Login Popup Login SUBSCRIBE

ADVERTISEMENTs

ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਦੂਜੀ ਵਾਰ ਜਿੱਤਿਆ ਟੀ-20 ਵਿਸ਼ਵ ਕੱਪ, ਵਿਰਾਟ ਨੇ ਕਿਹਾ- ਆਖਰੀ ਟੀ-20

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਵਿਸ਼ਵ ਕੱਪ 2024 ਦਾ ਟਾਈਟਲ ਮੈਚ ਖੇਡਿਆ ਗਿਆ। ਭਾਰਤ ਨੇ ਅਜਿੱਤ ਰਹਿੰਦੇ ਹੋਏ ਚੈਂਪੀਅਨਸ਼ਿਪ ਜਿੱਤ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 176 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 169 ਦੌੜਾਂ ਹੀ ਬਣਾ ਸਕੀ।

ਭਾਰਤ 7 ਦੌੜਾਂ ਨਾਲ ਜਿੱਤਿਆ ਟੀ-20 ਵਿਸ਼ਵ ਕੱਪ / ICC

ਭਾਰਤ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਬਾਰਬਾਡੋਸ 'ਚ ਖੇਡੇ ਗਏ ਫਾਈਨਲ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੈਚ 'ਚ 7 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ 'ਤੇ 169 ਦੌੜਾਂ ਹੀ ਬਣਾ ਸਕੀ। 

ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਉਨ੍ਹਾਂ ਦਾ ਆਖਰੀ ਟੀ-20 ਵਿਸ਼ਵ ਕੱਪ ਹੈ। ਉਸ ਨੇ ਕਿਹਾ- ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ, ਇਹ ਉਹ ਹੈ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ। ਇਹ ਹੁਣ ਜਾਂ ਕਦੇ ਨਹੀਂ ਵਰਗੀ ਸਥਿਤੀ ਸੀ। ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਉਸ ਕੱਪ ਨੂੰ ਚੁੱਕਣਾ ਚਾਹੁੰਦੇ ਸੀ। ਅਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਹੈ। ਤੁਸੀਂ ਰੋਹਿਤ ਵਰਗੇ ਖਿਡਾਰੀ ਨੂੰ ਦੇਖੋ, ਉਹ 9 ਟੀ-20 ਵਿਸ਼ਵ ਕੱਪ ਖੇਡ ਚੁੱਕਾ ਹੈ ਅਤੇ ਇਹ ਮੇਰਾ ਛੇਵਾਂ ਵਿਸ਼ਵ ਕੱਪ ਹੈ। ਉਹ ਇਸਦਾ ਹੱਕਦਾਰ ਹੈ।

 



ਇਸ ਜਿੱਤ ਦੇ ਨਾਲ ਹੀ ਭਾਰਤ ਦਾ 11 ਸਾਲ ਦਾ ICC ਟਰਾਫੀ ਦਾ ਇੰਤਜਾਰ ਖਤਮ ਹੋ ਗਿਆ। ਭਾਰਤ ਨੇ ਇਸ ਤੋਂ ਪਹਿਲਾਂ 2013 'ਚ ਚੈਂਪੀਅਨਸ ਟਰਾਫੀ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਹੈ। 13 ਸਾਲ ਬਾਅਦ ਕੋਈ ਵਿਸ਼ਵ ਕੱਪ ਜਿੱਤ ਸਕਿਆ ਹੈ। ਭਾਰਤ ਨੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।

16 ਓਵਰਾਂ ਤੱਕ ਦੱਖਣੀ ਅਫਰੀਕਾ ਨੇ ਚਾਰ ਵਿਕਟਾਂ 'ਤੇ 151 ਦੌੜਾਂ ਬਣਾ ਲਈਆਂ ਸਨ। ਉਦੋਂ ਮਿਲਰ ਅਤੇ ਕਲਾਸੇਨ ਕ੍ਰੀਜ਼ 'ਤੇ ਸਨ। ਭਾਰਤ ਨੇ 17ਵੇਂ ਓਵਰ ਵਿੱਚ ਮੈਚ ਦਾ ਪਲਟਵਾਰ ਕਰ ਦਿੱਤਾ। ਦੱਖਣੀ ਅਫਰੀਕਾ ਨੂੰ ਆਖਰੀ 24 ਗੇਂਦਾਂ 'ਤੇ 26 ਦੌੜਾਂ ਦੀ ਲੋੜ ਸੀ। ਇਸ ਤੋਂ ਬਾਅਦ 17ਵੇਂ ਓਵਰ ਵਿੱਚ ਹਾਰਦਿਕ ਨੇ ਕਲਾਸੇਨ ਨੂੰ ਆਊਟ ਕੀਤਾ ਅਤੇ ਸਿਰਫ਼ ਚਾਰ ਦੌੜਾਂ ਦਿੱਤੀਆਂ।

 

18ਵੇਂ ਓਵਰ ਵਿੱਚ ਬੁਮਰਾਹ ਨੇ ਯਾਨਸੇਨ ਨੂੰ ਆਊਟ ਕਰਕੇ ਦੋ ਦੌੜਾਂ ਦਿੱਤੀਆਂ। ਅਰਸ਼ਦੀਪ ਨੇ 19ਵੇਂ ਓਵਰ ਵਿੱਚ ਚਾਰ ਦੌੜਾਂ ਦਿੱਤੀਆਂ। ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿੱਚ 16 ਦੌੜਾਂ ਦੀ ਲੋੜ ਸੀ। ਹਾਰਦਿਕ ਨੇ ਪਹਿਲੀ ਹੀ ਗੇਂਦ 'ਤੇ ਮਿਲਰ ਨੂੰ ਆਊਟ ਕਰ ਦਿੱਤਾ। ਰਬਾਡਾ ਨੇ ਦੂਜੀ ਗੇਂਦ 'ਤੇ ਚਾਰ ਦੌੜਾਂ ਬਣਾਈਆਂ। ਰਬਾਡਾ ਨੇ ਤੀਜੀ ਗੇਂਦ 'ਤੇ ਇਕ ਦੌੜ ਲਈ। ਮਹਾਰਾਜ ਨੇ ਚੌਥੀ ਗੇਂਦ 'ਤੇ ਇਕ ਦੌੜ ਲਈ। ਇਸ ਦੀ ਅਗਲੀ ਗੇਂਦ ਵਾਈਡ ਸੀ। ਹਾਰਦਿਕ ਨੇ ਪੰਜਵੀਂ ਗੇਂਦ 'ਤੇ ਰਬਾਡਾ ਨੂੰ ਆਊਟ ਕੀਤਾ। ਆਖਰੀ ਗੇਂਦ 'ਤੇ ਇਕ ਦੌੜ ਆਈ ਅਤੇ ਭਾਰਤ 7 ਦੌੜਾਂ ਨਾਲ ਜਿੱਤ ਗਿਆ।

 



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਟੀ-20 ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਚੈਂਪੀਅਨ ਕਰਾਰ ਦਿੱਤਾ ਤੇ ਕਿਹਾ ਹੈ ਕਿ ਵਿਸ਼ਵ ਕੱਪ ਦੇ ਨਾਲ-ਨਾਲ ਕ੍ਰਿਕਟਰਾਂ ਨੇ ਕਰੋੜਾਂ ਲੋਕਾਂ ਦਾ ਦਿਲ ਵੀ ਜਿੱਤ ਲਿਆ ਹੈ। ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਫੋਨ ਕੀਤਾ ਅਤੇ ਟੀਮ ਇੰਡੀਆ ਦੇ ਖਿਡਾਰੀਆਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਸ਼ਾਨਦਾਰ ਕਪਤਾਨੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਟੀ-20 ਕਰੀਅਰ ਦੀ ਤਾਰੀਫ ਕੀਤੀ। ਉਨ੍ਹਾਂ ਨੇ ਫਾਈਨਲ 'ਚ ਵਿਰਾਟ ਕੋਹਲੀ ਦੀ ਪਾਰੀ ਅਤੇ ਭਾਰਤੀ ਕ੍ਰਿਕਟ 'ਚ ਉਨ੍ਹਾਂ ਦੇ ਯੋਗਦਾਨ ਦੀ ਤਾਰੀਫ ਕੀਤੀ। ਪ੍ਰਧਾਨ ਮੰਤਰੀ ਨੇ ਹਾਰਦਿਕ ਪੰਡਯਾ ਦੇ ਆਖਰੀ ਓਵਰ ਅਤੇ ਸੂਰਿਆ ਕੁਮਾਰ ਯਾਦਵ ਦੇ ਕੈਚ ਦੀ ਵੀ ਤਾਰੀਫ ਕੀਤੀ ਅਤੇ ਜਸਪ੍ਰੀਤ ਬੁਮਰਾਹ ਦੇ ਯੋਗਦਾਨ ਦੀ ਵੀ ਤਾਰੀਫ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਭਾਰਤੀ ਕ੍ਰਿਕਟ ਵਿੱਚ ਸ਼ਾਨਦਾਰ ਯੋਗਦਾਨ ਲਈ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਵੀ ਧੰਨਵਾਦ ਕੀਤਾ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related