Login Popup Login SUBSCRIBE

ADVERTISEMENTs

ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ ਚਾਰ ਦੋਸ਼ੀ ਪੰਜਾਬ ਪੁਲਿਸ ਨੇ ਕੀਤੇ ਕਾਬੂ

ਦੋਵਾਂ ਗਰੋਹਾਂ ਦੇ ਕੁੱਲ 4 ਸਾਥੀਆਂ ਨੂੰ 6 ਨਜਾਇਜ਼ ਹਥਿਆਰਾਂ ਦੀ ਬਰਾਮਦਗੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮੁਲਜ਼ਮ ਮੋਗਾ ਵਿੱਚ ਫਿਰੌਤੀ ਲਈ ਇੱਕ ਵਪਾਰੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।

ਦੋਸ਼ੀਆਂ ਤੋਂ ਬਰਾਮਦ ਹੋਏ ਹਥਿਆਰ / X @DGPPunjabPolice

ਮੋਗਾ ਪੁਲਿਸ  ਨੇ ਵਿਦੇਸ਼ 'ਚ ਰਹਿੰਦੇ ਅਤੇ ਬੰਬੀਹਾ ਗੈਂਗ ਨਾਲ ਜੁੜੇ ਲੱਕੀ ਪਟਿਆਲ ਦੇ ਇਕ ਸਾਥੀ ਨੂੰ ਤਿੰਨ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਮਨਪ੍ਰੀਤ ਸਿੰਘ ਉਰਫ਼ ਮਨੀ ਭਿੰਡਰ ਦੇ ਤਿੰਨ ਸਾਥੀਆਂ ਨੂੰ ਤਿੰਨ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਗਰੋਹਾਂ ਦੇ ਕੁੱਲ 4 ਸਾਥੀਆਂ ਨੂੰ 6 ਨਜਾਇਜ਼ ਹਥਿਆਰਾਂ ਦੀ ਬਰਾਮਦਗੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਮੁਲਜ਼ਮ ਮੋਗਾ ਵਿੱਚ ਫਿਰੌਤੀ ਲਈ ਇੱਕ ਵਪਾਰੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਮੋਗਾ ਸੀਆਈਏ ਸਟਾਫ਼ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਦੋ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ 6 ਪਿਸਤੌਲਾਂ ਅਤੇ 12 ਕਾਰਤੂਸ ਸਮੇਤ ਕਾਬੂ ਕੀਤਾ ਹੈ | ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਪਟਿਆਲਾ ਗਰੋਹ ਨਾਲ ਸਬੰਧਤ ਹੈ, ਜਦਕਿ ਬਾਕੀ ਤਿੰਨ ਮੁਲਜ਼ਮ ਲਾਰੈਂਸ ਗੈਂਗ ਨਾਲ ਸਬੰਧਤ ਹਨ। 

 

ਮੁਲਜ਼ਮਾਂ ਨੇ ਮੋਗਾ ਵਿੱਚ 3-4 ਲੋਕਾਂ ਤੋਂ ਫਿਰੌਤੀ ਵੀ ਮੰਗੀ ਹੈ। ਉਹ ਕੋਈ ਵੱਡਾ ਅਪਰਾਧ ਕਰਨ ਦੀ ਤਿਆਰੀ ਕਰ ਰਹੇ ਸਨ। ਗੁਪਤ ਸੂਚਨਾ ਮਿਲਣ ’ਤੇ ਮੋਗਾ ਸੀਆਈਏ ਸਟਾਫ਼ ਨੇ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਛੇ ਪਿਸਤੌਲਾਂ ਅਤੇ 12 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਚਾਰੋਂ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ। ਤਿੰਨ ਲਾਰੈਂਸ ਗੈਂਗ ਅਤੇ ਇੱਕ ਲੱਕੀ ਪਟਿਆਲ ਗੈਂਗ ਨਾਲ ਸਬੰਧਤ ਹਨ।


ਮੁਲਜ਼ਮ ਅਰਸ਼ਦੀਪ ਸਿੰਘ ਮੋਗਾ ਦੇ ਜੈ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਅਤੇ ਲੱਕੀ ਪਟਿਆਲ ਗਰੋਹ ਨਾਲ ਸਬੰਧਤ ਹੈ। ਉਸ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਝੰਡੇਆਣਾ, ਗੋਬਿੰਦ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ, ਰਾਮਜੋਤ ਸਿੰਘ ਵਾਸੀ ਬੀੜ ਰਾਊਕੇ ਮੋਗਾ ਖ਼ਿਲਾਫ਼ ਪੰਜ ਕੇਸ ਦਰਜ ਹਨ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related