਰ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦਵਾਈਆਂ ਉਸ ਤੇ ਅਸਰ ਕਰ ਰਹੀਆਂ ਹਨ ਜਾਂ ਨਹੀਂ। ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ। ਪਟੇਲ ਦਾ ਪਰਿਵਾਰ ਉਸ ਦਾ ਸਾਥ ਦੇ ਰਿਹਾ ਹੈ। ਪਰਿਵਾਰ ਦਾ ਮੰਨਣਾ ਹੈ ਕਿ ਘਟਨਾ ਦੇ ਸਮੇਂ ਪਟੇਲ ਗੰਭੀਰ ਮਨੋਵਿਗਿਆਨਕ ਬੀਮਾਰੀ ਤੋਂ ਪੀੜਤ ਸੀ।
Comments
Start the conversation
Become a member of New India Abroad to start commenting.
Sign Up Now
Already have an account? Login