ਭਾਰਤੀ ਅਮਰੀਕੀ ਡਾਕਟਰ, ਡਾਕਟਰ ਪ੍ਰੇਮ ਰੈੱਡੀ ਨੂੰ ਸਿਹਤ ਸੰਭਾਲ ਪਹੁੰਚ ਅਤੇ ਕਮਿਊਨਿਟੀ ਸੇਵਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ, ਜੋਸੇਫ ਆਰ. ਬਿਡੇਨ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਜੋਸੇਫ ਆਰ. ਬਿਡੇਨ ਲਾਈਫਟਾਈਮ ਅਚੀਵਮੈਂਟ ਅਵਾਰਡ ਰਾਸ਼ਟਰਪਤੀ ਵਲੰਟੀਅਰ ਸਰਵਿਸ ਅਵਾਰਡ (PVSA) ਪ੍ਰੋਗਰਾਮ ਦੇ ਅੰਦਰ ਸਭ ਤੋਂ ਉੱਚਾ ਸਨਮਾਨ ਹੈ, ਜੋ ਉਹਨਾਂ ਲੋਕਾਂ ਨੂੰ ਮਾਨਤਾ ਦਿੰਦਾ ਹੈ ਜੋ ਸਵੈਸੇਵੀ ਅਤੇ ਸੇਵਾ ਦੁਆਰਾ ਦੇਸ਼ ਦੀਆਂ ਸਭ ਤੋਂ ਮੁਸ਼ਕਿਲ ਚੁਣੌਤੀਆਂ ਨਾਲ ਨਜਿੱਠਦੇ ਹਨ।
ਮੂਲ ਰੂਪ ਤੋਂ ਭਾਰਤ ਦੇ ਪੇਂਡੂ ਖੇਤਰ ਨਾਲ ਸੰਬੰਧ ਰੱਖਣ ਵਾਲੇ ਡਾਕਟਰ ਪ੍ਰੇਮ ਰੈੱਡੀ ਨੇ ਹਸਪਤਾਲਾਂ ਨੂੰ ਬਚਾਉਣ ਅਤੇ ਭਾਈਚਾਰਿਆਂ ਦੀ ਸੇਵਾ ਕਰਨ ਲਈ 2001 ਵਿੱਚ ਪ੍ਰਾਈਮ ਹੈਲਥਕੇਅਰ ਦੀ ਸਥਾਪਨਾ ਕੀਤੀ ਸੀ। ਪ੍ਰਾਈਮ ਹੈਲਥਕੇਅਰ ਵਿੱਚ ਹੁਣ 14 ਰਾਜਾਂ 'ਚ 44 ਹਸਪਤਾਲ ਅਤੇ 300 ਤੋਂ ਵੱਧ ਬਾਹਰੀ ਮਰੀਜ਼ਾਂ ਦੇ ਸਥਾਨ ਸ਼ਾਮਲ ਹਨ, ਜਿਥੇ 45,000 ਤੋਂ ਵੱਧ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।2010 ਤੋਂ, ਸੰਗਠਨ ਨੇ ਭਾਈਚਾਰਿਆਂ ਦੀ ਸਹਾਇਤਾ ਲਈ US$ 12 ਬਿਲੀਅਨ ਤੋਂ ਵੱਧ ਦਿੱਤੇ ਹਨ।
ਡਾ. ਪ੍ਰੇਮ ਰੈੱਡੀ ਅਤੇ ਉਸਦੇ ਪਰਿਵਾਰ ਨੇ ਦੁਨੀਆ ਭਰ ਦੇ ਲੋਕਾਂ ਦੀ ਮਦਦ ਕਰਨ ਲਈ ਡਾ. ਪ੍ਰੇਮ ਰੈੱਡੀ ਫੈਮਿਲੀ ਫਾਊਂਡੇਸ਼ਨ ਅਤੇ ਪ੍ਰਾਈਮ ਹੈਲਥਕੇਅਰ ਫਾਊਂਡੇਸ਼ਨ ਰਾਹੀਂ ਕੁੱਲ $1.3 ਬਿਲੀਅਨ ਦਾਨ ਕੀਤੇ।
ਇਸ ਤੋਂ ਇਲਾਵਾ, ਉਸਨੇ 2018 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਆਫ਼ ਸਾਇੰਸ ਐਂਡ ਮੈਡੀਸਨ (CUSM) ਦੀ ਸਥਾਪਨਾ ਵੀ ਕੀਤੀ, ਜਿਸ ਵਿੱਚ ਸਿਹਤ ਸਮਾਨਤਾ ਅਤੇ ਨਵੀਨਤਾਕਾਰੀ ਮੈਡੀਕਲ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਗਿਆ।
ਉਹਨਾਂ ਨੇ ਵਪਾਰ ਵਿੱਚ ਨੈਤਿਕਤਾ ਲਈ ਵਿਸ਼ਵ ਫੋਰਮ ਤੋਂ ਪਹਿਲਾ ਯੁਮਨ ਵੈਲ੍ਯੂ ਅਵਾਰਡ ਅਤੇ ਮਿਸ਼ੀਗਨ ਦੇ ਗਵਰਨਰ ਗ੍ਰੇਚੇਨ ਵਿਟਮਰ ਤੋਂ ਲਾਇਫਟਾਇਮ ਅਚੀਵਮੈਂਟ ਅਵਾਰਡ ਪ੍ਰਾਪਤ ਕੀਤਾ। ਉਨ੍ਹਾਂ ਨੂੰ ਭਾਰਤੀ ਮੂਲ ਦੇ ਡਾਕਟਰਾਂ ਦੀ ਅਮਰੀਕਨ ਐਸੋਸੀਏਸ਼ਨ ਵੱਲੋਂ ਵੀ ਸਨਮਾਨਿਤ ਕੀਤਾ ਗਿਆ।
Comments
Start the conversation
Become a member of New India Abroad to start commenting.
Sign Up Now
Already have an account? Login