ਅਮਰੀਕਾ ਦੇ ਸ਼ਿਕਾਗੋ 'ਚ ਭਾਰਤੀ ਵਿਦਿਆਰਥੀ 'ਤੇ ਹਮਲੇ ਦਾ ਮਾਮਲਾ ਹੁਣ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ। ਇਸ ਹਮਲੇ ਵਿੱਚ ਭਾਰਤੀ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਇਸ ਪੀੜਤ ਵਿਦਿਆਰਥੀ ਨੇ ਹੁਣ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਵੀਡੀਓ 'ਚ ਉਹ ਖੂਨ ਨਾਲ ਲੱਥਪੱਥ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੈਦਰਾਬਾਦ 'ਚ ਰਹਿ ਰਹੇ ਪੀੜਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਦੀ ਪਤਨੀ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਪੀੜਤ ਵਿਦਿਆਰਥੀ ਦੀ ਪਛਾਣ ਸਈਦ ਮਜ਼ਾਹਿਰ ਅਲੀ ਵਜੋਂ ਹੋਈ ਹੈ।
ਦੱਸ ਦਈਏ ਕਿ 6 ਫ਼ਰਵਰੀ ਨੂੰ ਹੈਦਰਾਬਾਦ ਦੇ ਰਹਿਣ ਵਾਲੇ ਸਈਅਦ ਮਜ਼ਾਹਿਰ ਅਲੀ 'ਤੇ ਸ਼ਿਕਾਗੋ 'ਚ ਉਨ੍ਹਾਂ ਦੇ ਘਰ ਨੇੜੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਸੀ। ਇਸ ਅਚਾਨਕ ਹੋਏ ਹਮਲੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਘਟਨਾ ਤੋਂ ਬਾਅਦ ਸਾਹਮਣੇ ਆਈ ਵੀਡੀਓ 'ਚ ਸਈਦ ਮਜ਼ਾਹਿਰ ਅਲੀ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਦਿਖਾਈ ਦੇ ਰਿਹਾ ਹੈ, ਉਹ ਕਹਿ ਰਿਹਾ ਹੈ ਕਿ ਲੁਟੇਰਿਆਂ ਨੇ ਉਸ ਨੂੰ ਲੱਤਾਂ ਮਾਰੀਆਂ, ਮੁੱਕੇ ਮਾਰੇ ਅਤੇ ਉਸ ਦਾ ਫ਼ੋਨ ਖੋਹ ਕੇ ਲੈ ਗਏ।
ਹੈਦਰਾਬਾਦ ਦੇ ਲੰਗਰ ਹੌਜ਼ ਦਾ ਵਿਦਿਆਰਥੀ ਸਈਦ ਮਜ਼ਾਹਿਰ ਅਲੀ ਇੰਡੀਆਨਾ ਵੈਸਲੇ ਯੂਨੀਵਰਸਿਟੀ ਤੋਂ ਸੂਚਨਾ ਤਕਨਾਲੋਜੀ ਵਿੱਚ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਗਿਆ ਹੈ। ਸੀਸੀਟੀਵੀ ਫੁਟੇਜ ਵਿੱਚ ਰਿਕਾਰਡ ਹੋਇਆ ਹੈ ਕਿ ਤਿੰਨ ਹਮਲਾਵਰਾਂ ਨੇ ਮੰਗਲਵਾਰ (ਸੈਂਟਰਲ ਸਟੈਂਡਰਡ ਟਾਈਮ) ਦੇ ਤੜਕੇ ਸ਼ਿਕਾਗੋ ਵਿੱਚ ਕੈਂਪਬੈਲ ਐਵੇਨਿਊ ਵਿੱਚ ਅਲੀ ਦਾ ਉਸ ਦੇ ਘਰ ਦੇ ਨੇੜੇ ਪਿੱਛਾ ਕੀਤਾ। ਇਸ ਤੋਂ ਬਾਅਦ ਹਮਲਾਵਰ ਪੀੜਤ 'ਤੇ ਹਮਲਾ ਕਰਦੇ ਹਨ।
ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਸ ਦੇ ਮੱਥੇ, ਨੱਕ ਅਤੇ ਮੂੰਹ 'ਚੋਂ ਖੂਨ ਵਹਿ ਰਿਹਾ ਹੈ। ਵੀਡੀਓ 'ਚ ਅਲੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ, "ਚਾਰ ਲੋਕਾਂ ਨੇ ਮੇਰੇ 'ਤੇ ਹਮਲਾ ਕੀਤਾ। ਮੈਂ ਹੱਥ 'ਚ ਖਾਣੇ ਦਾ ਪੈਕੇਟ ਲੈ ਕੇ ਘਰ ਜਾ ਰਿਹਾ ਸੀ। ਮੈਂ ਆਪਣੇ ਘਰ ਦੇ ਨੇੜੇ ਡਿੱਗ ਪਿਆ ਅਤੇ ਚਾਰ ਲੋਕਾਂ ਨੇ ਮੈਨੂੰ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ। ਪਲੀਜ਼ ਮੇਰੀ ਮਦਦ ਕਰੋ।"
Comments
Start the conversation
Become a member of New India Abroad to start commenting.
Sign Up Now
Already have an account? Login