14 ਮਈ ਨੂੰ ਅਲਫਾਰੇਟਾ, ਜਾਰਜੀਆ ਵਿੱਚ ਇੱਕ ਵਾਹਨ ਦੇ ਨਾਲ ਹਾਦਸੇ ਦੌਰਾਨ ਤਿੰਨ 18 ਸਾਲਾ ਭਾਰਤੀ-ਅਮਰੀਕੀ ਨੌਜਵਾਨਾਂ ਦੀ ਦੁਖਦਾਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ , ਜਿਸਨੂੰ ਲੈਕੇ ਅਲਫਾਰੇਟਾ ਪੁਲਿਸ ਦੇ ਇੱਕ ਬਿਆਨ ਜਾਰੀ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਮੰਗਲਵਾਰ, 14 ਮਈ ਨੂੰ ਸ਼ਾਮ ਕਰੀਬ 7:55 ਵਜੇ ਵਾਪਰੀ ਸੀ। ਜਦੋਂ ਅਫਸਰ ਮੈਕਸਵੈਲ ਰੋਡ ਦੇ ਬਿਲਕੁਲ ਉੱਤਰ ਵਿੱਚ, ਵੈਸਟਸਾਈਡ ਪਾਰਕਵੇਅ 'ਤੇ ਇੱਕ ਕਰੈਸ਼ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਤਾਂ ਸ਼ੁਰੂਆਤੀ ਜਾਂਚ ਵਿੱਚ ਟ੍ਰੈਫਿਕ ਇਨਫੋਰਸਮੈਂਟ ਯੂਨਿਟ ਨੇ ਪਤਾ ਲਗਾਇਆ ਕਿ ਹਾਦਸੇ ਦੇ ਸਮੇਂ ਵਾਹਨ ਵਿੱਚ ਪੰਜ 18 ਸਾਲਾਂ ਉਮਰ ਦੇ ਵਿਅਕਤੀ ਸਵਾਰ ਸਨ।
ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਤਿੰਨ ਹੋਰ ਜ਼ਖਮੀਆਂ ਨੂੰ ਇਲਾਜ ਲਈ ਉੱਤਰੀ ਫੁਲਟਨ ਹਸਪਤਾਲ ਲਿਜਾਇਆ ਗਿਆ। ਪਰ ਅਫ਼ਸੋਸ 3 ਜ਼ਖਮੀਆਂ ਵਿੱਚੋਂ ਅਵੀ ਸ਼ਰਮਾਂ ਨਾਂ ਦੇ ਇੱਕ ਹੋਰ ਨੌਜਵਾਨ ਨੇ ਇਲਾਜ ਦੌਰਾਨ ਦੱਮ ਤੋੜ ਦਿੱਤਾ , ਜਿਸਦੀ ਪੁਸ਼ਟੀ ਪੁਲਿਸ ਨੇ ਕੀਤੀ।
ਇਸ ਮਾਮਲੇ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ , ਹਾਲਾਂਕਿ ਅਧਿਕਾਰੀਆਂ ਵਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰਨ ਇਹ ਘਟਨਾ ਵਾਪਰੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ , "ਜਾਂਚ ਅਜੇ ਵੀ ਜਾਰੀ ਹੈ, ਪਰ ਸ਼ੁਰੂਆਤੀ ਅੰਕੜਿਆਂ ਦੇ ਆਧਾਰ 'ਤੇ, ਇਹ ਪ੍ਰਤੀਤ ਹੁੰਦਾ ਹੈ ਕਿ ਟੱਕਰ ਵਿੱਚ ਰਫ਼ਤਾਰ ਦੀ ਭੂਮਿਕਾ ਹੋ ਸਕਦੀ ਹੈ। ਹੋਰ ਵੇਰਵੇ ਅਜੇ ਖੁਲਾਸੇ ਲਈ ਉਪਲਬਧ ਨਹੀਂ ਹਨ। "
ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਦੀ ਪਛਾਣ ਜਾਰਜੀਆ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਵਾਹਨ ਦੇ ਡਰਾਈਵਰ ਰਿਥਵਾਕ ਸੋਮਪੱਲੀ ਅਤੇ ਅਲਫਾਰੇਟਾ ਹਾਈ ਸਕੂਲ ਦੇ ਸੀਨੀਅਰ ਮੁਹੰਮਦ ਲਿਆਕਾਥ ਵਜੋਂ ਹੋਈ ਹੈ।
Comments
Start the conversation
Become a member of New India Abroad to start commenting.
Sign Up Now
Already have an account? Login