ADVERTISEMENTs

ਕੀ ਜਾਰਜੀਆ ਸੈਨੇਟ 'ਚ ਭਾਰਤੀ ਮੂਲ ਦੇ ਅਸ਼ਵਿਨ ਰਾਮਾਸਵਾਮੀ ਰਚਣਗੇ ਇਤਿਹਾਸ? ਜਾਣੋ ਕੀ ਕਹਿੰਦੀ ਹੈ ਰਿਪੋਰਟ

24 ਸਾਲਾ ਅਸ਼ਵਿਨ ਰਾਮਾਸਵਾਮੀ ਦਾ ਸਾਹਮਣਾ ਹੁਣ ਜਾਰਜੀਆ ਤੋਂ ਸੈਨੇਟ ਲਈ ਰਿਪਬਲਿਕਨ ਨੇਤਾ ਸੀਨ ਸਟਿਲ ਨਾਲ ਹੋਵੇਗਾ। ਜੇਕਰ ਅਸ਼ਵਿਨ ਜਿੱਤ ਜਾਂਦੇ ਹਨ ਤਾਂ ਉਹ ਨਾ ਸਿਰਫ ਜਾਰਜੀਆ ਤੋਂ ਸੈਨੇਟ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹੋਣਗੇ, ਸਗੋਂ ਜਾਰਜੀਆ ਤੋਂ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਹੋਣ ਦਾ ਖਿਤਾਬ ਵੀ ਆਪਣੇ ਨਾਂ ਕਰਨਗੇ।

ਅਸ਼ਵਿਨ ਰਾਮਾਸਵਾਮੀ ਨੇ ਹਾਲ ਹੀ ਵਿੱਚ ਜਾਰਜੀਆ ਦੇ 48ਵੇਂ ਜ਼ਿਲ੍ਹੇ ਤੋਂ ਡੈਮੋਕਰੇਟਿਕ ਪ੍ਰਾਇਮਰੀ ਵਿੱਚ ਜਿੱਤ ਹਾਸਿਲ ਕੀਤੀ ਹੈ / x @ashwinforga

ਭਾਰਤੀ ਮੂਲ ਦੇ ਅਸ਼ਵਿਨ ਰਾਮਾਸਵਾਮੀ ਨੇ ਹਾਲ ਵਿੱਚ ਹੀ ਜਾਰਜੀਆ ਦੇ 48ਵੇਂ ਜ਼ਿਲ੍ਹੇ ਤੋਂ ਡੈਮੋਕਰੇਟਿਕ ਪ੍ਰਾਇਮਰੀ "ਚ ਜਿੱਤ ਹਾਸਿਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਉਨ੍ਹਾਂ ਦਾ ਸਾਹਮਣਾ ਜਾਰਜੀਆ ਤੋਂ ਸੈਨੇਟ ਲਈ ਰਿਪਬਲਿਕਨ ਨੇਤਾ ਸ਼ੌਨ ਸਟਿਲ ਨਾਲ ਹੋਵੇਗਾ। ਜੇਕਰ ਅਸ਼ਵਿਨ ਜਿੱਤ ਜਾਂਦੇ ਹਨ ਤਾਂ ਉਹ ਨਾ ਸਿਰਫ ਜਾਰਜੀਆ ਤੋਂ ਸੈਨੇਟ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹੋਣਗੇ, ਸਗੋਂ ਜਾਰਜੀਆ ਤੋਂ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਹੋਣ ਦਾ ਖਿਤਾਬ ਵੀ ਆਪਣੇ ਨਾਂ ਕਰ ਲੈਣਗੇ । ਉਹਨਾਂ ਦੀ ਸਫਲਤਾ ਨੂੰ ਯੂਐਸਏ ਟੂਡੇ ਦੁਆਰਾ ਦਰਸਾਇਆ ਗਿਆ ਹੈ।

 

ਜਾਰਜੀਆ ਸਟੇਟ ਸੈਨੇਟ ਲਈ 24 ਸਾਲਾ ਅਸ਼ਵਿਨ ਰਾਮਾਸਵਾਮੀ ਦੀ ਮੁਹਿੰਮ ਨੇ ਰਾਸ਼ਟਰੀ ਧਿਆਨ ਖਿੱਚਿਆ ਹੈ। ਜਾਰਜੀਆ ਦੇ 48ਵੇਂ ਜ਼ਿਲ੍ਹੇ ਦੀ ਸੈਨੇਟ ਸੀਟ ਸਭ ਤੋਂ ਵੱਧ ਗੜਬੜ ਵਾਲੀ ਰਹੀ ਹੈ। ਇਸ ਚੋਣ ਵਿੱਚ ਉਸਦੇ ਵਿਰੋਧੀ, ਸੀਨ ਸਟਿਲ, ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ 2020 ਦੇ ਚੋਣ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ।

 

ਅਸ਼ਵਿਨ ਰਾਮਾਸਵਾਮੀ ਨੇ ਹੁਣ ਯੂਐਸਏ ਟੂਡੇ ਦਾ ਲੇਖ ਐਕਸ 'ਤੇ ਸਾਂਝਾ ਕੀਤਾ ਅਤੇ ਲਿਖਿਆ ਕਿ ਜਦੋਂ ਟਰੰਪ ਨੇ ਮੇਰੇ ਬੌਸ ਨੂੰ ਬਰਖਾਸਤ ਕੀਤਾ ਸੀ, ਉਸ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਕੀ ਗਲਤੀ ਕੀਤੀ ਸੀ। ਬਸ ਬਹੁਤ ਹੋ ਗਿਆ । ਜੇਕਰ ਸਾਡੇ ਚੁਣੇ ਹੋਏ ਨੇਤਾ ਇਮਾਨਦਾਰੀ ਲਈ ਖੜ੍ਹੇ ਨਹੀਂ ਹੁੰਦੇ , ਤਾਂ ਇਹ ਕੰਮ ਹੁਣ ਮੈਂ ਕਰਾਂਗਾ। 

 

ਯੂਐਸਏ ਟੂਡੇ ਨੇ ਲੇਖ ਵਿੱਚ ਲਿਖਿਆ ਹੈ ਕਿ ਜਦੋਂ ਅਸ਼ਵਿਨ ਰਾਮਾਸਵਾਮੀ 2020 ਦੇ ਅਖੀਰ ਵਿੱਚ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਵਿੱਚ ਇੱਕ ਇੰਟਰਨ ਸੀ, ਓਦੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬੌਸ ਨੂੰ ਬਰਖਾਸਤ ਕਰ ਦਿੱਤਾ ਸੀ। ਉਸਦਾ ਇੱਕੋ ਇੱਕ ਕਸੂਰ ਇਹ ਸੀ ਕਿ ਉਸਨੇ ਚੋਣਾਂ ਵਿੱਚ ਵੋਟਰਾਂ ਦੀ ਧੋਖਾਧੜੀ ਦੇ ਟਰੰਪ ਦੇ ਦਾਅਵਿਆਂ ਨੂੰ ਜਨਤਕ ਤੌਰ 'ਤੇ ਚੁਣੌਤੀ ਦਿੱਤੀ ਸੀ।

 

ਜਾਰਜੀਆ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਚਾਰਲਸ ਐਸ. ਬੁਲਾਕ ਦਾ ਕਹਿਣਾ ਹੈ ਕਿ 2020 ਦੀਆਂ ਚੋਣਾਂ ਤੋਂ ਬਾਅਦ 48ਵੇਂ ਜ਼ਿਲ੍ਹੇ ਨੂੰ ਦੁਬਾਰਾ ਬਣਾਇਆ ਗਿਆ ਸੀ। ਉਦੋਂ ਤੋਂ ਇਹ ਰਿਪਬਲਿਕਨ-ਪੱਖੀ ਜ਼ਿਲ੍ਹਾ ਬਣਿਆ ਹੋਇਆ ਹੈ। 2022 ਦੀਆਂ ਮੱਧਕਾਲੀ ਚੋਣਾਂ ਵਿੱਚ, ਸ਼ੌਨ ਸਟਿਲ ਨੇ ਡੈਮੋਕਰੇਟ ਉਮੀਦਵਾਰ ਨਾਲੋਂ 13 ਪ੍ਰਤੀਸ਼ਤ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਅਜਿਹੇ 'ਚ ਅਸ਼ਵਿਨ ਰਾਮਾਸਵਾਮੀ ਦਾ ਰਾਹ ਆਸਾਨ ਨਹੀਂ ਹੈ।

 

ਹਾਲਾਂਕਿ ਡੈਮੋਕਰੇਟਸ ਨੂੰ ਉਮੀਦ ਹੈ ਕਿ ਅਸ਼ਵਿਨ ਦੇ ਜ਼ਰੀਏ ਉਹ ਇਸ ਵਾਰ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਰਚ ਸਕਦੇ ਹਨ। ਉਨ੍ਹਾਂ ਦੀ ਉਮੀਦ ਦਾ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਖੇਤਰ ਵਿੱਚ ਵਿਭਿੰਨ ਸਮੂਹਾਂ ਦੇ ਵੱਸਣ ਕਾਰਨ ਜਨਸੰਖਿਆ ਵਿੱਚ ਤਬਦੀਲੀ ਹੈ।

 

ਇੱਕ ਉਦਾਹਰਨ ਦਿੰਦਿਆਂ ਬੁਲਾਕ ਕਹਿੰਦੇ ਹਨ ਕਿ ਜ਼ਿਲ੍ਹੇ ਦੇ ਸਭ ਤੋਂ ਦੱਖਣੀ ਹਿੱਸੇ ਵਿੱਚ ਡੈਮੋਕਰੇਟਿਕ ਉਮੀਦਵਾਰ ਨੂੰ ਵੋਟਾਂ ਮਿਲ ਰਹੀਆਂ ਹਨ ਕਿਉਂਕਿ ਇੱਥੇ ਭਾਰਤੀ ਲੋਕਾਂ ਦੀ ਆਬਾਦੀ ਵੱਧ ਰਹੀ ਹੈ। ਇੱਕ ਵੱਡਾ ਕਾਰਨ ਇਹ ਹੈ ਕਿ ਇਲਾਕੇ ਦੇ ਕਾਲਜ ਪੜ੍ਹੇ-ਲਿਖੇ ਵੋਟਰ ਇਸ ਤੱਥ ਨੂੰ ਭੁੱਲਣ ਲਈ ਤਿਆਰ ਨਹੀਂ ਹਨ ਕਿ ਰਿਪਬਲਿਕਨਾਂ ਨੇ 2020 ਦੀਆਂ ਚੋਣਾਂ ਵਿੱਚ ਧਾਂਦਲੀ ਨਹੀਂ ਕੀਤੀ ਸੀ। ਬੁਲਾਕ ਨੇ ਅੰਤ ਵਿੱਚ ਕਿਹਾ ਕਿ ਇਸ ਦਾ ਮਤਲਬ ਹੈ ਕਿ ਅਸ਼ਵਿਨ ਰਾਮਾਸਵਾਮੀ ਕੋਲ ਨਵੰਬਰ ਵਿੱਚ ਚੰਗਾ ਮੌਕਾ ਹੈ।


 

Comments

ADVERTISEMENT

 

 

 

ADVERTISEMENT

 

 

E Paper

 

Related