ਭਾਰਤ ਵਿੱਚ ਉੱਤਰ ਪ੍ਰਦੇਸ਼ ਦੀ ਵਾਰਾਣਸੀ ਅਦਾਲਤ ਨੇ ਮੁਸਲਿਮ ਧਿਰ ਦੇ ਦਾਅਵੇ ਨੂੰ ਨਕਾਰਦੇ ਹੋਏ ਗਿਆਨਵਾਪੀ ਸਮੂਹ ਵਿੱਚ ਸਥਿਤ ਵਿਆਸਜੀ ਤਹਿਖਾਨੇ ਵਿੱਚ ਪੂਜਾ ਦਾ ਅਧਿਕਾਰ ਹਿੰਦੂਆਂ ਨੂੰ ਦੇ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਹਿੰਦੂ ਧਿਰ ਵਿਆਸਜੀ ਤਹਿਖਾਨੇ ਵਿੱਚ ਨਿਯਮਿਤ ਪੂਜਾ ਕਰ ਸਕਦੇ ਹਨ। ਅਦਾਲਤ ਨੇ ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਨੂੰ 7 ਦਿਨਾਂ ਦੇ ਅੰਦਰ ਪੂਜਾ ਦੀ ਵਿਵਸਥਾ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ਵ ਹਿੰਦੂ ਪਰੀਸ਼ਦ ਅਮਰੀਕਾ (ਵੀਐੱਚਪੀਏ) ਨੇ ਅਦਾਲਤ ਦੇ ਨਿਰਣਾਇਕ ਫੈਸਲਾ ਦੀ ਸ਼ਲਾਘਾ ਕੀਤੀ ਹੈ।
ਵੀਐੱਚਪੀਏ ਨੇ ਕਿਹਾ ਕਿ ਇਹ ਇਤਿਹਾਸਕ ਫੈਸਲਾ 1993 ਵਿੱਚ ਹਿੰਦੂਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਲਏ ਗਏ ਅਧਿਕਾਰਾਂ ਨੂੰ ਬਹਾਲ ਕਰਦਾ ਹੈ। ਵੀਐੱਚਪੀਏ ਇਸ ਗੱਲ ਰੇਖਾਂਕਿਤ ਕਰਦਾ ਹੈ ਕਿ ਇਹ ਮਾਮਲਾ ਮੂਲ ਰੂਪ ਤੋਂ ਸੰਪਤੀ ਦੇ ਅਧਿਕਾਰਾਂ ਦੇ ਬਾਰੇ ਵਿੱਚ ਹੈ ਅਤੇ ਕਿਸੇ ਘੱਟ-ਗਿਣਤੀ ਸਮੂਹ ਦੇ ਖਿਲਾਫ ਸੰਘਰਸ਼ ਨਹੀਂ ਹੈ। ਹਿੰਦੂ ਧਿਰ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਉੱਤੇ ਆਧਾਰਿਤ ਇਹ ਫੈਸਲਾ, ਨਿਆਂ ਦੇ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਤਾ ਹੈ, ਉਨ੍ਹਾਂ ਕਿਹਾ।
ਦੱਸ ਦਈਏ ਕਿ ਸਾਲ 1992 ਤਕ ਵਿਆਸਜੀ ਤਹਿਖਾਨੇ ਵਿੱਚ ਪੂਜਾ ਆਮ ਤੌਰ 'ਤੇ ਹੁੰਦੀ ਸੀ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਤੋਂ ਤਤਕਾਲੀ ਮੁਲਾਅਮ ਸਿੰਘ ਯਾਦਵ ਦੀ ਸਰਕਾਰ ਨੇ ਵਿਆਸਜੀ ਤਹਿਖਾਨੇ ਵਿੱਚ ਨਿਯਮਿਤ ਪੂਜਾ ਨੂੰ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਸੀ। ਇਸ ਦੇ ਬਾਅਦ ਇੱਥੇ 'ਸਾਲਾਨਾ' ਮਾਤਾ ਸ਼੍ਰਿੰਗਾਰ ਗੌਰੀ ਦੀ ਪੂਜਾ ਹੋ ਰਹੀ ਸੀ। ਵਾਦੀ ਸ਼ੈਲੇਸ਼ ਵਿਆਸ ਦੇ ਅਨੁਸਾਰ, ਉਨ੍ਹਾਂ ਦੇ ਨਾਨਾ ਸੋਮਨਾਥ ਵਿਆਸ ਦਾ ਪਰਿਵਾਰ ਤਹਿਖਾਨੇ ਵਿੱਚ ਨਿਯਮਿਤ ਪੂਜਾ-ਪਾਠ ਕਰਦਾ ਸੀ। ਸਾਲ 1993 ਤੋਂ ਤਹਿਖਾਨੇ ਵਿਚ ਪੂਜਾ-ਪਾਠ ਬੰਦ ਹੋ ਗਿਆ।
ਵੀਐੱਚਪੀਏ ਦਾ ਕਹਿਣਾ ਹੈ ਕਿ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਤਿਆਰ ਕੀਤੇ ਗਏ ਪੁਰਾਤੱਤਵ ਸਰਵੇਖਣਾਂ ਨੇ ਪਹਿਲਾਂ ਹੀ ਵਾਧੂ ਸੋਧ ਕੀਤੇ ਹਨ ਜੋ ਇਹ ਸੁਨਿਸ਼ਿਤ ਕਰਦੇ ਹਨ ਕਿ ਗਿਆਨਵਾਪੀ ਮਸਜਿਦ ਦਾ ਨਿਰਮਾਣ ਇੱਖ ਹਿੰਦੂ ਮੰਦਰ ਨੂੰ ਢਾਹੁਣ ਤੋਂ ਬਾਅਦ ਹੋਇਆ ਸੀ। ਵੀਐੱਚਪੀਏ ਨੇ ਅਦਾਲਤ ਦੀ ਇਸ ਸਬੂਤ ਦੇ ਮਹੱਤਵ ਨੂੰ ਮੰਨਦੇ ਹੋਏ ਸਹੀ ਫੈਸਲਾ ਕਰਨ ਲਈ ਸ਼ਲਾਘਾ ਕੀਤੀ।
ਹਿੰਦੂ ਧਿਰ ਦੇ ਵਕੀਲ ਵਿਸ਼ਣੂ ਸ਼ੰਕਰ ਜੈਨ ਦਾ ਕਹਿਣਾ ਹੈ ਇਹ ਇੱਕ ਮਹੱਤਵਪੂਰਨ ਜਿੱਤ ਹੈ, ਜੋ ਕਿ ਸੜਕ 'ਤੇ ਪ੍ਰਦਰਸ਼ਨਾਂ ਦੀ ਜਗ੍ਹਾ ਨਿਆਂ ਅਤੇ ਕਾਨੂੰਨ ਦੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਆਪਣੇ ਅਧਿਕਾਰਾਂ ਦੇ ਲਈ ਲੜਣ ਦੇ ਲਈ ਹਿੰਦੂਆਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਜ਼ਿਲ੍ਹਾ ਜੱਜ ਅਜੈ ਕ੍ਰਿਸ਼ਣ ਵਿਸ਼ਵੇਸ਼ ਦੇ ਆਦੇਸ਼ ਵਿੱਚ ਪੁਜਾਰੀ ਦੇ ਪਰਿਵਾਰ ਨੂੰ ਪੂਜਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਫੈਸਲੇ ਦੇ ਹਿੰਦੂ ਭਾਈਚਾਰੇ ਨੇ ਗਰਮਜੋਸ਼ੀ ਦਾ ਸੁਆਗਤ ਕੀਤਾ ਹੈ, ਜਦਕਿ ਮੁਸਲਿਮ ਪੱਖ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਜਿੱਥੇ ਮਾਮਲੇ ਵਿੱਚ ਅਗਲੀ ਸੁਣਵਾਈ ਹੁਣ 6 ਫਰਵਰੀ ਨੂੰ ਦੁਪਹਿਰ ਦੋ ਵਜੇ ਹੋਵੇਗੀ।
Comments
Start the conversation
Become a member of New India Abroad to start commenting.
Sign Up Now
Already have an account? Login