ADVERTISEMENTs

ਕੈਨੇਡੀਅਨ ਅਭਿਨੇਤਰੀ ਅੰਮ੍ਰਿਤ ਕੌਰ ਨੇ ਪੁਰਸਕਾਰ ਸਵੀਕ੍ਰਿਤੀ ਭਾਸ਼ਣ ਦੌਰਾਨ ਜੰਗਬੰਦੀ ਦੀ ਕੀਤੀ ਮੰਗ

ਆਪਣੇ ਭਾਸ਼ਣ ਵਿੱਚ, ਅੰਮ੍ਰਿਤ ਕੌਰ ਨੇ ਬਸਤੀਵਾਦ ਦੇ ਸਥਾਈ ਨਤੀਜਿਆਂ 'ਤੇ ਜ਼ੋਰ ਦਿੱਤਾ, ਇਸਦੇ ਕਾਰਨ ਹੋਈ ਵੰਡ ਅਤੇ ਝਗੜੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ "ਮੈਂ ਨਫ਼ਰਤ ਲਈ ਮਨੁੱਖਤਾ ਦੀ ਬਲੀ ਦੇਣ ਦੀ ਧਾਰਨਾ ਨੂੰ ਰੱਦ ਕਰਦੀ ਹਾਂ।

ਅਭਿਨੇਤਰੀ ਅੰਮ੍ਰਿਤ ਕੌਰ / NIA

2024 ਕੈਨੇਡੀਅਨ ਸਕ੍ਰੀਨ ਅਵਾਰਡਜ਼ ਵਿੱਚ ਇੱਕ ਪ੍ਰਮੁੱਖ ਭੂਮਿਕਾ (ਡਰਾਮਾ) ਵਿੱਚ ਸਰਵੋਤਮ ਪ੍ਰਦਰਸ਼ਨ ਲਈ ਭਾਰਤੀ ਮੂਲ ਦੀ ਅਭਿਨੇਤਰੀ ਅੰਮ੍ਰਿਤ ਕੌਰ ਨੂੰ ਪੁਰਸਕਾਰ ਮਿਲਿਆ ਹੈ । ਉਸ ਨੂੰ ਫੌਜ਼ੀਆ ਮਿਰਜ਼ਾ ਦੀ 'ਦ ਕੁਈਨ ਆਫ ਮਾਈ ਡ੍ਰੀਮਜ਼' ਵਿਚ ਉਸ ਦੀ ਭੂਮਿਕਾ ਲਈ ਪਛਾਣ ਮਿਲੀ ਹੈ। 

ਆਪਣੇ ਸਵੀਕ੍ਰਿਤੀ ਭਾਸ਼ਣ ਦੌਰਾਨ, ਅੰਮ੍ਰਿਤ ਕੌਰ ਨੇ ਫਿਲਸਤੀਨ ਦੇ ਮੁੱਦੇ ਨੂੰ ਦਲੇਰੀ ਨਾਲ ਸੰਬੋਧਿਤ ਕੀਤਾ, ਅਤੇ ਫਿਲਸਤੀਨ ਨੂੰ ਲੈਕੇ ਉਸਦਾ ਸੰਬੋਧਨ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਸੋਸ਼ਲ ਮੀਡੀਆ ਤੇ ਲੋਕ ਮਹੱਤਵਪੂਰਨ ਵਿਸ਼ਵ ਮੁੱਦਿਆਂ ਦਾ ਸਾਹਮਣਾ ਕਰਨ ਵਿੱਚ ਅੰਮ੍ਰਿਤ ਕੌਰ ਦੀ ਬਹਾਦਰੀ ਲਈ ਉਸਦੀ ਵਿਆਪਕ ਪ੍ਰਸ਼ੰਸਾ ਕਰ ਰਹੇ ਹਨ। 


ਆਪਣੇ ਭਾਸ਼ਣ ਵਿੱਚ, ਅੰਮ੍ਰਿਤ ਕੌਰ ਨੇ ਬਸਤੀਵਾਦ ਦੇ ਸਥਾਈ ਨਤੀਜਿਆਂ 'ਤੇ ਜ਼ੋਰ ਦਿੱਤਾ, ਇਸਦੇ ਕਾਰਨ ਹੋਈ ਵੰਡ ਅਤੇ ਝਗੜੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ "ਮੈਂ ਨਫ਼ਰਤ ਲਈ ਮਨੁੱਖਤਾ ਦੀ ਬਲੀ ਦੇਣ ਦੀ ਧਾਰਨਾ ਨੂੰ ਰੱਦ ਕਰਦੀ ਹਾਂ। ਇਹ ਜੰਗਬੰਦੀ ਦਾ ਸਮਾਂ ਹੈ। ਫਲਸਤੀਨ ਨੂੰ ਆਜ਼ਾਦ ਕਰੋ," ਕੌਰ ਨੇ ਸੰਭਾਵੀ ਖ਼ਤਰਿਆਂ ਦੇ ਬਾਵਜੂਦ, ਕਲਾਕਾਰਾਂ ਨੂੰ ਉਹਨਾਂ ਦੇ ਹਮਦਰਦੀ ਅਤੇ ਵਕਾਲਤ ਕਰਨ ਦੇ ਫਰਜ਼ 'ਤੇ ਜ਼ੋਰ ਦਿੰਦੇ ਹੋਏ ਐਲਾਨ ਕੀਤਾ।

ਅੰਮ੍ਰਿਤ ਕੌਰ ਨੇ ਕਿਹਾ , "ਇਹ ਕਲਾਕਾਰਾਂ ਲਈ ਇੱਕ ਮੁਸ਼ਕਲ ਸਮਾਂ ਹੈ। ਮੈਨੂੰ ਡਰ ਲੱਗਦਾ ਹੈ। ਮੈਂ ਆਪਣੇ ਵਿਚਾਰਾਂ ਨੂੰ ਬੋਲਣ ਤੋਂ ਝਿਜਕਦੀ ਹਾਂ। ਫਿਰ ਵੀ, ਇਹ ਮਾਨਤਾ ਇੱਕ ਕਲਾਕਾਰ ਵਜੋਂ ਮੇਰੀ ਪਛਾਣ ਦੀ ਪੁਸ਼ਟੀ ਕਰਦੀ ਹੈ। ਇੱਕ ਕਲਾਕਾਰ ਵਜੋਂ, ਅਨੁਭਵ ਕਰਨਾ ਅਤੇ ਹਮਦਰਦੀ ਕਰਨਾ ਮੇਰੀ ਜ਼ਿੰਮੇਵਾਰੀ ਹੈ। "

ਜਿਹੜੇ ਕਲਾਕਾਰਾਂ ਨੂੰ ਬੋਲਣ ਵਿਰੁੱਧ ਚੇਤਾਵਨੀ ਦਿੰਦੇ ਹਨ, ਉਸਨੇ ਉਨ੍ਹਾਂ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ", ਜੇ ਤੁਸੀਂ ਕਲਾਕਾਰਾਂ ਨੂੰ ਨੌਕਰੀਆਂ, ਕਰੀਅਰ ਜਾਂ ਆਪਣੀ ਸਾਖ ਨੂੰ ਸੁਰੱਖਿਅਤ ਰੱਖਣ ਲਈ ਚੁੱਪ ਰਹਿਣ ਦੀ ਸਲਾਹ ਦੇ ਰਹੇ ਹੋ, ਤਾਂ ਤੁਸੀਂ ਜ਼ਰੂਰੀ ਤੌਰ 'ਤੇ ਸਾਨੂੰ ਸਾਡੀ ਕਲਾ ਨੂੰ ਛੱਡਣ ਲਈ ਕਹਿ ਰਹੇ ਹੋ। "


ਉਸਦਾ ਭਾਸ਼ਣ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ , ਜਿਸਦੇ ਉੱਤੇ 28,000 ਤੋਂ ਵੱਧ ਲਾਈਕਸ ਆਏ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਵਿਚਕਾਰ ਸਮਾਜਿਕ ਨਿਆਂ ਦੀ ਵਕਾਲਤ ਕਰਨ ਵਿੱਚ ਕਲਾਕਾਰਾਂ ਦੀ ਭੂਮਿਕਾ ਬਾਰੇ ਗੱਲਬਾਤ ਸ਼ੁਰੂ ਕੀਤੀ।

ਕੌਰ ਦੀ ਵਕਾਲਤ ਅਜਿਹੇ ਸਮੇਂ ਵਿੱਚ ਆਉਂਦੀ ਹੈ ਜਦੋਂ ਮਸ਼ਹੂਰ ਹਸਤੀਆਂ ਨੂੰ ਸਮਾਨ ਵਿਚਾਰ ਪ੍ਰਗਟ ਕਰਨ ਲਈ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈਂਦਾ ਹੈ।  ਖਾਸ ਤੌਰ 'ਤੇ, ਅਭਿਨੇਤਰੀ ਮੇਲਿਸਾ ਬੈਰੇਰਾ ਨੂੰ ਪਿਛਲੇ ਸਾਲ ਇੱਕ ਪ੍ਰੋਜੈਕਟ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਦੋਂ ਕਿ ਨਿਕੋਲਾ ਕੌਫਲਨ ਨੂੰ ਗਾਜ਼ਾ ਦੇ ਜਨਤਕ ਸਮਰਥਨ ਲਈ ਸੰਭਾਵੀ ਕੈਰੀਅਰ ਦੇ ਪ੍ਰਭਾਵ ਬਾਰੇ ਚੇਤਾਵਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

Comments

ADVERTISEMENT

 

 

 

ADVERTISEMENT

 

 

E Paper

 

Related