ਦੋ ਮਹੀਨੇ ਪਹਿਲਾਂ ਕੈਨੇਡਾ ਵਿਚ ਬਰੈਂਪਟਨ ਵਿਖੇ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਵਿਚ ਮੇਜਰ ਕੋਲੀਸ਼ਨ ਬਿਊਰੋ (MCB) ਦੇ ਜਾਂਚਕਰਤਾਵਾਂ ਨੇ 29 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ 14 ਜਨਵਰੀ 2024 ਨੂੰ ਵਾਪਰਿਆ ਸੀ।
ਪੀਲ ਰੀਜਨਲ ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬਰੈਂਪਟਨ ਦੇ ਮਕਵੀਅਨ ਡਰਾਈਵ ਅਤੇ ਕੈਸਲਮੋਰ ਰੋਡ ਇਲਾਕੇ ਵਿਚ 14 ਜਨਵਰੀ ਨੂੰ ਸਵੇਰੇ ਸਵਾ ਚਾਰ ਵਜੇ ਐਮਰਜੈਂਸੀ ਕਾਲ ਆਈ ਸੀ।
ਮੌਕੇ ‘ਤੇੇ ਪੁੱਜੇ ਪੁਲਿਸ ਕਰਮੀਆ ਨੇ ਦੇਖਿਆ ਕਿ ਇੱਕ ਕਾਰ ਖੰਭੇ ਨਾਲ ਟਕਰਾਉਣ ਤੋਂ ਬਾਅਦ ਪਲਟ ਕੇ ਮੂਧੀ ਵੱਜ ਗਈ। ਪੁਲਿਸ ਮੁਤਾਬਕ ਕਾਰ ਵਿੱਚ ਸਵਾਰ ਇਕ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਜਿਸ ਦੀ ਮੌਤ ਹੋ ਚੁੱਕੀ ਸੀ ਜਦਕਿ ਡਰਾਈਵਰ ਸਣੇ ਹੋਰ ਸਵਾਰ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਇਸ ਮਾਮਲੇ ‘ਚ ਓਨਟਾਰੀਓ ਦੇ ਪੈਰਿਸ ਸ਼ਹਿਰ ਨਾਲ ਸਬੰਧਤ ਸੁਖਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਅਤੇ ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਰਹਿਣ ਵਿਚ ਅਸਫਲ ਰਹਿਣ ਦੇ ਦੋਸ਼ ਆਇਦ ਕੀਤੇ ਗਏ ਹਨ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸੁਖਜਿੰਦਰ ਸਿੰਘ ਨੂੰ ਜ਼ਮਾਨਤ ਦੇ ਦਿਤੀ ਗਈ ਹੈ ਅਤੇ ਉਹ ਜਲਦ ਹੀ ਬਰੈਂਪਟਨ ਦੀ ਅਦਾਲਤ ਵਿਚ ਅਗਲੀ ਸੁਣਵਾਈ ਦੌਰਾਨ ਪੇਸ਼ ਹੋਵੇਗਾ।
ਪੁਲਸ ਵੱਲੋਂ ਮਾਮਲੇ ਦੀ ਪੜਤਾਲ ਅੱਗੇ ਵਧਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 905 453 2121 ਐਕਸਟੈਨਸ਼ਨ 3710 ’ਤੇ ਸੰਪਰਕ ਕਰੇ।
ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login