ADVERTISEMENTs

ਹਰਿਆਣਾ ਦੇ ਭਾਰਤੀ ਅਥਲੀਟ ਪਰਵੇਜ ਖਾਨ ਨੇ ਅਮਰੀਕੀ ਕਾਲਜੀਏਟ ਦੌੜ ਵਿੱਚ ਰਚਿਆ ਇਤਿਹਾਸ

ਫਲੋਰੀਡਾ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਹੋਏ, ਹਰਿਆਣਾ ਦੇ ਨੌਜਵਾਨ ਪਰਵੇਜ ਖਾਨ ਨੇ 11 ਮਈ ਨੂੰ ਆਯੋਜਿਤ 2024 SEC ਆਊਟਡੋਰ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਸੋਨੇ ਅਤੇ 800 ਮੀਟਰ ਮੁਕਾਬਲਿਆਂ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਪਰਵੇਜ ਖਾਨ ਐਸਈਸੀ ਕਾਲਜੀਏਟ ਚੈਂਪੀਅਨਸ਼ਿਪ ਵਿੱਚ 1500 ਮੀਟਰ ਦੌੜ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦਾ ਹੋਇਆ। / ਸਕਰੀਨਗ੍ਰੈਬ X/@GatorsTF
SEC ਚੈਂਪੀਅਨਸ਼ਿਪ ਅਮਰੀਕਾ ਦੇ ਦੱਖਣ-ਪੂਰਬੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਐਥਲੀਟਾਂ ਦੀ ਮੇਜ਼ਬਾਨੀ ਕਰਦੀ ਹੈ। ਖਾਨ 41 ਸਾਲਾਂ ਵਿੱਚ ਇਵੈਂਟ ਵਿੱਚ 1500 ਮੀਟਰ ਦੌੜ ਜਿੱਤਣ ਵਾਲਾ ਫਲੋਰੀਡਾ ਯੂਨੀਵਰਸਿਟੀ ਦਾ ਪਹਿਲਾ ਖਿਡਾਰੀ ਬਣ ਗਿਆ ਹੈ । ਉਸ ਨੇ ਤਿੰਨ ਮਿੰਟ 42.73 ਸਕਿੰਟ ਦੇ ਸਮੇਂ ਵਿੱਚ ਦੌੜ ਕੱਢ ਕੇ ਸੋਨੇ ਦਾ ਮੈਡਲ ਜਿੱਤਿਆ ਹੈ। 

ਹਰਿਆਣਾ ਦੇ ਇੱਕ ਕਿਸਾਨ ਭਾਈਚਾਰੇ ਨਾਲ ਸਬੰਧਤ ਰੱਖਣ ਵਾਲੇ , ਖਾਨ ਨੇ ਫਾਈਨਲ ਤੋਂ ਠੀਕ ਪਹਿਲਾਂ ਛੇ ਸਾਥੀ ਦੌੜਾਕਾਂ ਤੋਂ ਅੱਗੇ ਵਧ ਕੇ 800 ਮੀਟਰ ਦੌੜ ਵਿੱਚ 1:46.80 ਦੇ ਸਮੇਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਆਪਣੀ ਜਿੱਤ ਤੋਂ ਬਾਅਦ, 19 ਸਾਲਾ ਖਿਡਾਰੀ ਨੇ ਓਲੰਪਿਕ ਵਿੱਚ ਹਿੱਸਾ ਲੈਣ ਦੀ ਇੱਛਾ ਵੀ ਜ਼ਾਹਰ ਕੀਤੀ ਅਤੇ ਕਿਹਾ ਕਿ  "ਹਾਂ, ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਮੇਰੇ ਦਿਮਾਗ ਵਿੱਚ ਹੈ। ਪਰ ਪੈਰਿਸ ਲਈ ਕੁਆਲੀਫਾਈ ਕਰਨਾ ਅਸਲ ਵਿੱਚ ਮੁਸ਼ਕਲ ਹੈ ਕਿਉਂਕਿ ਮੈਂ ਯੋਗਤਾ ਤੋਂ ਬਹੁਤ ਪਿੱਛੇ ਹਾਂ, ਪਰ ਮੈਂ ਹਰ ਰੋਜ਼ ਆਪਣਾ 100 ਪ੍ਰਤੀਸ਼ਤ ਦੇਣ ਅਤੇ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਲੋਕ ਮੇਰੇ 'ਤੇ ਭਰੋਸਾ ਕਰਦੇ ਹਨ। ਮੈਂ ਆਪਣੀਆਂ ਯੋਜਨਾਵਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਲਈ ਦਿਨ-ਬ-ਦਿਨ ਚੰਗਾ ਕਰ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਓਲੰਪਿਕ ਮਿਆਰ ਪ੍ਰਾਪਤ ਕਰਾਂਗਾ।
 
ਖਾਨ ਨੇ ਦੱਸਿਆ ਕਿ 1500 ਮੀਟਰ ਦੀ ਦੌੜ ਉਸ ਲਈ ਆਸਾਨ ਸੀ। ਉਸ ਨੇ ਉਸ ਦੌੜ ਵਿੱਚ ਆਪਣਾ 100 ਪ੍ਰਤੀਸ਼ਤ ਨਹੀਂ ਦਿੱਤਾ ਕਿਉਂਕਿ ਉਸ ਕੋਲ ਇਸ ਤੋਂ ਬਾਅਦ 800 ਮੀਟਰ ਦੌੜ ਵੀ ਸੀ। ਉਸਨੇ ਦੱਸਿਆ ਕਿ ਉਹ ਉਸਨੇ ਇਹ ਦੌੜ ਸ਼ੁਰੁਆਤ ਵਿੱਚ ਹੌਲੀ ਰਫ਼ਤਾਰ ਨਾਲ ਲਗਾਈ ਅਤੇ ਸਿਰਫ ਫਾਈਨਲ ਦੇ 200 ਮੀਟਰ ਵਿੱਚ ਉਹ ਤੇਜ਼ ਦੋੜਿਆ। 

ਜਦੋਂ ਉਸ ਦੇ ਜਸ਼ਨ ਮਨਾਉਣ ਵਾਲੇ ਇਸ਼ਾਰਿਆਂ ਬਾਰੇ ਸਵਾਲ ਕੀਤਾ ਗਿਆ, ਜਿਵੇਂ ਕਿ ਫਾਈਨਲ ਲਾਈਨ ਨੂੰ ਪਾਰ ਕਰਨ ਤੋਂ ਪਹਿਲਾਂ ਆਪਣੇ ਹੱਥ ਹਵਾ ਵਿੱਚ ਉੱਚਾ ਚੁੱਕਣਾ, ਇਸ ਨੂੰ ਲੈਕੇ ਖਾਨ ਨੇ ਦੱਸਿਆ ਕਿ , "ਮੈਂ ਇਹ ਭੀੜ ਨੂੰ ਉਤਸ਼ਾਹਿਤ ਕਰਨ ਲਈ, ਆਪਣੇ ਸਮਰਥਕਾਂ ਵਿੱਚ ਉਤਸ਼ਾਹ ਲਿਆਉਣ ਲਈ ਕੀਤਾ ਸੀ। ਮੇਰਾ ਇਰਾਦਾ ਆਪਣੇ ਮੁਕਾਬਲੇਬਾਜ਼ਾਂ ਦਾ ਸਨਮਾਨ ਘੱਟ ਕਰਨਾ ਨਹੀਂ ਸੀ। 

ਵਰਤਮਾਨ ਵਿੱਚ ਸੰਯੁਕਤ ਰਾਜ ਵਿੱਚ ਇੱਕ ਕਾਲਜ ਸਕਾਲਰਸ਼ਿਪ ਪ੍ਰੋਗਰਾਮ ਵਿੱਚ ਦਾਖਲਾ ਲੈਣ ਵਾਲੇ, ਖਾਨ ਨੇ ਪਹਿਲਾਂ 2022 ਦੀਆਂ ਭਾਰਤੀ ਰਾਸ਼ਟਰੀ ਖੇਡਾਂ ਵਿੱਚ 1500 ਮੀਟਰ ਦਾ ਖਿਤਾਬ ਜਿੱਤਿਆ ਸੀ, ਜਿੱਥੇ ਉਸਨੇ 28 ਸਾਲ ਪੁਰਾਣਾ ਖੇਡਾਂ ਦਾ ਰਿਕਾਰਡ ਤੋੜਿਆ ਸੀ।
 
 
 

Comments

ADVERTISEMENT

 

 

 

ADVERTISEMENT

 

 

E Paper

 

Related