ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਭਖਿਆ ਹੋਇਆ ਹੈ। ਇਸ ਦੌਰਾਨ ਦਲ ਬਦਲੀਆਂ ਦਾ ਸਿਲਸਲਾ ਵੀ ਜਾਰੀ ਹੈ। ਇਸੇ ਤਹਿਤ ਅੱਜ ਆਮ ਆਦਮੀ ਪਾਰਟੀ 'ਚ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ, ਜਿਸ ਨਾਲ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ।
ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂ ਆਪ ਵਿਚ ਸ਼ਾਮਲ ਹੋਏ ਹਨ। ਆਪ ਨੇ ਇਸ ਸਬੰਧੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਸਾਂਝੀ ਕੀਤੀ ਹੈ।
ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ETO ਦੀ ਮੌਜੂਦਗੀ ‘ਚ ਜੰਡਿਆਲਾ ਗੁਰੂ ਨਗਰ ਕੌਂਸਲ ਪ੍ਰਧਾਨ, ਮੀਤ ਪ੍ਰਧਾਨ ਤੇ ਕਈ ਕੌਂਸਲਰ ਆਪ ‘ਚ ਸ਼ਾਮਲ ਹੋਏ।
ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਹੋਇਆ ਵੱਡਾ ਵਾਧਾ️
— AAP Punjab (@AAPPunjab) April 22, 2024
ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ
ਕੈਬਨਿਟ ਮੰਤਰੀ ਹਰਭਜਨ ਸਿੰਘ ETO ਦੀ ਮੌਜੂਦਗੀ ‘ਚ ਜੰਡਿਆਲਾ ਗੁਰੂ ਨਗਰ ਕੌਂਸਲ ਪ੍ਰਧਾਨ, ਮੀਤ ਪ੍ਰਧਾਨ ਤੇ ਕਈ ਕੌਂਸਲਰ ਆਪ 'ਚ ਹੋਏ ਸ਼ਾਮਿਲ
ਭਾਜਪਾ SC ਮੋਰਚਾ ਦੇ ਕੌਮੀ ਸਕੱਤਰ ਸੰਤੋਖ ਸਿੰਘ ਗੁਮਟਾਲਾ ਸਣੇ SC ਮੋਰਚਾ ਨੇ ਕਈ ਅਹੁਦੇਦਾਰ ਵੀ… pic.twitter.com/z3Uxncao6O
ਭਾਜਪਾ SC ਮੋਰਚਾ ਦੇ ਕੌਮੀ ਸਕੱਤਰ ਸੰਤੋਖ ਸਿੰਘ ਗੁਮਟਾਲਾ ਸਣੇ SC ਮੋਰਚਾ ਦੇ ਕਈ ਅਹੁਦੇਦਾਰ ਵੀ ‘ਆਪ’ ‘ਚ ਸ਼ਾਮਲ ਹੋਏ ਹਨ।
ਸ. ਸੰਜੀਵ ਕੁਮਾਰ ਲਵਲੀ
— AAP Punjab (@AAPPunjab) April 22, 2024
(ਨਗਰ ਕੌਂਸਲ ਪ੍ਰਧਾਨ ਜੰਡਿਆਲਾ ਗੁਰੂ)
ਸ: ਰਣਧੀਰ ਸਿੰਘ ਧੀਰਾ (ਮੀਤ ਪ੍ਰਧਾਨ)
ਆਸ਼ੂ ਵਿਨਾਇਕ
(ਕੌਂਸਲਰ)
ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਹੋਏ ਸ਼ਾਮਿਲ pic.twitter.com/xa4YTbQjZb
ਫ਼ਰੀਦਕੋਟ ਤੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਰਣਧੀਰ ਸਿੰਘ ਥਰਾਜ, ਸਾਬਕਾ AIG ਰਣਧੀਰ ਸਿੰਘ ਉੱਪਲ, ਸਣੇ ਕਈ ਅਹੁਦੇਦਾਰ ਆਪ ‘ਚ ਸ਼ਾਮਲ ਹੋਏ। ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਤੇ ਬਲਕਾਰ ਸਿੱਧੂ ਦੀ ਮੌਜੂਦਗੀ ‘ਚ ਬਾਘਾਪੁਰਾਣਾ ਤੋਂ ਕਾਂਗਰਸੀ ਕੌਂਸਲਰ ਵੀ ਆਪ ਨਾਲ ਆ ਰਲੇ।
Comments
Start the conversation
Become a member of New India Abroad to start commenting.
Sign Up Now
Already have an account? Login