ADVERTISEMENTs

ਸੈਮ ਪਿਤਰੋਦਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦਾ ਦੁਬਾਰਾ ਚੇਅਰਮੈਨ ਕੀਤਾ ਨਿਯੁਕਤ

ਪਿਤਰੋਦਾ ਨੇ ਦੱਖਣੀ ਭਾਰਤੀਆਂ ਦੀ ਅਫਰੀਕੀ ਨਾਲ ਤੁਲਨਾ ਕਰਨ ਵਾਲੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਤੋਂ ਬਾਅਦ 8 ਮਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਇੰਜੀਨੀਅਰ ਅਤੇ ਉਦਯੋਗਪਤੀ ਸੈਮ ਪਿਤਰੋਦਾ / X/@sampitroda

 

ਇਸ ਸਾਲ ਆਪਣੀਆਂ ਵਿਵਾਦਪੂਰਨ ਟਿੱਪਣੀਆਂ ਨੂੰ ਲੈਕੇ ਸੁਰਖੀਆਂ ਬਟੋਰਨ ਵਾਲੇ ਇੰਜੀਨੀਅਰ ਅਤੇ ਉਦਯੋਗਪਤੀ ਸੈਮ ਪਿਤਰੋਦਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਵਜੋਂ ਬਹਾਲ ਕਰ ਦਿੱਤਾ ਗਿਆ ਹੈ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੁਆਰਾ ਹਸਤਾਖਰ ਕੀਤੇ ਇੱਕ ਪੱਤਰ ਵਿੱਚ ਜੂਨ, 26 ਨੂੰ "ਤੁਰੰਤ ਪ੍ਰਭਾਵ ਨਾਲ" ਪਿਤਰੌਦਾ ਨੂੰ ਦੁਬਾਰਾ ਨਿਯੁਕਤ ਕੀਤਾ ਗਿਆ ਹੈ।

ਪਿਤਰੋਦਾ ਨੇ ਦੱਖਣੀ ਭਾਰਤੀਆਂ ਦੀ ਅਫਰੀਕੀ ਨਾਲ ਤੁਲਨਾ ਕਰਨ ਵਾਲੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਤੋਂ ਬਾਅਦ 8 ਮਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

 

ਪਿਤਰੋਦਾ ਦੀਆਂ ਟਿੱਪਣੀਆਂ ਸੀ ਕਿ, "ਅਸੀਂ ਭਾਰਤ ਵਾਂਗ ਵਿਭਿੰਨਤਾ ਵਾਲੇ ਦੇਸ਼ ਨੂੰ ਇਕਜੁੱਟ ਕਰਨ ਵਿੱਚ ਕਾਮਯਾਬ ਹੋਏ ਹਾਂ - ਜਿੱਥੇ ਪੂਰਬ ਦੇ ਲੋਕ ਚੀਨੀ ਵਰਗੇ ਹਨ, ਪੱਛਮ ਦੇ ਲੋਕ ਅਰਬਾਂ ਵਰਗੇ ਹਨ, ਉੱਤਰ ਵਿੱਚ ਲੋਕ ਗੋਰਿਆਂ ਵਰਗੇ ਹਨ, ਅਤੇ ਲੋਕ ਦੱਖਣੀ ਭਾਰਤ ਅਫਰੀਕੀ ਲੋਕਾਂ ਨਾਲ ਮਿਲਦਾ ਜੁਲਦਾ ਹੈ, ਇਨ੍ਹਾਂ ਮਤਭੇਦਾਂ ਦੇ ਬਾਵਜੂਦ ਅਸੀਂ ਸਾਰੇ ਭਰਾ-ਭੈਣ ਹਾਂ।" ਇਸ ਟਿਪਣੀ ਦਾ ਹਵਾਲਾ ਦ ਸਟੇਟਸਮੈਨ ਦੁਆਰਾ ਦਿੱਤਾ ਗਿਆ ਹੈ। 

ਇਸ ਟਿੱਪਣੀ ਦਾ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਰਾਜਨੀਤਿਕ ਨੇਤਾਵਾਂ ਨੇ ਸਖ਼ਤ ਵਿਰੋਧ ਕੀਤਾ ਸੀ, ਜਿਸ ਕਾਰਨ ਪਿਤਰੋਦਾ ਨੇ ਅਸਤੀਫਾ ਦੇ ਦਿੱਤਾ।

 

ਆਪਣੀ ਮੁੜ ਨਿਯੁਕਤੀ ਤੋਂ ਬਾਅਦ, ਹਾਲਾਂਕਿ, ਜੂਨ.26 ਨੂੰ ਇੰਡੀਆ ਟੂਡੇ ਨਾਲ ਇੱਕ ਇੰਟਰਵਿਊ ਵਿੱਚ ਪਿਤਰੋਦਾ ਨੇ ਸਪੱਸ਼ਟ ਕੀਤਾ ਕਿ ਉਸਨੂੰ "ਬਰਖਾਸਤ ਨਹੀਂ ਕੀਤਾ ਗਿਆ"।

“ਟਿੱਪਣੀ ਨਸਲਵਾਦੀ ਨਹੀਂ ਸੀ,  ਨਸਲਵਾਦੀ ਉਹ ਸਨ ਜੋ ਸੋਚਦੇ ਸਨ ਕਿ ਇਹ ਨਸਲਵਾਦੀ ਸੀ,” ਉਹਨਾਂ ਨੇ ਅੱਗੇ ਕਿਹਾ।

ਪਿਤਰੋਦਾ ਨੇ ਰਾਹੁਲ ਗਾਂਧੀ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਹੋਰ ਨੇਤਾਵਾਂ ਦਾ ਧੰਨਵਾਦ ਕੀਤਾ।

 

ਆਪਣੀ ਬਹਾਲੀ ਬਾਰੇ ਪਿਤਰੋਦਾ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਇੱਥੇ ਭਾਰਤੀ ਸੰਦੇਸ਼ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਦਾ ਮੌਕਾ ਹੈ। ਭਾਰਤੀ ਸੰਦੇਸ਼ ਲੋਕਤੰਤਰ, ਸੰਵਿਧਾਨ, ਸ਼ਮੂਲੀਅਤ, ਰੁਜ਼ਗਾਰ ਬਾਰੇ ਹੈ।"

 

ਉਨ੍ਹਾਂ ਨੇ ਹਾਲ ਹੀ ਦੇ ਚੋਣ ਨਤੀਜਿਆਂ ਅਤੇ ਭਾਰਤ ਦੇ ਨਾਗਰਿਕਾਂ ਦੀ ਤਾਰੀਫ ਕਰਦੇ ਹੋਏ ਕਿਹਾ, "ਭਾਰਤ ਦੇ ਲੋਕਾਂ ਨੇ ਇੱਕ ਮਹੱਤਵਪੂਰਣ ਪਲ 'ਤੇ ਨਿਰਣਾਇਕ ਢੰਗ ਨਾਲ ਬੋਲਿਆ ਹੈ। ਉਨ੍ਹਾਂ ਕੋਲ ਭਾਜਪਾ ਆਰਐਸਐਸ ਦੇ ਮਾਰਗ 'ਤੇ ਚੱਲਣ ਜਾਂ ਤਾਨਾਸ਼ਾਹੀ ਤੋਂ ਦੂਰ ਰਹਿਣ ਵਾਲੀ ਦਿਸ਼ਾ ਨੂੰ ਚੁਣਨ ਦਾ ਵਿਕਲਪ ਸੀ।"

ਪਿਤਰੋਦਾ ਨੇ ਲੋਕਤੰਤਰ ਦੀ ਰਾਖੀ ਅਤੇ ਉਦਾਰਵਾਦੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਦੀ ਵਿਸ਼ਵਵਿਆਪੀ ਚੁਣੌਤੀ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੋਟ ਕੀਤਾ ਕਿ ਯੂ.ਕੇ., ਫਰਾਂਸ ਅਤੇ ਅਮਰੀਕਾ ਦੀਆਂ ਆਗਾਮੀ ਚੋਣਾਂ ਦੇ ਨਾਲ, ਭਾਰਤ ਦੀਆਂ ਹਾਲੀਆ ਚੋਣਾਂ ਨੇ ਵਿਸ਼ਵ ਲਈ ਇੱਕ ਮਹੱਤਵਪੂਰਨ ਮਿਸਾਲ ਕਾਇਮ ਕੀਤੀ ਹੈ।

Comments

ADVERTISEMENT

 

 

 

ADVERTISEMENT

 

 

E Paper

 

Related