ADVERTISEMENTs

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ, ਕਿਹਾ ਪੈਸਾ ਨਹੀਂ

ਨਿਰਮਲਾ ਸੀਤਾਰਮਨ ਇਸ ਸਮੇਂ ਕਰਨਾਟਕ ਤੋਂ ਰਾਜ ਸਭਾ ਦੀ ਮੈਂਬਰ ਹੈ। 2016 ਦੀਆਂ ਰਾਜ ਸਭਾ ਚੋਣਾਂ ਦੌਰਾਨ, ਉਸਨੇ ਆਪਣੇ ਹਲਫਨਾਮੇ ਵਿੱਚ ਕਿਹਾ ਸੀ ਕਿ ਉਸਦੀ ਕੁੱਲ ਜਾਇਦਾਦ ਲਗਭਗ 2.5 ਕਰੋੜ ਰੁਪਏ (ਕਰੀਬ 299,840 ਡਾਲਰ) ਸੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਸਮੇਂ ਕਰਨਾਟਕ ਤੋਂ ਰਾਜ ਸਭਾ ਮੈਂਬਰ ਹਨ। / X @nsitharaman

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ। ਉਸ ਨੇ ਇਸ ਦਾ ਕਾਰਨ ਪੈਸੇ ਦੀ ਘਾਟ ਦੱਸਿਆ ਹੈ। ਨਿਰਮਲਾ ਇਸ ਸਮੇਂ ਰਾਜ ਸਭਾ ਦੀ ਮੈਂਬਰ ਹੈ।

ਭਾਜਪਾ ਦੀ ਸੀਨੀਅਰ ਨੇਤਾ ਨਿਰਮਲਾ ਸੀਤਾਰਮਨ ਨੂੰ ਟਾਈਮਜ਼ ਨਾਓ ਸੰਮੇਲਨ 'ਚ ਸਵਾਲ ਪੁੱਛਿਆ ਗਿਆ ਕਿ ਕੀ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜੇਗੀ। ਇਸ 'ਤੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਮੁਖੀ ਜੇਪੀ ਨੱਡਾ ਨੇ ਉਨ੍ਹਾਂ ਨੂੰ ਤਾਮਿਲਨਾਡੂ ਜਾਂ ਆਂਧਰਾ ਪ੍ਰਦੇਸ਼ ਤੋਂ ਚੋਣ ਲੜਨ ਦਾ ਵਿਕਲਪ ਦਿੱਤਾ ਸੀ। ਮੈਂ ਹਫ਼ਤੇ ਵਿੱਚ 10 ਦਿਨ ਇਸ ਬਾਰੇ ਸੋਚਿਆ। ਉਸ ਤੋਂ ਬਾਅਦ ਮੈਂ ਕਿਹਾ- ਸ਼ਾਇਦ ਨਹੀਂ, ਮੇਰੇ ਕੋਲ ਚੋਣ ਲੜਨ ਲਈ ਫੰਡ ਨਹੀਂ ਹੈ।

ਨਿਰਮਲਾ ਨੇ ਅੱਗੇ ਕਿਹਾ ਕਿ ਮੈਂ ਚੋਣ ਲੜਨ ਲਈ ਆਪਣੀ ਯੋਗਤਾ ਨੂੰ ਲੈ ਕੇ ਚਿੰਤਤ ਸੀ। ਮੈਂ ਇਹ ਗੱਲ ਉਸ ਨੂੰ ਦੱਸੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸਨੇ ਮੇਰੀ ਦਲੀਲ ਨੂੰ ਸਵੀਕਾਰ ਕੀਤਾ। ਇਸ ਲਈ ਮੈਂ ਚੋਣ ਨਹੀਂ ਲੜਾਂਗੀ। ਸੀਤਾਰਮਨ ਨੇ ਕਿਹਾ ਕਿ ਮੇਰੀ ਤਨਖਾਹ, ਮੇਰੀ ਕਮਾਈ ਅਤੇ ਮੇਰੀ ਬਚਤ ਮੇਰੀ ਹੈ। ਇਹ ਭਾਰਤ ਦਾ ਏਕੀਕ੍ਰਿਤ ਫੰਡ ਨਹੀਂ ਹੈ।

ਵਿੱਤ ਮੰਤਰੀ ਨੇ ਆਉਣ ਵਾਲੀਆਂ ਆਮ ਚੋਣਾਂ ਦੌਰਾਨ ਪਾਰਟੀ ਦੇ ਹੋਰ ਉਮੀਦਵਾਰਾਂ ਨੂੰ ਸਮਰਥਨ ਦੇਣ ਦੀ ਗੱਲ ਕੀਤੀ। ਉਸ ਨੇ ਕਿਹਾ ਕਿ ਮੈਂ ਮੀਡੀਆ ਪ੍ਰੋਗਰਾਮਾਂ ਵਿਚ ਹਿੱਸਾ ਲਵਾਂਗੀ। ਜਿਵੇਂ ਮੈਂ ਰਾਜੀਵ ਚੰਦਰਸ਼ੇਖਰ ਲਈ ਪ੍ਰਚਾਰ ਕਰਨ ਜਾਵਾਂਗੀ  । ਮੈਂ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਵਾਂਗੀ  ।

ਤੁਹਾਨੂੰ ਦੱਸ ਦੇਈਏ ਕਿ ਨਿਰਮਲਾ ਸੀਤਾਰਮਨ ਇਸ ਸਮੇਂ ਕਰਨਾਟਕ ਤੋਂ ਰਾਜ ਸਭਾ ਦੀ ਮੈਂਬਰ ਹਨ। 2016 ਦੀਆਂ ਰਾਜ ਸਭਾ ਚੋਣਾਂ ਦੌਰਾਨ, ਉਸਨੇ ਆਪਣੇ ਹਲਫਨਾਮੇ ਵਿੱਚ ਕਿਹਾ ਸੀ ਕਿ ਉਸਦੀ ਕੁੱਲ ਜਾਇਦਾਦ ਲਗਭਗ 2.5 ਕਰੋੜ ਰੁਪਏ (ਕਰੀਬ 299,840 ਡਾਲਰ) ਸੀ।

ਭਾਰਤ ਵਿੱਚ ਚੋਣਾਂ ਲੜਨ ਲਈ ਕਿੰਨਾ ਖਰਚਾ ਆਉਂਦਾ ਹੈ?
 
ਭਾਰਤੀ ਚੋਣ ਕਮਿਸ਼ਨ (ECI) ਨੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਖਰਚੇ ਦੀ ਸੀਮਾ ਤੈਅ ਕੀਤੀ ਹੈ। ਲੋਕ ਸਭਾ ਚੋਣਾਂ ਵਿੱਚ ਇੱਕ ਉਮੀਦਵਾਰ ਸਿਰਫ 95 ਲੱਖ ਰੁਪਏ (113,946 ਅਮਰੀਕੀ ਡਾਲਰ) ਤੱਕ ਖਰਚ ਕਰ ਸਕਦਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਆਬਾਦੀ ਵਾਲੀ ਸੀਟ ਲਈ ਚੋਣ ਖਰਚ ਦੀ ਸੀਮਾ 40 ਲੱਖ ਰੁਪਏ (ਕਰੀਬ 47,976 ਅਮਰੀਕੀ ਡਾਲਰ) ਅਤੇ ਛੋਟੀ ਸੀਟ ਲਈ 20 ਲੱਖ ਰੁਪਏ (ਕਰੀਬ 24 ਹਜ਼ਾਰ ਅਮਰੀਕੀ ਡਾਲਰ) ਤੈਅ ਕੀਤੀ ਗਈ ਹੈ।

ਭਾਰਤ ਵਿੱਚ ਅਗਲੇ ਮਹੀਨੇ ਤੋਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਜਾਵੇਗੀ। ਇਸ ਦੌਰਾਨ 97 ਕਰੋੜ ਤੋਂ ਵੱਧ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਭਾਰਤ ਵਿੱਚ ਸੱਤ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ। ਪਹਿਲਾ ਪੜਾਅ 19 ਅਪ੍ਰੈਲ ਨੂੰ ਸ਼ੁਰੂ ਹੋਵੇਗਾ ਅਤੇ ਅੰਤਿਮ ਵੋਟਿੰਗ 1 ਜੂਨ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

 

Comments

ADVERTISEMENT

 

 

 

ADVERTISEMENT

 

 

E Paper

 

Related