ADVERTISEMENTs

ਇਟਲੀ ਦੇ ਕੌਂਸਲ ਐਂਡ੍ਰਾਸੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ

ਕਿਹਾ ਕਿ ਸਿੱਖ ਭਾਈਚਾਰੇ ਦੀ ਸਮੱਸਿਆਵਾਂ ਦੇ ਹੱਲ ਲਈ ਇਟਲੀ ਦੀ ਸਰਕਾਰ ਸੰਜੀਦਾ

ਜਥੇਦਾਰ ਅਕਾਲ ਤਖ਼ਤ ਨਾਲ ਮੁਲਾਕਾਤ ਦੌਰਾਨ ਇਟਲੀ ਦੇ ਕੌਂਸਲ ਐਂਡ੍ਰਾਸੀ / ਐੱਨਆਈਏ ਪੰਜਾਬੀ

ਇਟਲੀ ਦੇ ਕੌਂਸਲ ਇਮੈਨੁਅਲ ਡੀ. ਐਂਡ੍ਰਾਸੀ 17 ਮਾਰਚ ਨੂੰ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ, ਜਿਨ੍ਹਾਂ ਦੇ ਨਾਲ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਵੀ ਵਿਸ਼ੇਸ ਰੂਪ ਵਿੱਚ ਮੌਜੂਦ ਰਹੇ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਭਾਈਚਾਰੇ ਦੇ ਇਤਿਹਾਸ ਬਾਰੇ ਉਕਤ ਵਫ਼ਦ ਨੂੰ ਜਾਣਕਾਰੀ ਦਿੱਤੀ।

ਇਸ ਦੌਰਾਨ ਕੌਂਸਲ ਐਂਡ੍ਰਾਸੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਵੀ ਗਏ ਅਤੇ ਸੰਗਤ ਲਈ ਤਿਆਰ ਕੀਤੇ ਜਾਂਦੇ ਲੰਗਰ ਦੀ ਵਿਧੀ ਨੂੰ ਸਮਝਿਆ।

ਉਪਰੰਤ ਐਂਡ੍ਰਾਸੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਜਥੇਦਾਰ ਨੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਨ ਅਤੇ ਸਿੱਖ ਕਕਾਰ ਕਿਰਪਾਨ ਸਮੇਤ ਭਾਈਚਾਰੇ ਦੇ ਹੋਰ ਚਲੰਤ ਮੁੱਦਿਆਂ ਨੂੰ ਵੀ ਉਠਾਇਆ। ਇਸ ਉੱਤੇ ਕੌਂਸਲ ਐਂਡ੍ਰਾਸੀ ਨੇ ਕਿਹਾ ਕਿ ਇਟਲੀ ਦੀ ਸਰਕਾਰ ਸਿੱਖ ਭਾਈਚਾਰੇ ਦੇ ਸਾਰੇ ਮੁੱਦੇ ਹੱਲ ਕਰਨ ਲਈ ਪੂਰੀ ਤਰ੍ਹਾਂ ਸੰਜੀਦਾ ਹੈ।

ਇਸ ਮੌਕੇ ਜਥੇਦਾਰ ਵੱਲੋਂ ਕੌਂਸਲ ਐਂਡ੍ਰਾਸੀ ਅਤੇ ਕੰਗ ਨੂੰ ਸਨਮਾਨ ਵੀ ਦਿੱਤਾ ਗਿਆ।

Comments

ADVERTISEMENT

 

 

 

ADVERTISEMENT

 

 

E Paper

 

Related