ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਚੱਲਦੇ ਪੰਜ ਅਜਿਹੇ ਵਿਧਾਨ ਸਭਾ ਹਲਕੇ ਹਨ, ਜਿਥੇ ਜ਼ਿਮਨੀ ਚੋਣ ਹੋਣਾ ਲੱਗਭਗ ਤੈਅ ਹੈ।
ਪੰਜਾਬ ਸਰਕਾਰ ਵਲੋਂ ਆਪਣੇ ਪੰਜ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਜਿਸ 'ਚ ਸੰਗਰਰ ਤੋਂ ਮੀਤ ਹੇਅਰ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਪਟਿਆਲਾ ਤੋਂ ਡਾ. ਬਲਬੀਰ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਤੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਦਾ ਨਾਮ ਸ਼ਾਮਲ ਹੈ।
ਸੰਗਰੂਰ ਤੋਂ ਮੀਤ ਹੇਅਰ ਹੀ ਜਿੱਤ ਦਰਜ ਕਰ ਸਕੇ ਹਨ, ਜਦਕਿ ਬਾਕੀ ਚਾਰ ਮੰਤਰੀ ਆਪਣਾ ਜੌਹਰ ਨਹੀ ਦਿਖਾ ਸਕੇ। ਮੀਤ ਹੇਅਰ ਦੀ ਜਿੱਤ ਤੋਂ ਬਾਅਦ ਬਰਨਾਲਾ ਦੀ ਲੋਕ ਸਭਾ ਸੀਟ ਖਾਲੀ ਹੋਈ ਹੈ, ਜਿਥੇ ਹੁਣ ਦੁਆਰਾ ਜ਼ਿਮਨੀ ਚੋਣ ਹੋਵੇਗੀ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਪਾਰਟੀ ਨੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਮੈਦਾਨ 'ਚ ਉਤਾਰਿਆ ਸੀ, ਜਿਥੇ ਉਨ੍ਹਾਂ ਦੀ ਤੂਤੀ ਬੋਲੀ ਹੈ। ਇਸ ਦੇ ਚੱਲਦੇ ਹੁਣ ਗਿੱਦੜਬਾਹਾ ਦੀ ਸੀਟ ਵੀ ਖਾਲੀ ਹੋਵੇਗੀ ਤੇ ਉਥੇ ਵੀ ਜ਼ਿਮਨੀ ਚੋਣ ਕਰਵਾਉਣੀ ਪਵੇਗੀ।
ਡੇਰਾ ਬਾਬਾ ਨਾਨਕ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਵਿਧਾਇਕ ਸਨ। ਜਿੰਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਮੈਦਾਨ 'ਚ ਉਤਾਰਿਆ। ਸੁਖਜਿੰਦਰ ਰੰਧਾਵਾ ਨੇ ਗੁਰਦਾਸਪੁਰ ਸੀਟ 'ਤੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਪਿੱਛੇ ਛੱਡਿਆ। ਇਸ ਦੇ ਚੱਲਦੇ ਡੇਰਾ ਬਾਬਾ ਨਾਨਕ ਦੀ ਸੀਟ ਖਾਲੀ ਹੋਵੇਗੀ ਤੇ ਉਥੇ ਵੀ ਮੁੜ ਤੋਂ ਜ਼ਿਮਨੀ ਚੋਣ ਕਰਵਾਉਣੀ ਪਵੇਗੀ।
ਚੱਬੇਵਾਲ ਦੀ ਵਿਧਾਨ ਸਭਾ ਸੀਟ ਵੀ ਖਾਲੀ ਹੋਈ ਹੈ, ਜਿਥੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਉਮੀਦਵਾਰੀ ਤੋਂ ਪਹਿਲਾਂ ਪਾਰਟੀ ਛੱਡਦੇ ਹੀ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਦੇ ਚੱਲਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਦੁਆਰਾ ਜ਼ਿਮਨੀ ਚੋਣ ਹੋਵੇਗੀ ਤੇ ਵਿਧਾਇਕ ਚੁਣਿਆ ਜਾਵੇਗਾ।
ਜਲੰਧਰ ਪੱਛਮੀ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਜੋ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਪਾਰਟੀ ਛੱਡ ਕੇ ਭਾਜਪਾ 'ਚ ਚਲੇ ਗਏ ਸੀ। ਉਨ੍ਹਾਂ ਨੇ ਆਪਣੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਹੁਣ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੋ ਚੁੱਕੀ ਹੈ ਤੇ ਇਥੇ ਵੀ ਜ਼ਿਮਨੀ ਚੋਣ ਹੋਵੇਗੀ।
Comments
Start the conversation
Become a member of New India Abroad to start commenting.
Sign Up Now
Already have an account? Login