ਕੈਨੇਡੀਅਨ ਸਿੱਖਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਚਿੱਠੀ ਲਿਖ ਕੇ ਹੈਲਮੇਟ ਤੋਂ ਛੋਟ ਲਈ ਬੇਨਤੀ ਕੀਤੀ ਹੈ।ਸਿੱਖ ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਆਬਾਦੀ ਦੇਸ਼ ਦੀਆਂ ਬੰਦਰਗਾਹਾਂ, ਇੰਜਨੀਅਰਿੰਗ ਅਤੇ ਉਸਾਰੀ ਵਾਲੀਆਂ ਥਾਵਾਂ 'ਤੇ ਕੰਮ ਕਰਦੀ ਹੈ, ਜਿੱਥੇ ਦੇ ਸੁਰੱਖਿਆ ਕਾਨੂੰਨ, ਕੰੰਮ ਦੌਰਾਨ ਉਨ੍ਹਾਂ ਨੂੰ ਹੈਲਮੇਟ ਪਹਿਨਣ ਲਈ ਮਜਬੂਰ ਕਰਦੇ ਹਨ।
ਪਰ ਹੈਲਮਟ ਪਹਿਨਣ ਦੇ ਇਸ ਨਿਯਮ ਨਾਲ ਦਸਤਾਰ ਪਹਿਨਣ ਦੇ ਉਨ੍ਹਾਂ ਦੇ ਧਾਰਮਿਕ ਨਿਯਮਾਂ ਦਾ ਖੰਡਨ ਹੁੰਦਾ ਹੈ।
ਸੋ ਇਸ ਤਰਾਂ ਕੈਨੇਡਾ ਵਿੱਚ ਹੈਲਮੇਟ ਦਾ ਨਿਯਮ, ਸਿੱਖ ਵਰਕਰਾਂ ਨੂੰ ਆਪਣੀ ਆਸਥਾ ਅਤੇ ਨੌਕਰੀ ਵਿੱਚੋਂ ਇੱਕ ਨੂੰ ਚੁਣਨ ਲਈ ਮਜਬੂਰ ਕਰ ਰਿਹਾ ਹੈ। ਜਿਸ ਨਾਲ ਸਿੱਖਾਂ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਧਾਰਮਿਕ ਆਜ਼ਾਦੀ ਵਿੱਚ ਅੰਤਰ ਪੈਦਾ ਹੁੰਦਾ ਹੈ।
ਭਾਈ ਵਡਾਲਾ ਨੇ ਕਿਹਾ ਕਿ ਉਨ੍ਹਾਂ ਨੇ ਕੰਮ ਵਾਲੀਆਂ ਥਾਵਾਂ 'ਤੇ ਸਿੱਖਾਂ ਨੂੰ ਆਪਣੀ ਦਸਤਾਰ ਦੇ ਉੱਪਰੋਂ ਹੈਲਮੇਟ ਪਾਉਣ ਲਈ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। ਪਰ ਅਦਾਲਤ ਵੱਲੋਂ ਇਸ ਕਾਨੂੰਨੀ ਚੁਣੌਤੀ ਨੂੰ ਖਾਰਜ ਕਰ ਦਿੱਤਾ ਗਿਆ। ਕੁਝ ਸਿੱਖ ਸੰਸਥਾਵਾਂ ਨੇ ਤਾਂ ਹੈਲਮੇਟ ਨਿਯਮ ਦੀ ਸ਼ਲਾਘਾ ਵੀ ਕੀਤੀ ਹੈ, ਜੋ ਕਿ ਇਸ ਮਾਮਲੇ ਲਈ ਮੰਦਭਾਗਾ ਅਤੇ ਘਾਤਕ ਸਾਬਿਤ ਹੋਇਆ।
ਇਸ ਲਈ ਹੁਣ ਸਿੱਖਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਿੱਖ ਭਾਵਨਾਵਾਂ ਅਤੇ ਕਦਰਾਂ- ਕੀਮਤਾਂ 'ਤੇ ਵਿਚਾਰ ਕਰਨ ਅਤੇ ਸਿੱਖਾਂ ਲਈ ਹਰ ਕਿਸਮ ਦੇ ਹੈਲਮੇਟਾਂ ਦੇ ਨਿਰਮਾਣ ਅਤੇ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login