Login Popup Login SUBSCRIBE

ADVERTISEMENTs

ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ: ਭਾਜਪਾ ਨੇ ਕੰਗਨਾ ਰਣੌਤ ਨੂੰ ਦਿੱਤੀ ਟਿਕਟ

ਸੀਰੀਅਲ ਰਾਮਾਇਣ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਆਪਣਾ ਉਮੀਦਵਾਰ ਬਣਾਇਆ ਹੈ।

ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ / fb @BJP

ਭਾਜਪਾ ਨੇ ਐਤਵਾਰ 24 ਮਾਰਚ ਨੂੰ ਲੋਕ ਸਭਾ ਚੋਣਾਂ 2024 ਲਈ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਟਿਕਟ ਦਿੱਤੀ ਗਈ ਹੈ। ਉਹ ਮੰਡੀ ਤੋਂ ਚੋਣ ਲੜੇਗੀ। 

 

ਸੀਰੀਅਲ ਰਾਮਾਇਣ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਤੋਂ ਭਾਜਪਾ 'ਚ ਸ਼ਾਮਲ ਹੋਏ ਨਵੀਨ ਜਿੰਦਲ ਨੂੰ ਵੀ ਕੁਰੂਕਸ਼ੇਤਰ ਤੋਂ ਟਿਕਟ ਦਿੱਤੀ ਗਈ ਹੈ। ਰਵੀਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ।

 

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬੇਗੂਸਰਾਏ ਤੋਂ ਚੋਣ ਲੜਨਗੇ। ਸੀਤਾ ਸੋਰੇਨ ਨੂੰ ਦੁਮਕਾ ਤੋਂ ਟਿਕਟ ਦਿੱਤੀ ਗਈ ਹੈ। ਸੀਤਾ ਸੋਰੇਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਹੈ ਅਤੇ ਹਾਲ ਹੀ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋਈ ਸੀ।


ਭਾਜਪਾ ਨੇ ਰਾਜਮੁੰਦਰੀ ਤੋਂ ਡੀ ਪੁੰਡੇਸ਼ਵਰੀ, ਮੁਜ਼ੱਫਰਪੁਰ ਤੋਂ ਰਾਜ ਭੂਸ਼ਣ ਨਿਸ਼ਾਦ ਅਤੇ ਪਾਟਲੀਪੁੱਤਰ ਤੋਂ ਰਾਮ ਕ੍ਰਿਪਾਲ ਯਾਦਵ ਨੂੰ ਟਿਕਟ ਦਿੱਤੀ ਹੈ। ਬਕਸਰ ਤੋਂ ਕੇਂਦਰੀ ਰਾਜ ਮੰਤਰੀ ਅਸ਼ਵਨੀ ਚੌਬੇ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਬਕਸਰ ਤੋਂ ਮਿਥਿਲੇਸ਼ ਤਿਵਾਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ।


ਛੇਦੀ ਪਾਸਵਾਨ ਨੂੰ ਵੀ ਸਾਸਾਰਾਮ ਤੋਂ ਟਿਕਟ ਨਹੀਂ ਦਿੱਤੀ ਗਈ ਹੈ, ਉਨ੍ਹਾਂ ਦੀ ਥਾਂ ਸ਼ਿਵੇਸ਼ ਰਾਮ ਉਮੀਦਵਾਰ ਹੋਣਗੇ। ਮੁਜ਼ੱਫਰਪੁਰ ਤੋਂ ਅਜੇ ਨਿਸ਼ਾਦ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। 

 

ਵਿਵੇਕ ਠਾਕੁਰ ਨੂੰ ਨਵਾਦਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਹ ਸੀਟ ਲੋਜਪਾ ਦੇ ਖਾਤੇ 'ਚ ਸੀ। ਇਸ ਤੋਂ ਇਲਾਵਾ ਬਾਕੀ ਸਾਰੇ ਪੁਰਾਣੇ ਚਿਹਰਿਆਂ ਨੂੰ ਦੁਹਰਾਇਆ ਗਿਆ ਹੈ। 

 

ਉਮੀਦਵਾਰਾਂ ਦੀ ਪੰਜਵੀਂ ਸੂਚੀ ਵਿੱਚ ਭਾਜਪਾ ਨੇ ਆਂਧਰਾ ਪ੍ਰਦੇਸ਼ ਤੋਂ 6, ਬਿਹਾਰ ਤੋਂ 17, ਗੋਆ ਤੋਂ 1, ਗੁਜਰਾਤ ਤੋਂ 6, ਹਰਿਆਣਾ ਤੋਂ 4, ਹਿਮਾਚਲ ਪ੍ਰਦੇਸ਼ ਤੋਂ 2, ਝਾਰਖੰਡ ਤੋਂ 3, ਕਰਨਾਟਕ ਤੋਂ 4, ਕੇਰਲਾ ਤੋਂ 4, 3 ਉਮੀਦਵਾਰ ਸ਼ਾਮਲ ਕੀਤੇ ਹਨ। 

 

ਮਹਾਰਾਸ਼ਟਰ ਤੋਂ 3, ਮਿਜ਼ੋਰਮ ਤੋਂ 3 ਲੋਕ ਸਭਾ ਸੀਟ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਨੇ ਗਾਜ਼ੀਆਬਾਦ ਤੋਂ ਵੀਕੇ ਸਿੰਘ ਦੀ ਥਾਂ ਸਥਾਨਕ ਵਿਧਾਇਕ ਅਤੁਲ ਗਰਗ ਨੂੰ ਟਿਕਟ ਦਿੱਤੀ ਹੈ।

 

ਪੀਲੀਭੀਤ ਤੋਂ ਮੌਜੂਦਾ ਸਾਂਸਦ ਵਰੁਣ ਗਾਂਧੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਰਾਜ ਸਰਕਾਰ ਦੇ ਮੰਤਰੀ ਜਤਿਨ ਪ੍ਰਸਾਦ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਉਨ੍ਹਾਂ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਦੁਬਾਰਾ ਟਿਕਟ ਦਿੱਤੀ ਗਈ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related