ਟੀ20 ਵਿਸ਼ਵ ਕੱਪ ਜਿੱਤ ਕੇ ਵਾਪਸ ਪਰਤੀ ਭਾਰਤੀ ਕ੍ਰਿਕਟ ਟੀਮ ਨੂੰ ਜੋ 125 ਕਰੋੜ ਰੁਪਏ ਦੀ ਇਨਾਮ ਰਾਸ਼ੀ ਬੋਰਡ ਆਫ਼ ਕੰਟ੍ਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀਸੀਸੀਆਈ) ਨੇ ਐਲਾਨੀ ਉਸ ਕਿਵੇਂ ਵੰਡੀ ਜਾਵੇਗੀ, ਇਸ ਬਾਰੇ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਅੰਦਰ ਸਵਾਲ ਜ਼ਰੂਰ ਆਉਂਦਾ ਹੋਵੇਗਾ।
ਇਸ ਸਬੰਧੀ ਦ ਇੰਡੀਅਨ ਐਕਪ੍ਰੈਸ ਦੀ ਛਪੀ ਇੱਕ ਰਿਪੋਰਟ ਮੁਤਾਬਕ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ 15 ਖਿਡਾਰੀਆਂ ਨੂੰ, ਹਰੇਕ ਨੂੰ 5 ਕਰੋੜ ਰੁਪਏ ਦਿੱਤੇ ਜਾਣਗੇ, ਇਸ ਵਿੱਚ ਉਹ ਤਿੰਨ ਖਿਡਾਰੀ ਵੀ ਸ਼ਾਮਲ ਹੋਣਗੇ ਜਿਹੜੇ ਰਿਸਰਵ ਵਿੱਚ ਰੱਖੇ ਗਏ ਸਨ ਅਤੇ ਖੇਡੇ ਵੀ ਨਹੀਂ। ਭਾਰਤੀ ਕ੍ਰਿਕਟ ਟੀਮ ਨੂੰ ਟੀ20 ਵਿਸ਼ਵ ਕੱਪ ਜਿਤਾਉਣ ਵਾਲੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਵੀ 5 ਕਰੋੜ ਦੀ ਹੀ ਰਾਸ਼ੀ ਦਿੱਤੀ ਜਾਵੇਗੀ। ਟੀਮ ਦੇ ਬਾਕੀ ਮੁੱਖ ਕੋਚਿੰਗ ਗਰੁੱਪ ਵਿੱਚ ਰੋਲ ਨਿਭਾਉਣ ਵਾਲੀ ਹਰੇਕ ਨੂੰ 2.5 ਕਰੋੜ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਵਿਕਰਮ ਰਾਠੌੜ (ਬੱਲੇਬਾਜੀ), ਟੀ ਦੀਲੀਪ (ਫਿਲਡਿੰਗ), ਪਾਰਸ ਮ੍ਹਾਂਬਰੇ (ਗੇਂਦਬਾਜੀ) ਸ਼ਾਮਲ ਹਨ।
ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਤਿੰਨ ਫੀਜ਼ੀਓਥੈਰੇਪਿਸਟ, ਤਿੰਨ ਥ੍ਰੋਅਡਾਊਨ ਸਪੇਸ਼ਲਿਸਟ, ਦੋ ਮਸਾਜਰ, ਅਤੇ ਇੱਕ ਸਟ੍ਰੈਂਥਨਿੰਗ ਐਂਡ ਕੰਡੀਸ਼ਨਿੰਗ ਕੋਚ ਨੂੰ ਹਰੇਕ ਨੂੰ ਇੱਕ-ਇੱਕ ਕਰੋੜ ਰੁਪਏ ਦਿੱਤੇ ਜਾਣਗੇ। ਟੀਮ ਦੇ ਮੈਂਬਰ ਵੀਡੀਓ ਐਨਲਿਸਟ, ਲੌਜਿਸਟਿਕ ਮੈਨੇਜਰ, ਬੀਸੀਸੀਆਈ ਸਟਾਫ਼ ਮੈਂਬਰਾਂ ਨੂੰ ਵੀ ਇਨਾਮ ਰਾਸ਼ੀ ਵਿੱਚੋਂ ਹਿੱਸਾ ਦਿੱਤਾ ਜਾਵੇਗਾ।
ਟੀਮ ਵਿੱਚ ਓਪਨਿੰਗ ਬੱਲੇਬਾਜ ਯਸ਼ੱਸਵੀ ਜੈਸਵਾਲ, ਵਿਕਟਕੀਪਰ ਸੰਜੂ ਸੈਮਸਨ ਤੇ ਲੈੱਗ ਸਪਿੰਨਰ ਯੁਜਵਿੰਦਰ ਚਾਹਲ, ਜਿਹੜੇ ਕਿ ਟੀਮ ਦਾ ਹਿੱਸਾ ਸਨ ਪਰ ਖੇਡੇ ਨਹੀਂ, ਇਨ੍ਹਾਂ ਨੂੰ ਵੀ ਹਰੇਕ ਨੂੰ 5 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ। ਭਾਰਤੀ ਟੀਮ ਵਿੱਚ ਖਿਡਾਰੀਆਂ ਤੋਂ ਇਲਾਵਾ ਬਾਕੀ ਹਰ ਤਰ੍ਹਾਂ ਦਾ ਸਟਾਫ਼ ਮਿਲਾ ਕੇ ਕੁੱਲ 42 ਜਣੇ ਸਨ, ਜਿਨ੍ਹਾਂ ਵਿਚਕਾਰ ਇਨਾਮ ਰਾਸ਼ੀ ਵੰਡੀ ਜਾਵੇਗੀ।
ਟੀਮ ਵਿੱਚ ਸ਼ਾਮਲ ਫੀਜ਼ੀਓਥੈਰੇਪਿਸਟ ਕਮਲੇਸ਼ ਜੈਨ, ਯੋਗੇਸ਼ ਪਰਮਾਰ ਤੇ ਤੁਲਸੀ ਰਾਮ ਯੁਵਰਾਜ ਹਨ। ਥ੍ਰੋਅਡਾਊਨ ਸਪੇਸ਼ਲਿਸਟਾਂ ਵਿੱਚ ਰਘਾਵਿੰਦਰਾ ਦ੍ਵਗੀ, ਨੁਵਾਨ ਉਡੇਨੇਕੇ ਤੇ ਦਯਾਨੰਦ ਗਰਾਨੀ ਸ਼ਾਮਲ ਹਨ। ਸੋਹਮ ਦੇਸਾਈ ਟੀਮ ਦੇ ਸਟ੍ਰੈਂਥਨਿੰਗ ਐਂਡ ਕੰਡੀਸ਼ਨਿੰਗ ਕੋਚ ਸਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਭਾਰਤੀ ਟੀਮ ਲਈ 11 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੈ।
Comments
Start the conversation
Become a member of New India Abroad to start commenting.
Sign Up Now
Already have an account? Login