ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ 'ਐਮਰਜੈਂਸੀ' (Emergency) ਦਾ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ, ਇਸ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਫ਼ਿਲਮ ਦੀ ਰਿਲੀਜ਼ 'ਚ ਇਕ ਹੋਰ ਰੁਕਾਵਟ ਆ ਗਈ ਹੈ।
ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੀ ਫ਼ਿਲਮ ਨੂੰ ਅਜੇ ਤੱਕ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (CBFC) ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਫ਼ਿਲਮ 'ਐਮਰਜੈਂਸੀ' 1975 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਲਗਾਈ ਗਈ 'ਐਮਰਜੈਂਸੀ' 'ਤੇ ਅਧਾਰਿਤ ਹੈ।
#Emergency pic.twitter.com/Klko20kkqY
— Kangana Ranaut (@KanganaTeam) August 30, 2024
ਫ਼ਿਲਮ 'ਚ ਕੰਗਨਾ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਫ਼ਿਲਮ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਇਸ ਦੌਰਾਨ ਪ੍ਰਮੋਸ਼ਨ ਕਰ ਰਹੀ ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ਿਲਮ ਨੂੰ CBFC ਤੋਂ ਹਰੀ ਝੰਡੀ ਨਹੀਂ ਮਿਲੀ ਹੈ।
ਕੰਗਨਾ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਉਸ ਨੂੰ ਫਿਲਮ ਵਿਚੋਂ ਕਾਫੀ ਕੁਝ ਕੱਟਣ ਲਈ ਕਿਹਾ ਗਿਆ ਹੈ। ਜਿਸ ਕਰਕੇ ਉਸ ਨੂੰ ਸਮਝ ਨਹੀ ਆ ਰਿਹਾ ਕਿ ਉਹ ਫਿਲਮ 'ਚ ਕੀ ਦਿਖਾਵੇ। ਉਸਨੇ ਅੱਗੇ ਕਿਹਾ ਕਿ ਉਹ ਇਸ ਦੇਸ਼ ਦੇ ਲੋਕਾਂ ਦੀ ਸੋਚ 'ਤੇ ਹੈਰਾਨ ਹੈ।
ਇਸ ਤੋਂ ਪਹਿਲਾਂ ਆਈ. ਏ. ਐੱਨ. ਐੱਸ. ਨੂੰ ਦਿੱਤੇ ਇੱਕ ਇੰਟਰਵਿਊ 'ਚ ਕੰਗਨਾ ਰਣੌਤ ਨੇ ਕਿਹਾ, "ਮੇਰੀ ਫ਼ਿਲਮ ਨੂੰ ਸੈਂਸਰ ਦੁਆਰਾ ਪਾਸ ਕੀਤਾ ਗਿਆ ਸੀ ਤੇ ਜਿਸ ਦਿਨ ਸਾਨੂੰ ਸਰਟੀਫਿਕੇਟ ਮਿਲਣਾ ਸੀ, ਬਹੁਤ ਸਾਰੇ ਲੋਕਾਂ ਨੇ ਬਹੁਤ ਡਰਾਮਾ ਰਚਿਆ ਸੀ। ਸੈਂਸਰ ਨਾਲ ਵੀ ਬਹੁਤ ਸਾਰੇ ਮੁੱਦੇ ਹਨ। ਇਸ ਲਈ ਮੈਨੂੰ ਉਮੀਦ ਹੈ ਕਿ ਇਹ ਜਾਰੀ ਹੋ ਜਾਵੇਗਾ। ਕਿਹਾ ਜਾਂਦਾ ਹੈ ਕਿ ਕਿਸੇ ਦੇ ਪੈਰਾਂ ਹੇਠੋਂ ਕਾਲੀਨ ਖਿੱਚ ਲਿਆ ਜਾਂਦਾ ਹੈ। ਮੈਨੂੰ ਯਕੀਨ ਸੀ ਕਿ ਮੈਨੂੰ ਸਰਟੀਫਿਕੇਟ ਮਿਲ ਗਿਆ ਹੈ, ਪਰ ਹੁਣ ਉਹ ਮੈਨੂੰ ਸਰਟੀਫਿਕੇਟ ਨਹੀਂ ਦੇ ਰਹੇ ਹਨ।''
ਕੰਗਨਾ ਰਣੌਤ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਉਹ ਇਸ ਦੇ ਲਈ ਕੋਰਟ 'ਚ ਲੜੇਗੀ। ਅਦਾਕਾਰਾ ਨੇ ਕਿਹਾ, "ਬਹੁਤ ਦੇਰ ਹੋ ਗਈ ਹੈ। ਮੈਨੂੰ ਉਮੀਦ ਹੈ ਕਿ ਫ਼ਿਲਮ ਸਮੇਂ 'ਤੇ ਆਵੇਗੀ। ਮੈਂ ਇਸ ਲਈ ਲੜਨ ਲਈ ਤਿਆਰ ਹਾਂ। ਮੈਂ ਆਪਣੀ ਫ਼ਿਲਮ ਨੂੰ ਬਚਾਉਣ ਲਈ ਅਦਾਲਤ ਜਾਵਾਂਗੀ। ਮੈਂ ਆਪਣਾ ਹੱਕ ਬਚਾਉਣ ਲਈ ਲੜਾਂਗੀ। ਤੁਸੀਂ ਇਤਿਹਾਸ ਨੂੰ ਨਹੀਂ ਬਦਲ ਸਕਦੇ ਤੇ ਸਾਨੂੰ ਧਮਕੀਆਂ ਨਾਲ ਨਹੀਂ ਡਰਾ ਸਕਦੇ।"
ਕੰਗਨਾ ਰਣੌਤ ਨੇ ਇੰਟਰਵਿਊ ਦੌਰਾਨ ਕਿਹਾ, "ਸਾਨੂੰ ਇਤਿਹਾਸ ਦਿਖਾਉਣਾ ਹੋਵੇਗਾ। ਇੰਦਰਾ ਗਾਂਧੀ ਦੀ ਮੌਤ ਦੇ ਦ੍ਰਿਸ਼ ਕੱਟਣ ਲਈ ਕਿਹਾ ਗਿਆ ਹੈ।ਲਗਭਗ 70 ਸਾਲ ਦੀ ਇੱਕ ਔਰਤ ਨੂੰ ਉਸ ਦੇ ਘਰ 'ਚ 30-35 ਗੋਲੀਆਂ ਮਾਰੀਆਂ ਗਈਆਂ। ਕਿਸੇ ਨੇ ਉਸ ਨੂੰ ਮਾਰਿਆ ਹੋਵੇਗਾ। ਹੁਣ ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿਉਂਕਿ ਸਪੱਸ਼ਟ ਤੌਰ 'ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਨੂੰ ਦੁਖੀ ਕਰ ਸਕਦੇ ਹੋ ਪਰ ਤੁਹਾਨੂੰ ਇਤਿਹਾਸ ਦਿਖਾਉਣਾ ਪਵੇਗਾ। ਉਨ੍ਹਾਂ ਦੀ ਮੌਤ ਕਿਵੇਂ ਹੋਈ? ਇਸ ਲਈ ਮੈਂ ਕਿਹਾ, ਆਓ ਕੰਧ 'ਤੇ ਇੱਕ ਤਖ਼ਤੀ ਲਗਾ ਦੇਈਏ ਕਿ ਉਨ੍ਹਾਂ ਨੂੰ ਅਸਮਾਨ ’ਚੋਂ ਗੋਲੀ ਮਾਰੀ ਗਈ ਸੀ।"
ਕੰਗਨਾ ਰਣੌਤ ਨੇ ਕਿਹਾ, "ਕੁਝ ਲੋਕਾਂ ਨੇ ਹਥਿਆਰ ਚੁੱਕੇ ਹਨ ਅਤੇ ਅਸੀਂ ਬੰਦੂਕਾਂ ਤੋਂ ਨਹੀਂ ਡਰਦੇ।"
Comments
Start the conversation
Become a member of New India Abroad to start commenting.
Sign Up Now
Already have an account? Login