Login Popup Login SUBSCRIBE

ADVERTISEMENTs

ਕੈਥਰੀਨ ਕਲਾਰਕ ਲਈ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਕੀਤਾ ਗਿਆ ਫੰਡ ਰੇਜਿੰਗ

ਕਾਂਗਰਸ ਵੂਮੈਨ ਨੇ ਆਏ ਸਿੱਖ ਆਗੂਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੈਂ ਹਮੇਸ਼ਾਂ ਹੀ ਸਿੱਖ ਕੌਮ ਦੇ ਨਾਲ ਖੜੀ ਹਾਂ ਅਤੇ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਦੇ ਕਿਸੇ ਵੀ ਮਸਲੇ ਲਈ ਵਧ-ਚੜ ਕੇ ਮਦਦ ਕੀਤੀ ਜਾਵੇਗੀ।

ਡਾ. ਪ੍ਰਿਤਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਸਖਸ਼ੀਅਤਾਂ ਨੇ ਕੈਥਰੀਨ ਕਲਾਰਕ ਦਾ ਭਰਵਾਂ ਸਵਾਗਤ ਕੀਤਾ / provided

ਡੈਮੋਕਰੈਟਿਕ ਵ੍ਹਿਪ ਅਤੇ ਕਾਗਰਸਵੂਮੈਨ ਕੈਥਰੀਨ ਕਲਾਰਕ ਲਈ ਫਰੀਮਾਂਟ ਵਿੱਚ ਇੱਕ ਫੰਡ ਰੇਜਿੰਗ ਸਮਾਗਮ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਕੀਤਾ ਗਿਆ, ਜਿੱਥੇ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਨ੍ਹਾਂ ਵਿੱਚ ਅਸੈਂਬਲੀ ਵੂਮੈਨ ਡਾ ਜਸਮੀਤ ਕੌਰ ਬੈਂਸ, ਹਰਪ੍ਰੀਤ ਕੌਰ ਸੰਧੂ, ਮਹਿੰਦਰ ਮਾਨ, ਜਸਵੰਤ ਸਿੰਘ ਹੋਠੀ, ਕਸ਼ਮੀਰ ਸਿੰਘ ਸ਼ਾਹੀ, ਕੁਲਵਿੰਦਰ ਸਿੰਘ ਪਿੰਦਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਇਸ ਫੰਡ ਰੇਜਿੰਗ ਸਮਾਗਮ 'ਚ ਹਾਜ਼ਰ ਸਨ।

ਸਭ ਤੋਂ ਪਹਿਲਾਂ ਕਸ਼ਮੀਰ ਸਿੰਘ ਨੇ ਕੈਥਰੀਨ ਕਲਾਰਕ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਬਾਰੇ ਆਈਆਂ ਸ਼ਖ਼ਸੀਅਤਾਂ ਨੂੰ ਜਾਣਕਾਰੀ ਦਿੱਤੀ। ਉਪਰੰਤ ਹਰਪ੍ਰੀਤ ਸਿੰਘ ਸੰਧੂ ਨੇ ਕੈਥਰੀਨ ਕਲਾਰਕ ਵੱਲੋਂ ਸਿੱਖਾਂ ਦੇ ਹੱਕ 'ਚ ਸਮੇਂ-ਸਮੇਂ 'ਤੇ ਅਵਾਜ ਉਠਾਉਣ ਲਈ ਧੰਨਵਾਦ ਕੀਤਾ। ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ ਨੇ ਕਾਗਰਸਵੂਮੈਨ ਕੈਥਰੀਨ ਕਲਾਰਕ ਨੂੰ ਸਿੱਖ ਨਸਲਕੁਸ਼ੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਪ੍ਰਿਤਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਕੈਥਰੀਨ ਸਿੱਖਾਂ ਦੇ ਇੱਕ ਚੰਗੇ ਹਮਦਰਦ ਹਨ ਅਤੇ ਉਨ੍ਹਾਂ ਨੇ ਹਮੇਸ਼ਾਂ ਹੀ ਸਿੱਖਾਂ ਦੇ ਦੁੱਖ-ਸੁੱਖ ਵਿੱਚ ਸਾਥ ਦਿੱਤਾ ਹੈ।

 ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕੈਥਰੀਨ ਕਲਾਰਕ ਸਿੱਖ ਕਾੱਕਸ ਦੇ ਸੀਨੀਅਰ ਮੈਂਬਰ ਹਨ ਅਤੇ ਹਾਊਸ ਵਿੱਚ ਹਮੇਸ਼ਾ ਹੀ ਇਨ੍ਹਾਂ ਨੇ ਸਿੱਖਾਂ ਦੇ ਹੱਕ 'ਚ ਅਵਾਜ਼ ਉਠਾਈ ਹੈ। ਉਨ੍ਹਾਂ ਨੇ ਦੱਸਿਆ ਕਿ ਪਿੱਛੇ ਜਿਹੇ ਹੀ ਜੂਨ 1984 ਘੱਲੂਘਾਰੇ ਦੇ 40 ਸਾਲਾ ਸਬੰਧੀ ਕਾਂਗਰਸ ਹਾਊਸ ਵਿੱਚ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਨ ਅਤੇ ਕਿਹਾ ਸੀ ਕਿ ਇਸ ਦੌਰਾਨ ਸਿੱਖਾਂ ਨਾਲ ਬਹੁਤ ਧੱਕਾ ਹੋਇਆ ਸੀ। ਕੈਥਰੀਨ ਨੇ ਕਿਹਾ ਸੀ ਕਿ ਇਹ ਧਾਰਮਿਕ ਅਜ਼ਾਦੀ 'ਤੇ ਸਿੱਧਾ ਹਮਲਾ ਸੀ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਸੀ।

ਇਸ ਮੌਕੇ ਕੈਥਰੀਨ ਕਲਾਰਕ ਨੇ ਬੋਲਦਿਆਂ ਸਮੂਹ ਸਿੱਖ ਕੌਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖਾਂ ਨੇ ਅਮਰੀਕਾ ਦੇ ਧਾਰਮਿਕ ਅਤੇ ਆਰਥਿਕ ਖੇਤਰ 'ਚ ਬਹੁ ਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਇੱਕ ਮਿਹਨਤਕਸ਼ ਕੌਮ ਹੈ। ਕਾਂਗਰਸ ਵੂਮੈਨ ਨੇ ਆਏ ਸਿੱਖ ਆਗੂਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਖੜ੍ਹੀ ਹਾਂ ਅਤੇ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਦੇ ਕਿਸੇ ਵੀ ਮਸਲੇ ਲਈ ਵਧ-ਚੜ੍ਹ ਕੇ ਮਦਦ ਕੀਤੀ ਜਾਵੇਗੀ।

ਕੈਥਰੀਨ ਕਲਾਰਕ ਨੇ ਡਾ. ਪ੍ਰਿਤਪਾਲ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਹੜੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸੱਦ ਕੇ ਸਿੱਖ ਆਗੂਆਂ ਨੂੰ ਮਿਲਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਨਾਲ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਅਖੀਰ ਵਿੱਚ ਅੰਮ੍ਰਿਤਾ ਕੌਰ ਨੇ ਸਿੱਖ ਵੂਮੈਨ ਕੈਥਰੀਨ ਕਲਾਰਕ ਦਾ ਸਮਾਗਮ 'ਚ ਪਹੁੰਚਣ ਲਈ ਅਤੇ ਆਈਆਂ ਸ਼ਖ਼ਸੀਅਤਾਂ ਦਾ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related