ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ। ਪਰ ਹੁਣ ਅਮਰੀਕਾ ਤੋਂ ਇਕ ਹੋਰ ਬਹੁਤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ।
ਜਾਣਕਾਰੀ ਮੁਤਾਬਕ ਇੱਕ ਭਾਰਤੀ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਬੈਠੇ ਵਿਦਿਆਰਥੀ ਦੇ ਪਰਿਵਾਰ ਤੋਂ 1200 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਅਮਰੀਕਾ ਦੀ ਕਲੀਵਲੈਂਡ ਯੂਨੀਵਰਸਿਟੀ ਵਿੱਚ ਆਈਟੀ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਿਹਾ 25 ਸਾਲਾ ਅਬਦੁਲ ਮੁਹੰਮਦ ਹੈਦਰਾਬਾਦ ਦਾ ਰਹਿਣ ਵਾਲਾ ਹੈ। ਅਬਦੁਲ 7 ਮਾਰਚ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ।
ਅਬਦੁਲ ਦੇ ਪਿਤਾ ਮੁਹੰਮਦ ਸਲੀਮ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਜਿਸ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸਨੇ ਅਬਦੁਲ ਨੂੰ ਅਗਵਾ ਕਰ ਲਿਆ ਹੈ।
ਕਾਲ ਕਰਨ ਵਾਲੇ ਨੇ ਕਲੀਵਲੈਂਡ ਵਿੱਚ ਇੱਕ ਡਰੱਗ ਗੈਂਗ ਨਾਲ ਕਥਿਤ ਸਬੰਧ ਹੋਣ ਦਾ ਦਾਅਵਾ ਕੀਤਾ ਅਤੇ ਅਬਦੁਲ ਦੀ ਸੁਰੱਖਿਅਤ ਵਾਪਸੀ ਲਈ 1,200 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ।
ਮੁਹੰਮਦ ਸਲੀਮ ਨੇ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਫਿਰੌਤੀ ਦੀ ਰਕਮ ਨਾ ਦੇਣ 'ਤੇ ਅਬਦੁਲ ਦਾ ਗੁਰਦਾ ਵੇਚਣ ਦੀ ਧਮਕੀ ਦਿੱਤੀ। ਅਮਰੀਕਾ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੇ 8 ਮਾਰਚ ਨੂੰ ਹੀ ਕਲੀਵਲੈਂਡ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਅਬਦੁਲ ਦੇ ਪਰਿਵਾਰ ਨੇ 18 ਮਾਰਚ ਨੂੰ ਸ਼ਿਕਾਗੋ ਵਿੱਚ ਭਾਰਤੀ ਕੌਂਸਲ ਕੋਲ ਪਹੁੰਚ ਕੀਤੀ ਅਤੇ ਉਸ ਦੇ ਟਿਕਾਣੇ ਦਾ ਪਤਾ ਲਗਾਉਣ ਵਿੱਚ ਮਦਦ ਮੰਗੀ।
ਇਸ ਤੋਂ ਪਹਿਲਾਂ ਨਿਊਯਾਰਕ ਸ਼ਹਿਰ ਤੋਂ 25 ਸਾਲਾ ਭਾਰਤੀ ਔਰਤ ਦੇ ਲਾਪਤਾ ਹੋਣ ਦੀ ਖ਼ਬਰ ਆਈ ਸੀ। ਔਰਤ ਦਾ ਨਾਂ ਫੇਰੀਨ ਖੋਜਾ ਸੀ, ਜਿਸ ਨੂੰ ਆਖਰੀ ਵਾਰ 1 ਮਾਰਚ ਨੂੰ ਰਾਤ 11 ਵਜੇ ਦੇ ਕਰੀਬ ਕਵੀਂਸ ਸਥਿਤ ਆਪਣੇ ਘਰ ਤੋਂ ਨਿਕਲਦੇ ਦੇਖਿਆ ਗਿਆ ਸੀ।
ਅਬਦੁਲ ਦੀ ਮਾਂ ਅਬੇਦਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਦੀ ਸੁਰੱਖਿਅਤ ਵਾਪਸੀ ਲਈ ਮਾਮਲੇ 'ਚ ਦਖਲ ਦਿੱਤਾ ਜਾਵੇ। ਪਰਿਵਾਰਕ ਮੈਂਬਰਾਂ ਨੇ 18 ਮਾਰਚ ਨੂੰ ਸ਼ਿਕਾਗੋ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਸੀ।
ਕਲੀਵਲੈਂਡ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਬਦੁਲ ਲਈ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login