ਹਰਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਪੂਲ ਬੀ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਬਹੁਤ ਹੀ ਰੋਮਾਂਚਕ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਭਾਰਤ ਲਈ ਇਹ ਜਿੱਤ ਆਸਾਨ ਨਹੀਂ ਸੀ। ਨਿਊਜ਼ੀਲੈਂਡ ਨੇ ਅੱਠਵੇਂ ਮਿੰਟ ਵਿੱਚ ਹੀ ਭਾਰਤ ਉੱਤੇ ਬੜ੍ਹਤ ਬਣਾ ਲਈ ਸੀ।
ਭਾਰਤ ਨੇ ਕਾਫੀ ਮਿਹਨਤ ਤੋਂ ਬਾਅਦ ਮਨਦੀਪ ਸਿੰਘ ਦੇ ਗੋਲ ਨਾਲ ਹਾਫ ਟਾਈਮ ਤੋਂ ਪਹਿਲਾਂ ਸਕੋਰ 1-1 ਨਾਲ ਬਰਾਬਰ ਕਰ ਲਿਆ। ਇਸ ਤੋਂ ਬਾਅਦ ਤੀਜੇ ਕੁਆਰਟਰ 'ਚ ਵਿਵੇਕ ਸਾਗਰ ਪ੍ਰਸਾਦ ਦੇ ਗੋਲ ਦੀ ਮਦਦ ਨਾਲ ਭਾਰਤ ਨੇ ਨਿਊਜ਼ੀਲੈਂਡ 'ਤੇ 2-1 ਦੀ ਬੜ੍ਹਤ ਬਣਾ ਲਈ। ਪਰ ਖੇਡ ਦੇ ਆਖਰੀ ਕੁਝ ਮਿੰਟਾਂ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਇਕ ਵਾਰ ਫਿਰ ਸਕੋਰ ਬਰਾਬਰ ਕਰ ਦਿੱਤਾ।
ਦੋਵੇਂ ਟੀਮਾਂ ਨੂੰ ਮੈਚ ਜਿੱਤਣ ਲਈ ਇਕ-ਇਕ ਗੋਲ ਦੀ ਲੋੜ ਸੀ। ਪਰ ਕਿਸਮਤ ਨੇ ਭਾਰਤ ਦਾ ਸਾਥ ਦਿੱਤਾ ਅਤੇ ਭਾਰਤ ਨੂੰ 59ਵੇਂ ਮਿੰਟ ਵਿੱਚ ਪੈਨਲਟੀ ਮਿਲੀ। ਇਸ ਪੈਨਲਟੀ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਬਹੁਤ ਹੀ ਸਾਫ਼-ਸੁਥਰੇ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਆਪਣੇ ਗੋਲਕੀਪਰ ਨੂੰ ਵਾਪਸ ਬੁਲਾਇਆ ਅਤੇ ਸਾਰੇ 11 ਖਿਡਾਰੀਆਂ ਨੂੰ ਹਮਲੇ 'ਤੇ ਉਤਾਰ ਦਿੱਤਾ। ਨਿਊਜ਼ੀਲੈਂਡ ਨੇ ਖੇਡ ਦੇ ਆਖਰੀ ਮਿੰਟਾਂ 'ਚ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਸ਼ਾਨਦਾਰ ਬਚਾਅ ਕਰ ਕੇ ਟੀਮ ਨੂੰ ਜਿੱਤ ਦਿਵਾਈ।
ਭਾਰਤ ਲਈ ਪਹਿਲਾ ਗੋਲ ਮਨਦੀਪ ਸਿੰਘ ਨੇ 24ਵੇਂ ਮਿੰਟ ਵਿੱਚ ਕੀਤਾ। ਵਿਵੇਕ ਸਾਗਰ ਨੇ 34ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਹਰਮਨਪ੍ਰੀਤ ਨੇ 59 ਮਿੰਟ ਵਿੱਚ ਜੇਤੂ ਗੋਲ ਕੀਤਾ। ਨਿਊਜ਼ੀਲੈਂਡ ਲਈ ਦੂਜਾ ਗੋਲ ਸਾਈਮਨ ਚਾਈਲਡ ਨੇ 53ਵੇਂ ਮਿੰਟ ਵਿੱਚ ਕੀਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ ਹੂਟਰ ਤੋਂ ਇਕ ਮਿੰਟ ਪਹਿਲਾਂ ਪੈਨਲਟੀ ਸਟ੍ਰੋਕ 'ਤੇ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਭਾਰਤ ਸੋਮਵਾਰ ਨੂੰ ਪੂਲ ਬੀ ਦੇ ਆਪਣੇ ਅਗਲੇ ਮੈਚ ਵਿੱਚ ਅਰਜਨਟੀਨਾ ਨਾਲ ਭਿੜੇਗਾ। ਇਸ ਵਾਰ ਵੀ ਭਾਰਤੀ ਹਾਕੀ ਟੀਮ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ।
FT:
— Hockey India (@TheHockeyIndia) July 27, 2024
India - New Zealand
Mandeep Singh 24'
Vivek Sagar Prasad 34'
Harmanpreet Singh 59' (PS)
Lane Same 8' (PC)
Child Simon 53' (PC)
Just the start we wanted in our first game of the group stage against New Zealand.
3 Points in the bag, One Win - One game… pic.twitter.com/XxBZr0MUGm
Comments
Start the conversation
Become a member of New India Abroad to start commenting.
Sign Up Now
Already have an account? Login