ਦੀਪਾ ਕਰਮਾਕਰ ਨੇ 26 ਮਈ ਨੂੰ ਔਰਤਾਂ ਦੇ ਵਾਲਟ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਸਨੇ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਵਜੋਂ ਇਤਿਹਾਸ ਰਚਿਆ। ਵਾਲਟ ਫਾਈਨਲ ਵਿੱਚ 13.566 ਦੀ ਔਸਤ ਸਕੋਰ ਕਰਕੇ, ਦੀਪਾ ਕਰਮਾਕਰ ਨੇ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਹੋਈ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਸਨੇ ਮੁਕਾਬਲੇ ਦੇ ਆਖਰੀ ਦਿਨ ਉੱਤਰੀ ਕੋਰੀਆ ਦੇ ਕਿਮ ਸੋਨ ਹਯਾਂਗ, ਜਿਸ ਨੇ 13.466 ਦਾ ਸਕੋਰ ਕੀਤਾ ਸੀ ਅਤੇ ਜੋ ਕਿਓਂਗ ਬਯੋਲ, ਜਿਸ ਨੇ 12.966 ਸਕੋਰ ਕੀਤਾ ਸੀ , ਉਹਨਾਂ ਨੂੰ ਪਿੱਛੇ ਛੱਡ ਦਿੱਤਾ।
ਐਕਸ 'ਤੇ ਭਾਰਤੀ ਉੱਦਮੀ ਆਨੰਦ ਮਹਿੰਦਰਾ ਨੇ ਇਤਿਹਾਸ ਰਚਣ ਵਾਲੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੂੰ ਵਧਾਈ ਦਿੱਤੀ । ਮਹਿੰਦਰਾ ਦੀ ਐਕਸ ਤੇ ਪੋਸਟ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਸੱਟ ਲੱਗਣ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਲੈ ਕੇ ਕਰਮਾਕਰ ਨੇ ਹਰ ਇੱਕ ਰੁਕਾਵਟ ਨੂੰ ਪਾਰ ਕੀਤਾ। ਇਹਨਾਂ ਰੁਕਾਵਟਾਂ ਦੇ ਬਾਵਜੂਦ, ਕਰਮਾਕਰ ਦੇ ਖੇਡ ਲਈ ਜਨੂੰਨ ਅਤੇ ਪਿਆਰ ਨੇ ਉਸਨੂੰ ਪ੍ਰੇਰਿਤ ਰੱਖਿਆ।
ਕਰਮਾਕਰ ਦੀ ਜਿੱਤ ਤੋਂ ਪਹਿਲਾਂ, ਭਾਰਤੀ ਜਿਮਨਾਸਟਾਂ ਨੇ ਈਵੈਂਟ ਵਿੱਚ ਸਿਰਫ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਆਸ਼ੀਸ਼ ਕੁਮਾਰ ਨੇ 2015 ਵਿੱਚ ਵਿਅਕਤੀਗਤ ਫਲੋਰ ਅਭਿਆਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ , ਅਤੇ ਪ੍ਰਣਤੀ ਨਾਇਕ ਨੇ 2019 ਅਤੇ 2022 ਦੋਵਾਂ ਵਿੱਚ ਵਾਲਟ 'ਚ ਤੀਜਾ ਸਥਾਨ ਪ੍ਰਾਪਤ ਕੀਤਾ ਸੀ।
ਕਰਮਾਕਰ ਨੇ ਚੈਂਪੀਅਨਸ਼ਿਪ ਨੂੰ ਲੈਕੇ ਆਪਣੀ ਯਾਤਰਾ ਦੇ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਜਿਮਨਾਸਟਿਕ ਲਈ ਉਸਦੇ ਪਿਆਰ ਨੇ ਉਸਨੂੰ ਕਈ ਚੁਣੌਤੀਆਂ ਨੂੰ ਪਾਰ ਕਰਨ ਵਿੱਚ ਮਦਦ ਕੀਤੀ ਹੈ।
ਡੋਪਿੰਗ ਦੇ ਅਪਰਾਧ ਲਈ 21 ਮਹੀਨਿਆਂ ਦੀ ਮੁਅੱਤਲੀ ਹੋਣ ਤੋਂ ਬਾਅਦ, ਕਰਮਾਕਰ ਨੇ 2023 ਵਿੱਚ ਖੇਡਾਂ 'ਚ ਵਾਪਸੀ ਕੀਤੀ। ਹਾਲਾਂਕਿ, ਉਹ ਹੁਣ 2024 ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਲਈ ਅਯੋਗ ਹੈ।
Comments
Start the conversation
Become a member of New India Abroad to start commenting.
Sign Up Now
Already have an account? Login