ADVERTISEMENTs

ਜਰਸੀ ਸਿਟੀ ਨੇ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨਿਆ

ਮਤਾ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦਾ ਦੁਨੀਆ ਭਰ ਦੇ 3 ਕਰੋੜ ਤੇ ਅਮਰੀਕਾ ਵਿੱਚ 3 ਲੱਖ ਲੋਕ ਪਾਲਨ ਕਰਦੇ ਹਨ ਅਤੇ ਇਹ ਧਰਮ ਲੋਕਾਂ ਨੂੰ ਸੱਚਾ ਜੀਵਨ ਜਿਊਣਾ, ਮਨੁੱਖਤਾ ਦੀ ਸੇਵਾ ਕਰਨਾ ਅਤੇ ਪਰਮਾਤਮਾ ਦੀ ਭਗਤੀ ਕਰਨਾ ਸਿਖਾਉਂਦਾ ਹੈ। ਅਤੇ ਸਿੱਖ ਧਰਮ ਅਨੁਸਾਰ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਮਨੁੱਖ ਬਰਾਬਰ ਹਨ ਅਤੇ ਕੋਈ ਵਿਤਕਰਾ ਨਹੀਂ ਹੈ।

ਜਰਸੀ ਸਿਟੀ ਮਿਉਂਸਪਲ ਕੌਂਸਲ ਦਾ ਮਤਾ ਪਾਸ ਹੋਣ ਵੇਲੇ ਦਾ ਦ੍ਰਿਸ਼ / www.tapinto.net

ਸਿੱਖਾਂ ਵੱਲੋਂ ਸ਼ਹਿਰ ਲਈ ਕੀਤੇ ਯੋਗਦਾਨ ਦੇਖਦਿਆਂ ਅਤੇ ਵਧ ਰਹੇ ਨਫ਼ਰਤੀ/ਵਿਤਕਰੇ ਵਾਲੇ ਹਮਲਿਆਂ ਨੂੰ ਧਿਆਨ ਵਿੱਚ ਰੱਖਦਿਆ ਭਾਈਚਾਰੇ ਬਾਰੇ ਜਾਗੂਰਕਤਾ ਦੇ ਉਦਮ ਤਹਿਤ ਸੰਯੁਕਤ ਰਾਜ ਅਮਰੀਕਾ ਦੀ ਜਰਸੀ ਸਿਟੀ ਮਿਉਂਸਪਲ ਕੌਂਸਲ ਨੇ ਸਰਬਸੰਮਤੀ ਨਾਲ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨ ਵਜੋਂ ਮਾਨਤਾ ਦੇਣ ਦਾ ਮਤਾ ਪਾਸ ਕੀਤਾ ਹੈ।ਇਸ ਮਤੇ ਨੂੰ 9-0 ਨਾਲ ਪਾਸ ਕੀਤਾ ਗਿਆ ਹੈ। 

ਮਤਾ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦਾ ਦੁਨੀਆ ਭਰ ਦੇ ਕਰੋੜ ਤੇ ਅਮਰੀਕਾ ਵਿੱਚ ਲੱਖ ਲੋਕ ਪਾਲਨ ਕਰਦੇ ਹਨ ਅਤੇ ਇਹ ਧਰਮ ਲੋਕਾਂ ਨੂੰ ਸੱਚਾ ਜੀਵਨ ਜਿਊਣਾ, ਮਨੁੱਖਤਾ ਦੀ ਸੇਵਾ ਕਰਨਾ ਅਤੇ ਪਰਮਾਤਮਾ ਦੀ ਭਗਤੀ ਕਰਨਾ ਸਿਖਾਉਂਦਾ ਹੈ। ਅਤੇ ਸਿੱਖ ਧਰਮ ਅਨੁਸਾਰ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਮਨੁੱਖ ਬਰਾਬਰ ਹਨ ਅਤੇ ਕੋਈ ਵਿਤਕਰਾ ਨਹੀਂ ਹੈ।

ਅੱਗੇ ਕਿਹਾ ਗਿਆ ਕਿ ਸਿੱਖਾਂ ਨੂੰ ਉਨ੍ਹਾਂ ਦੀ ਉਦਾਰਤਾ, ਲੋੜਵੰਦਾਂ ਦੀ ਸਹਾਇਤਾ, ਮੁਫ਼ਤ ਭੋਜਨ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਹੈ। 

ਮਤਾ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ ਭਰ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਕਸਰ ਹੀ ਅਮਰੀਕਾ ਵਿੱਚ ਵੀ ਸਿੱਖ ਵਿਤਕਰੇ ਜਾਂ ਨਫ਼ਰਤ ਦੇ ਸ਼ਿਕਾਰ ਹੁੰਦੇ ਹਨ। ਕਈ ਵਾਰ ਸਕੂਲਾਂ ਵਿੱਚ ਹੀ ਸਿੱਕ ਵਿਦਿਆਰਥੀਆਂ ਨੂੰ ਨਫ਼ਰਤ ਝੱਲਣੀ ਪੈਂਦੀ ਹੈ। ਅਮਰੀਕਾ ਦੇ ਵੱਡੇ ਸ਼ਹਿਰਾਂ ਦੇ ਜੇਕਰ ਅੰਕੜੇ ਦੇਖੀਏ ਤਾਂ ਸਿੱਖਾਂ ਦੇ ਖਿਲਾਫ ਨਫ਼ਰਤੀ ਹਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ।

ਇਸ ਫੈਸਲੇ ਦਾ ਸਿੱਖਾਂ ਅਤੇ ਭਾਈਚਾਰਕ ਕਾਰਕੁੰਨਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਗਿਆ ਹੈ।

Comments

ADVERTISEMENT

 

 

 

ADVERTISEMENT

 

 

E Paper

 

Related