ADVERTISEMENTs

ਇੰਡੀਅਨ ਸਟੋਰ ਕਲਰਕ ਦੇ ਕਾਤਲ ਦੀ ਕੈਲੀਫੋਰਨੀਆ ਦੀ ਜੇਲ੍ਹ 'ਚ ਹੋਈ ਮੌਤ

ਜੇਨਿੰਗਜ਼ ਦਾ ਲੰਮਾ ਅਪਰਾਧਿਕ ਇਤਿਹਾਸ ਸੀ। ਉਸਨੂੰ 1977 ਵਿੱਚ ਡਕੈਤੀ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ 1980 ਵਿੱਚ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਉਸਨੂੰ 1982 ਵਿੱਚ ਹਥਿਆਰਬੰਦ ਡਕੈਤੀ ਲਈ ਦੁਬਾਰਾ ਸਜ਼ਾ ਸੁਣਾਈ ਗਈ ਸੀ ਅਤੇ 2001 ਵਿੱਚ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਉਸਨੇ ਫਰਵਰੀ 2004 ਵਿੱਚ ਪੈਰੋਲ ਦੀ ਨਿਗਰਾਨੀ ਪੂਰੀ ਕੀਤੀ ਅਤੇ ਤਿੰਨ ਮਹੀਨਿਆਂ ਬਾਅਦ ਸੂਫੀ ਦੀ ਹੱਤਿਆ ਕਰ ਦਿੱਤੀ।

ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਗਲੇਨ ਵੇਡ ਜੇਨਿੰਗਜ਼ ਦੀ ਜੇਲ੍ਹ 'ਚ ਹੋਈ ਮੌਤ / File Photo

ਗਲੇਨ ਵੇਡ ਜੇਨਿੰਗਜ਼, ਜਿਸ ਨੂੰ 2010 ਵਿੱਚ ਇੱਕ ਭਾਰਤੀ ਸਟੋਰ ਕਲਰਕ ਦੀ ਹੱਤਿਆ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ , ਉਸਦੀ ਕੁਦਰਤੀ ਕਾਰਨਾਂ ਕਰਕੇ 17 ਜੁਲਾਈ ਨੂੰ ਮੌਤ ਹੋ ਗਈ ਸੀ। ਉਹ 71 ਸਾਲਾਂ ਦਾ ਸੀ ਅਤੇ ਕੈਲੀਫੋਰਨੀਆ ਵਿੱਚ ਸੈਨ ਕੁਇੰਟਿਨ ਸਟੇਟ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਸੀ। ਉਸਦੀ ਸਿਹਤ ਰਾਤ ਨੂੰ ਵਿਗੜੀ , ਜੇਲ੍ਹ ਦੇ ਸਟਾਫ਼ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਐਮਬੂਲੈਂਸ ਵੀ ਬੁਲਾਈ , ਪਰ ਉਸਨੂੰ ਬਚਾਇਆ ਨਾ ਜਾ ਸਕਿਆ। 

2 ਜੂਨ, 2004 ਨੂੰ, ਜੇਨਿੰਗਸ ਦੱਖਣੀ ਸੈਕਰਾਮੈਂਟੋ ਵਿੱਚ ਫਲੋਰਿਨ ਰੋਡ 'ਤੇ ਡੀਕੇ ਡਿਸਕਾਉਂਟ ਲਿਕਰ ਸਟੋਰ ਵਿੱਚ ਦਾਖਲ ਹੋਇਆ। ਜਿੱਥੇ ਉਸ ਨੇ ਚਾਕੂ ਨਾਲ ਮਾਲਕਿਨ ਕੁਲਵੰਤ ਸੂਫੀ 'ਤੇ ਵਾਰ ਕੀਤਾ। ਜਦੋਂ ਸੂਫੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸੂਫ਼ੀ ਤੇ 10 ਵਾਰ ਚਾਕੂ ਮਾਰੇ ਅਤੇ ਲਗਭਗ 100 ਡਾਲਰ ਚੋਰੀ ਕਰ ਲਏ। 61 ਸਾਲਾਂ ਸੂਫੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕੁਲਵੰਤ ਸੂਫ਼ੀ ਦੇ ਪਤੀ ਚੰਨਣ ਸੂਫੀ ਨੇ 2004 ਵਿੱਚ ਕਿਹਾ ਸੀ ਕਿ , "ਮੇਰੀ ਸਾਰੀ ਜ਼ਿੰਦਗੀ ਚਲੀ ਗਈ।" ਕੁਲਵੰਤ ਸੂਫ਼ੀ ਅਤੇ ਉਸਦੇ ਪਤੀ ਦੇ 3 ਬੱਚੇ ਸਨ। ਜਿਸਤੋਂ ਬਾਅਦ ਜੇਨਿੰਗਜ਼ ਨੂੰ 6 ਨਵੰਬਰ, 2010 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਪਰ ਉਹ ਦਾਅਵਾ ਕਰਦਾ ਰਿਹਾ ਕਿ ਉਸਨੇ ਸੂਫੀ ਨੂੰ ਨਹੀਂ ਮਾਰਿਆ।

ਜੇਨਿੰਗਜ਼ ਦਾ ਲੰਮਾ ਅਪਰਾਧਿਕ ਇਤਿਹਾਸ ਸੀ। ਉਸਨੂੰ 1977 ਵਿੱਚ ਡਕੈਤੀ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ 1980 ਵਿੱਚ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਉਸਨੂੰ 1982 ਵਿੱਚ ਹਥਿਆਰਬੰਦ ਡਕੈਤੀ ਲਈ ਦੁਬਾਰਾ ਸਜ਼ਾ ਸੁਣਾਈ ਗਈ ਸੀ ਅਤੇ 2001 ਵਿੱਚ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਉਸਨੇ ਫਰਵਰੀ 2004 ਵਿੱਚ ਪੈਰੋਲ ਦੀ ਨਿਗਰਾਨੀ ਪੂਰੀ ਕੀਤੀ ਅਤੇ ਤਿੰਨ ਮਹੀਨਿਆਂ ਬਾਅਦ ਸੂਫੀ ਦੀ ਹੱਤਿਆ ਕਰ ਦਿੱਤੀ।

ਉਸ ਦੇ ਬਚਾਅ ਪੱਖ ਦੇ ਵਕੀਲ ਡਵਾਈਟ ਸੈਮੂਅਲ ਨੇ ਕਿਹਾ ਕਿ ਜੇਨਿੰਗਜ਼, ਜਿਸ ਨੇ ਲਗਭਗ 30 ਸਾਲ ਜੇਲ੍ਹ ਵਿੱਚ ਬਿਤਾਏ, ਸਲਾਖਾਂ ਦੇ ਪਿੱਛੇ ਚੰਗੀ ਤਰ੍ਹਾਂ ਕੰਮ ਕੀਤਾ। ਜੇਨਿੰਗਜ਼ ਜੇਲ੍ਹ ਵਿੱਚ ਸੈਨ ਕੁਐਂਟਿਨ ਡੈਥ ਰੋ ਦੇ ਕਲਾਕਾਰਾਂ ਅਤੇ ਲੇਖਕਾਂ ਦੇ ਸਹਿਯੋਗੀ ਵਿੱਚ ਸ਼ਾਮਲ ਹੋਏ। ਉਸ ਦੀ ਇੱਕ ਪੇਂਟਿੰਗ 2016 ਵਿੱਚ ਲੰਡਨ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ।

Comments

ADVERTISEMENT

ADVERTISEMENT

E Paper

Related