ADVERTISEMENTs

ਅਮਰੀਕਾ ਭੇਜਣ ਦੇ ਨਾਂ ‘ਤੇ ਨੇਪਾਲ ‘ਚ 11 ਭਾਰਤੀਆਂ ਨੂੰ ਬੰਧਕ ਬਣਾ ਕੇ ਲੱਖਾਂ ਦੀ ਠੱਗੀ, 7 ਭਾਰਤੀ ਏਜੰਟ ਗ੍ਰਿਫਤਾਰ

ਅਮਰੀਕਾ ਭੇਜਣ ਦੇ ਨਾਂ ‘ਤੇ ਨੇਪਾਲ ‘ਚ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬੰਧਕ ਬਣਾਏ ਗਏ 11 ਭਾਰਤੀ ਨਾਗਰਿਕਾਂ ਨੂੰ ਕਰਵਾਇਆ ਗਿਆ ਰਿਹਾਅ, ਹਰ ਵਿਅਕਤੀ ਨੇ ਰੈਕੇਟ ਨੂੰ 45 ਲੱਖ ਭਾਰਤੀ ਰੁਪਏ ਦਿੱਤੇ ਸਨ।

ਭਾਰਤੀਆਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਸੀ। / pixels

ਕਾਠਮੰਡੂ ਜ਼ਿਲ੍ਹਾ ਪੁਲਿਸ ਰੇਂਜ ਦੇ ਇੱਕ ਸੂਤਰ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਸ਼ਾਮਿਲ 7 ਭਾਰਤੀ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨੇਪਾਲ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਗਿਰੋਹ ਨੇ ਹਰੇਕ ਭਾਰਤੀ ਨਾਗਰਿਕ ਤੋਂ ਵੱਡੀ ਰਕਮ ਲਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅਮਰੀਕਾ ਭੇਜਣ ਦੇ ਬਹਾਨੇ ਨੇਪਾਲ ਲੈ ਆਏ।

ਜਾਂਚ ਵਿਚ ਸਾਹਮਣੇ ਆਇਆ ਕਿ ਹਰ ਵਿਅਕਤੀ ਨੇ ਰੈਕੇਟ ਨੂੰ 45 ਲੱਖ ਭਾਰਤੀ ਰੁਪਏ ਦਿੱਤੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰੈਕੇਟ ਉਨ੍ਹਾਂ ਨੂੰ ਨੇਪਾਲ ਦੇ ਰਸਤੇ ਅਮਰੀਕਾ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ।

ਨੇਪਾਲ ਵਿੱਚ ਇੱਕ ਮਹੀਨੇ ਤੱਕ ਤਸ਼ੱਦਦ ਸਹਿਣ ਵਾਲੇ 11 ਭਾਰਤੀਆਂ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਰੈਕੇਟ ਤਹਿਤ ਅਮਰੀਕਾ ਜਾਣ ਦਾ ਸੁਪਨਾ ਦਿਖਾਇਆ ਗਿਆ। 

ਇਸ ਦੌਰਾਨ ਸਾਰੇ ਨੇਪਾਲ ਪਹੁੰਚ ਚੁੱਕੇ ਸਨ, ਪਰ ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਉੱਥੇ ਇਨ੍ਹਾਂ ਸਾਰੇ ਭਾਰਤੀਆਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਤੋਂ ਮਜ਼ਦੂਰਾਂ ਵਜੋਂ ਕੰਮ ਵੀ ਕਰਵਾਇਆ ਗਿਆ।

ਨੇਪਾਲ ਪੁਲਿਸ ਨੇ ਬੁੱਧਵਾਰ, 14 ਫਰਵਰੀ ਨੂੰ ਦੱਸਿਆ ਕਿ ਰਾਤੋਪੁਲ ਖੇਤਰ ਵਿੱਚ ਇੱਕ ਛਾਪੇਮਾਰੀ ਦੌਰਾਨ ਇੱਕ ਮਹੀਨੇ ਤੋਂ ਗਿਰੋਹ ਦੁਆਰਾ ਬੰਧਕ ਬਣਾਏ ਗਏ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਵਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਭਾਰਤੀ ਨਾਗਰਿਕਾਂ ਤੋਂ ਮੋਟੀ ਰਕਮ ਲੈਂਦਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅਮਰੀਕਾ ਭੇਜਣ ਦੇ ਬਹਾਨੇ ਨੇਪਾਲ ਬੁਲਾ ਲੈਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਤੋਂ ਮਜ਼ਦੂਰਾਂ ਵਜੋਂ ਕੰਮ ਕਰਵਾਇਆ ਜਾ ਰਿਹਾ ਸੀ।

ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਰ ਭਾਰਤੀ ਨੇ ਰੈਕੇਟ ਚਲਾਉਣ ਵਾਲੇ ਲੋਕਾਂ ਨੂੰ 45 ਲੱਖ ਰੁਪਏ ਦਿੱਤੇ ਸਨ। ਰੈਕੇਟ ਨੇ ਉਸ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ।

ਪੁਲਸ ਨੇ ਦੱਸਿਆ ਕਿ ਜਿਨ੍ਹਾਂ ਭਾਰਤੀਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਜਾਵੇਗਾ। ਸਾਰੇ ਭਾਰਤੀਆਂ ਨੂੰ ਨੇਪਾਲ ਵਿੱਚ ਕਿਰਾਏ ਦੇ ਮਕਾਨ ਵਿੱਚ ਲੁਕਾ ਕੇ ਰੱਖਿਆ ਗਿਆ ਸੀ।

ਉਨ੍ਹਾਂ ਨੂੰ ਮੋਟੀ ਤਨਖਾਹ ਦੇ ਸੁਪਨੇ ਦਿਖਾ ਕੇ ਠੱਗਿਆ ਗਿਆ। ਪਰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਦੀ ਬਜਾਏ ਉਲਟਾ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਸੀ। ਉਨ੍ਹਾਂ ਨੂੰ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ। 

ਜਾਂਚ ਦੌਰਾਨ ਸਾਹਮਣੇ ਆਇਆ ਕਿ ਬੰਧਕ ਬਣਾਏ ਗਏ ਜ਼ਿਆਦਾਤਰ ਲੋਕ ਦਿੱਲੀ ਅਤੇ ਹਰਿਆਣਾ ਦੇ ਸਨ। ਇਸ ਮਾਮਲੇ ਵਿੱਚ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। 

ਹਾਲ ਹੀ 'ਚ ਖਬਰ ਆਈ ਸੀ ਕਿ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਕੁਝ ਸਾਈਬਰ ਠੱਗਾਂ ਖਿਲਾਫ ਐੱਫ.ਆਈ.ਆਰ. 'ਚ  ਇਲਜ਼ਾਮ ਸੀ ਕਿ ਅਮਰੀਕਾ ਵਿੱਚ ਨੌਕਰੀ ਦੇ ਬਹਾਨੇ ਭਾਰਤੀ ਅਤੇ ਨੇਪਾਲੀ ਨਾਗਰਿਕਾਂ ਨੂੰ ਠੱਗਿਆ ਜਾ ਰਿਹਾ ਹੈ।

ਇਹ ਐਫਆਈਆਰ ਅਮਰੀਕੀ ਦੂਤਾਵਾਸ ਦੇ ਸੁਰੱਖਿਆ ਅਧਿਕਾਰੀਆਂ ਨੇ ਦਰਜ ਕਰਵਾਈ ਸੀ। ਕਿਹਾ ਗਿਆ ਸੀ ਕਿ ਆਨਲਾਈਨ ਵੀਜ਼ਾ ਅਤੇ ਨੌਕਰੀ ਦੇ ਨਾਂ 'ਤੇ ਧੋਖਾਧੜੀ ਕੀਤੀ ਜਾ ਰਹੀ ਹੈ।

 

Comments

ADVERTISEMENT

 

 

 

ADVERTISEMENT

 

 

E Paper

 

Related