ਬੀਤੇ ਦਿਨੀਂ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਕਤਲ ਕੀਤੇ ਗਏ 6 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁਖਦਾਈ ਮੌਕੇ 'ਤੇ ਸੈਂਕੜੇ ਲੋਕ ਇਕੱਠੇ ਹੋਏ।
ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਤਕਰੀਬਨ ਹਰ ਧਰਮ ਨਾਲ ਸਬੰਧਤ ਲੋਕ ਹਾਜ਼ਰ ਸਨ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਉਹ ਹਾਲ ਹੀ ਵਿੱਚ ਕੈਨੇਡਾ ਆਏ ਸਨ।
ਪੁਲਸ ਅਨੁਸਾਰ 6 ਮਾਰਚ ਨੂੰ ਦੱਖਣੀ ਓਟਾਵਾ ਦੇ ਟਾਊਨਹਾਊਸ ਦੇ ਅੰਦਰ 4 ਬੱਚਿਆਂ ਅਤੇ 2 ਬਾਲਗਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮੌਕੇ ਭਿਕਸ਼ੂ ਅਜਾਹਨ ਵਿਰਾਧਮੋ ਨੇ ਦੁਨੀਆ ਭਰ ਵਿਚ ਸੋਗ ਮਨਾ ਰਹੇ ਲੋਕਾਂ ਨੂੰ ਇਕ-ਦੂਜੇ ਦਾ ਸਮਰਥਨ ਕਰਨ ਲਈ ਕਿਹਾ।
ਪੀੜਤਾਂ ਵਿੱਚ 35 ਸਾਲਾ ਮਹਿਲਾ ਦਰਸ਼ਨੀ ਏਕਨਾਇਕੇ ਅਤੇ ਉਸਦੇ 4 ਬੱਚੇ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 2 ਮਹੀਨੇ ਤੋਂ 7 ਸਾਲ ਤੱਕ ਸੀ ਅਤੇ ਨਾਲ ਹੀ ਇੱਕ ਪਰਿਵਾਰਕ ਦੋਸਤ ਵੀ ਸ਼ਾਮਲ ਸੀ।
ਓਟਾਵਾ ਪੁਲਸ ਦੇ ਮੁਖੀ ਐਰਿਕ ਸਟੱਬਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਦੀ ਬੇਨਤੀ ਕਰ ਰਿਹਾ ਸੀ।
ਇਸ ਹਾਦਸੇ ਵਿਚ ਬੱਚਿਆਂ ਦਾ ਪਿਤਾ ਧਨੁਸ਼ਕਾ ਵਿਕਰਮਾਸਿੰਘੇ ਜ਼ਖ਼ਮੀ ਹੋ ਗਿਆ ਸੀ। ਇਸ ਮਗਰੋਂ ਪੁਲਸ ਨੇ ਧਨੁਸ਼ਕਾ ਨੂੰ ਹਸਪਤਾਲ ਪਹੁੰਚਾਇਆ। ਇਲਾਜ ਮਗਰੋਂ ਹੁਣ ਧਨੁਸ਼ਕਾ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।
ਪੁਲਸ ਨੇ ਹਮਲੇ ਦੀ ਸ਼ਾਮ ਇੱਕ 19 ਸਾਲਾ ਸ਼੍ਰੀਲੰਕਾਈ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਪਹਿਲੀ-ਡਿਗਰੀ ਕਤਲ ਦੇ 6 ਅਤੇ ਕਤਲ ਦੀ ਕੋਸ਼ਿਸ਼ ਦਾ ਇਕ ਦੋਸ਼ ਲਗਾਇਆ।
ਪੁਲਸ ਨੇ ਕਿਹਾ ਕਿ ਫੇਬਰਿਓ ਡੀ-ਜ਼ੋਏਸਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ, ਜੋ ਪੀੜਤ ਪਰਿਵਾਰ ਨਾਲ ਰਹਿ ਰਿਹਾ ਸੀ। ਓਟਾਵਾ ਪੁਲਸ ਦੇ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਲਈ ਜ਼ੋਏਸਾ ਨੇ "ਤਿੱਖੇ ਹਥਿਆਰ" ਜਾਂ "ਚਾਕੂ ਵਰਗੀ ਚੀਜ਼" ਦੀ ਵਰਤੋਂ ਕੀਤੀ ਸੀ।
Comments
Start the conversation
Become a member of New India Abroad to start commenting.
Sign Up Now
Already have an account? Login