ADVERTISEMENTs

T20 ਵਰਲਡ ਕੱਪ ਫਾਈਨਲ ਮੈਚ 'ਚ ਦੋਵਾਂ ਟੀਮਾਂ ਦੇ ਖਿਡਾਰੀਆਂ 'ਚ ਕੌਣ ਪਵੇਗਾ ਕਿਸ 'ਤੇ ਭਾਰੀ?

ਭਾਰਤੀ ਕਪਤਾਨ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ 'ਚ ਹੈ, ਜਦਕਿ ਦੱਖਣੀ ਅਫਰੀਕਾ ਦਾ ਮਾਰਕੋ ਜੈਨਸਨ ਉਸ ਨੂੰ ਪਰੇਸ਼ਾਨ ਕਰ ਸਕਦਾ ਹੈ। ਵਿਰਾਟ ਕੋਹਲੀ ਨੂੰ ਰਬਾਡਾ ਤੋਂ ਦੂਰ ਰਹਿਣਾ ਹੋਵੇਗਾ।

ਸ਼ਨੀਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਹੋਵੇਗਾ / ICC

ਸ਼ਨੀਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਫਾਈਨਲ ਮੈਚ 'ਚ ਦੋਵਾਂ ਟੀਮਾਂ ਦੇ ਅਹਿਮ ਖਿਡਾਰੀਆਂ ਵਿਚਾਲੇ ਜੰਗ ਦੇਖਣ ਨੂੰ ਮਿਲੇਗੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ 'ਚ ਹੈ, ਜਦਕਿ ਦੱਖਣੀ ਅਫਰੀਕਾ ਦਾ ਮਾਰਕੋ ਜੈਨਸਨ ਉਸ ਨੂੰ ਪਰੇਸ਼ਾਨ ਕਰ ਸਕਦਾ ਹੈ। ਸਭ ਦੀਆਂ ਨਜ਼ਰਾਂ ਵਿਰਾਟ ਕੋਹਲੀ 'ਤੇ ਹੋਣਗੀਆਂ ਜੋ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਉਸ ਨੂੰ ਰਬਾਡਾ ਤੋਂ ਦੂਰ ਰਹਿਣਾ ਹੋਵੇਗਾ। 

 

ਇਹ ਕੋਈ ਦੁਸ਼ਮਣੀ ਨਹੀਂ ਹੈ ਪਰ ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਸ਼ਾਹੀਨ ਸ਼ਾਹ ਅਫਰੀਦੀ  ਰੋਹਿਤ ਨੂੰ ਪਰੇਸ਼ਾਨ ਕਰਦੇ ਰਹੇ ਹਨ। ਇਨ-ਫਾਰਮ ਜਾਨਸਨ ਇਸ ਦਾ ਲਾਭ ਲੈ ਸਕਦੇ ਹਨ। ਹਾਲਾਂਕਿ, ਅੰਕੜੇ ਰੋਹਿਤ ਦੇ ਪੱਖ 'ਚ ਹਨ, ਜਿਸ ਨੇ ਟੀ-20 ਮੈਚਾਂ 'ਚ 9 ਪਾਰੀਆਂ 'ਚ ਜਾਨਸਨ ਦਾ ਸਾਹਮਣਾ ਕੀਤਾ ਹੈ ਅਤੇ ਸਿਰਫ ਇਕ ਵਾਰ ਆਊਟ ਹੋਇਆ ਹੈ।


ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਭਾਵੇਂ ਹੁਣ ਤੱਕ ਅਜੇਤੂ ਰਹੀ ਹੈ ਪਰ ਵਿਰਾਟ ਕੋਹਲੀ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ ਜੋ ਸੱਤ ਮੈਚਾਂ 'ਚ ਸਿਰਫ 75 ਦੌੜਾਂ ਹੀ ਬਣਾ ਸਕਿਆ ਹੈ। ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਰਬਾਡਾ ਨੇ ਅੱਠ ਮੈਚਾਂ ਵਿੱਚ 12 ਵਿਕਟਾਂ ਲਈਆਂ ਹਨ ਅਤੇ ਉਸ ਦੀ ਇਕਾਨਮੀ ਰੇਟ 6 ਤੋਂ ਵੀ ਘੱਟ ਰਹੀ ਹੈ। ਰਬਾਡਾ ਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਹੋਏ ਕੋਹਲੀ ਨੂੰ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ। ਰਬਾਦਾ ਨੇ 12 ਪਾਰੀਆਂ 'ਚ ਚਾਰ ਵਾਰ ਕੋਹਲੀ ਨੂੰ ਆਊਟ ਕੀਤਾ ਹੈ।


ਰਿਸ਼ਭ ਪੰਤ ਨੇ ਹੁਣ ਤੱਕ 7 ਮੈਚਾਂ ਵਿੱਚ 171 ਦੌੜਾਂ ਬਣਾਈਆਂ ਹਨ ਅਤੇ ਕੇਸ਼ਵ ਮਹਾਰਾਜ ਨੇ 9 ਵਿਕਟਾਂ ਲਈਆਂ ਹਨ। ਪੰਤ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਪਹਿਲੇ 10 ਓਵਰਾਂ 'ਚ ਮਹਾਰਾਜ ਦਾ ਸਾਹਮਣਾ ਕਰ ਸਕਦਾ ਹੈ। ਪੰਤ ਨੂੰ ਆਪਣੇ ਗੈਰ ਰਵਾਇਤੀ ਸ਼ਾਟ ਖੇਡਣ ਤੋਂ ਬਚਾਉਣ ਲਈ ਮਹਾਰਾਜ ਨੂੰ ਸਹੀ ਗੇਂਦਬਾਜ਼ੀ ਕਰਨੀ ਪਵੇਗੀ।


ਕਵਿੰਟਨ ਡੀ ਕਾਕ ਨੇ ਇਸ ਵਿਸ਼ਵ ਕੱਪ ਦੇ ਅੱਠ ਮੈਚਾਂ ਵਿੱਚ 204 ਦੌੜਾਂ ਬਣਾਈਆਂ ਹਨ। ਹੁਣ ਉਸ ਦਾ ਸਾਹਮਣਾ ਦੁਨੀਆ ਦੇ ਸਰਵੋਤਮ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਹੋਵੇਗਾ ਜਿਸ ਨੇ 4.12 ਦੀ ਇਕਾਨਮੀ ਰੇਟ ਨਾਲ 13 ਵਿਕਟਾਂ ਲਈਆਂ ਹਨ। ਡੀ ਕਾਕ ਨੂੰ ਬੁਮਰਾਹ ਦੇ ਸਾਹਮਣੇ ਬਹੁਤ ਸਾਵਧਾਨੀ ਨਾਲ ਖੇਡਣਾ ਹੋਵੇਗਾ।


ਹੇਨਰਿਕ ਕਲਾਸੇਨ ਸਪਿਨਰਾਂ ਨੂੰ ਖੇਡਣ ਵਿੱਚ ਮਾਹਰ ਹੈ, ਪਰ ਇਸ ਵਿਸ਼ਵ ਕੱਪ ਵਿੱਚ 8 ਮੈਚਾਂ ਵਿੱਚ ਸਿਰਫ਼ 138 ਦੌੜਾਂ ਹੀ ਬਣਾ ਸਕਿਆ ਹੈ। ਉਨ੍ਹਾਂ ਨੂੰ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਦੇ ਖਿਲਾਫ ਸਾਵਧਾਨ ਰਹਿਣਾ ਹੋਵੇਗਾ। ਕੁਲਦੀਪ ਅਤੇ ਅਕਸ਼ਰ ਚੰਗੀ ਫਾਰਮ 'ਚ ਹਨ ਅਤੇ ਦੋਵਾਂ ਗੇਂਦਬਾਜ਼ਾਂ ਨੇ ਇੰਗਲੈਂਡ ਖਿਲਾਫ ਸੈਮੀਫਾਈਨਲ ਮੈਚ 'ਚ ਤਿੰਨ-ਤਿੰਨ ਵਿਕਟਾਂ ਲਈਆਂ ਸਨ।

 

Comments

ADVERTISEMENT

 

 

 

ADVERTISEMENT

 

 

E Paper

 

Related